ਫਗਵਾੜਾ 21 ਮਈ (ਸ਼ਿਵ ਕੋੜਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ ਤਹਿਤ ਫਗਵਾੜਾ ਵਿਖੇ ਕਾਂਗਰਸ ਪਾਰਟੀ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬਲਿਦਾਨ ਦਿਵਸ ਬਾਜਾਰਾਂ ਵਿਚ ਲੋਕਾਂ ਨੂੰ ਫੇਸ ਮਾਸਕ ਵੰਡ ਕੇ ਕੋਵਿਡ-19 ਕੋਰੋਨਾ ਮਹਾਮਾਰੀ ਕਾਬੂ ਕਰਨ ਲਈ ਸਰੀਰਿਕ ਦੂਰੀ ਬਣਾ ਕੇ ਰੱਖਣ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨ ਲਈ ਜਾਗਰੁਕ ਕੀਤਾ ਗਿਆ। ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਬਲਾਕ ਫਗਵਾੜਾ ਦਿਹਾਤੀ ਦੀ ਅਗਵਾਈ ਹੇਠ ਆਯੋਜਿਤ ਇਸ ਗਤੀਵਿਧੀ ਦੌਰਾਨ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਕੋਆਪ੍ਰੇਟਿਵ ਬੈਂਕ ਜਿਲ੍ਹਾ ਕਪੂਰਥਲਾ ਦੇ ਚੇਅਰਮੈਨ ਹਰਜੀਤ ਸਿੰਘ ਪਰਮਾਰ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦੇ ਹਰ ਕੋਵਿਡ ਪੀੜ੍ਹਤ ਮਰੀਜ ਨੂੰ ਮੈਡੀਕਲ ਅਤੇ ਹੋਰ ਸਹੂਲਤਾਂ ਸੁਚੱਜੇ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਘਰਾਂ ‘ਚ ਆਈਸੋਲੇਟ ਹੋਏ ਮਰੀਜਾਂ ਨੂੰ ਕੋਰੋਨਾ ‘ਫਤਿਹ ਕਿੱਟ’ ਡੋਰ-ਟੂ-ਡੋਰ ਪਹੁੰਚਾਈ ਜਾ ਰਹੀ ਹੈ ਜਿਸ ਲਈ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਿੱਥੇ ਮਰੀਜ ਫਤਿਹ ਕਿੱਟ ਤੋਂ ਇਲਾਵਾ ਐਂਬੁਲੈਂਸ ਜਾਂ ਆਕਸੀਜਨ ਵਗੈਰਾ ਲਈ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਸ੍ਰ. ਮਾਨ ਨੇ ਫੇਸਬੁੱਕ ਲਾਈਵ ਹੋ ਕੇ ਵੀ ਫਗਵਾੜਾ ਵਾਸੀਆਂ ਨੂੰ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ ਜਿਵੇਂ ਫੇਸ ਮਾਸਕ ਦੀ ਵਰਤੋਂ ਕਰਨਾ, ਸਰੀਰਿਕ ਦੂਰੀ ਰੱਖਣਾ, ਹੱਥਾਂ ਨੂੰ ਵਾਰ-ਵਾਰ ਧੋਣਾ ਜਾਂ ਸੈਨੀਟਾਈਜ ਕਰਨਾ ਆਦਿ ਦਾ ਮਹੱਤਵ ਸਮਝਾਇਆ। ਸਾਬਕਾ ਮੰਤਰੀ ਮਾਨ ਅਤੇ ਜਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਨੇ ਭਰੋਸਾ ਜਤਾਇਆ ਕਿ ਬਹੁਤ ਜਲਦੀ ਪੰਜਾਬ ਵਿਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਰਾਮ ਕੁਮਾਰ ਚੱਢਾ, ਸਾਧੂ ਰਾਮ ਪੀਪਾਰੰਗੀ, ਵਰੁਣ ਬੰਗੜ ਚਕ ਹਕੀਮ, ਹਰਨੂਰ ਸਿੰਘ ਹਰਜੀ ਮਾਨ, ਰਾਕੇਸ਼ ਘਈ, ਕੇ.ਕੇ. ਸ਼ਰਮਾ, ਮੀਨਾਕਸ਼ੀ ਵਰਮਾ, ਗੁਰਪ੍ਰੀਤ ਕੌਰ ਜੰਡੂ, ਮਨਜੋਤ ਸਿੰਘ ਰੇਸ਼ਮੋ ਸਰਪੰਚ, ਬਲਜੀਤ ਸਿੰਘ ਲਵਲੀ, ਅਰੁਣ ਘਈ, ਸ਼ਵਿੰਦਰ ਨਿਸ਼ਚਲ, ਵਿਨੋਦ ਹਦੀਆਬਾਦ, ਨਵੀਨ ਚਕ ਹਕੀਮ, ਕੁਲਵਿੰਦਰ ਕੁਮਾਰ, ਦਲਵਿੰਦਰ ਸਿੰਘ ਠੱਕਰਕੀ, ਪਿੰਕੀ, ਸੁਭਾਸ਼ ਕਵਾਤਰਾ, ਮੋਨੂੰ ਸਰਵਟਾ ਤੇ ਇੰਦਰਜੀਤ ਆਦਿ ਹਾਜਰ ਸਨ।