ਫਗਵਾੜਾ 12 ਸਤੰਬਰ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਨੇ ਅੱਜ ਸਮਰਾਟ ਰਾਸ਼ਨ ਕਾਰਡ ਯੋਜਨਾ ਦੀ ਪੂਰੇ ਪੰਜਾਬ ਵਿਚ 90 ਜੱਗਾਂ ਤੇ ਵੀਡੀਉ ਕਾਫ੍ਰੈਸਿੰਗ ਰਾਹੀ ਸ਼ੁਰੂਆਤ ਕੀਤੀ। ਜਿਸ ਦੇ ਤਹਿਤ ਫਗਵਾੜਾ ਦੇ ਨਗਰ ਨਿਗਮ ਹਾਲ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਅਤੇ ਵਧਾਈ ਦਿੰਦੇ ਕਿਹਾ ਕਿ ਕੈਪਟਨ ਸਾਹਿਬ ਨੇ ਸਮਰਾਟ ਕਾਰਡਾਂ ਦੇ ਨਾਲ ਨਾਲ ਉਨ੍ਹਾਂ ਦੇ ਹਿਤ ਵੀ ਸਮਾਰਟ ਕਰ ਦਿੱਤੇ ਹਨ। ਜਿੰਨਾ ਦਾ ਲਾਭ ਆਉਣ ਵਾਲੇ ਦਿਨਾਂ ਵਿਚ ਮਿਲੇਗਾ। ਸਰਕਾਰੀ ਪੈਨਸ਼ਨ ਅਤੇ ਸਰਬੱਤ ਬੀਮਾ ਯੋਜਨਾ ਨੂੰ ਵੀ ਇਸੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰੇਂਦਰ ਸਿੰਘ ਦੀ ਫ਼ੋਟੋ ਵਾਲੇ ਕਾਰਡਾਂ ਤੇ ਹੀ ਹੁਣ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮਿਲੇਗਾ। ਇਸ ਮੌਕੇ ਏਡੀਸੀ ਕਮ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੇ ਵਿਧਾਇਕ ਧਾਲੀਵਾਲ ਦਾ ਸਮਾਗਮ ਵਿਚ ਪੁੱਜਣ ਤੇ ਸਵਾਗਤ ਕੀਤਾ ਅਤੇ ਸਮਾਰਟ ਰਾਸ਼ਨ ਕਾਰਡ ਯੋਜਨਾ ਸ਼ੁਰੂ ਕਰਨ ਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਸਮੇਂ ਐਸ.ਡੀ.ਐਮ ਫਗਵਾੜਾ ਪਵਿੱਤਰ ਸਿੰਘ ਵੀ ਮੌਜੂਦ ਸਨ। ਕਾਰਡਾਂ ਦੀ ਵੰਡ ਕਰਤੇ ਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਵਿਚ 90 ਫ਼ੀਸਦੀ ਲਾਭਪਾਤਰੀਆਂ ਦੇ ਕਾਰਡ ਬਣ ਚੁੱਕੇ ਹਨ ਅਤੇ ਹੁਣ ਉਹ ਕਿਸੇ ਵੀ ਡਿਪੂ ਤੋ ਰਾਸ਼ਨ ਲੈ ਸਕਦੇ ਹਨ,ਪਰ ਉਨ੍ਹਾਂ ਦੀ ਐਂਟਰੀ ਉਨ੍ਹਾਂ ਦੇ ਡਿਪੂ ਤੇ ਆਪਣੇ ਆਪ ਹੋ ਜਾਵੇਗੀ। ਇਸ ਨੂੰ ਆਧਾਰ ਡਾਟਾ ਦੇ ਨਾਲ ਜੋੜਿਆ ਜਾ ਰਿਹਾ ਹੈ। ਏਟੀਐਮ ਦੀ ਤਰਜ਼ ਤੇ ਸਵਾਇਪ ਕਰ ਕੇ ਰਾਸ਼ਨ ਮਿਲੇਗਾ, ਇਸ ਨਾਲ ਪਹਿਲੇ ਸਿਸਟਮ ਵਿਚ ਪਾਈ ਜਾਣ ਵਾਲੀਆ ਖ਼ਾਮੀਆਂ ਖ਼ਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੰਨਾ ਦੇ ਕਾਰਡ ਬਣਨੇ ਰਹਿ ਗਏ ਹਨ ,ਉਹ ਵੀ ਬਣਾ ਦਿੱਤੇ ਜਾਣਗੇ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੌਰਾਨ ਸਾਰੇ ਲੋਕਾਂ ਦਾ ਧਿਆਨ ਰੱਖ ਰਹੀ ਹੈ ਅਤੇ ਲੋਕ ਵੀ ਸਰਕਾਰ ਦਾ ਸਾਥ ਦੇਣ ਤਾਕੀ ਇਸ ਮਹਾਂਮਾਰੀ ਨਾਲ ਲੜੀ ਜਾ ਰਹੀ ਜੰਗ ਅਸੀਂ ਜਿੱਤ ਸਕੀਏ ਅਤੇ ਇਸ ਤੋਂ ਨਿਜਾਤ ਪਾ ਸਕੀਏ। ਇਸ ਮੌਕੇ ਇੰਸਪੈਕਟਰ ਸ਼ਿਵ ਜੀਤ ਸਿੰਘ,ਦਮਨਜੀਤ ਸਿੰਘ,ਮਨਪ੍ਰੀਤ ਸਿੰਘ,ਹਰਜੀਤ ਸਿੰਘ ਪਰਮਾਰ,ਚੇਅਰਮੈਨ ਕੋਆਪ੍ਰੇਟਿਵ ਬੈਂਕ ਕਪੂਰਥਲਾ,ਗੁਰਦਿਆਲ ਸਿੰਘ ਭੁੱਲਾ ਰਾਈ ਚੇਅਰਮੈਨ ਬਲਾਕ ਸੰਮਤੀ, ਜਗਜੀਵਨ ਖਲਵਾੜਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ,ਸੀਨੀਅਰ ਕਾਂਗਰਸੀ ਨੇਤਾ ਸੁਨੀਲ ਪਰਾਸ਼ਰ, ਰਾਮਾ ਚੱਢਾ, ਗੁਰਦੀਪ ਦੀਪਾ,ਫਗਵਾੜਾ ਯੂਥ ਕਾਂਗਰਸ ਪ੍ਰਧਾਨ ਕਰਮਬੀਰ ਸਿੰਘ ਕੰਮਾਂ,ਸੰਜੀਵ ਟੀਟੂ,ਮੀਨਾਕਸ਼ੀ ਵਰਮਾ,ਸੁਮਨ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ,ਸ਼ਵਿੰਦਰ ਨਿਸ਼ਚਲ,ਬੌਬੀ ਵੋਹਰਾ,ਤੇਜਿੰਦਰ ਬਾਵਾ,ਸੰਜੀਵ ਗੁਪਤਾ,ਬੌਬੀ ਵਰਮਾ ਆਦਿ ਮੌਜੂਦ ਸਨ।