ਨਵੀਂ ਦਿੱਲੀ: ਪੰਜਾਬ ਵਿੱਚ ਖ਼ਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਵੱਲੋਂ ਵੈਬ ਚੈਨਲ ਰੌਨਕ ਪੰਜਾਬ ਦੀ (ਆਰ.ਪੀ.ਡੀ. 24) ਦੀ ਮਹਿਲਾ ਪੱਤਰਕਾਰ ਚੰਦਨਪ੍ਰੀਤ ਕੌਰ ਨਾਲ ਕੀਤੀ ਗਈ ਬਦਸਲੂਕੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ।ਬੀਤੇ ਕਲ੍ਹ ਜੰਤਰ ਮੰਤਰ ’ਤੇ ਵਾਪਰੀ ਇਸ ਘਟਨਾ ਦੌਰਾਨ ਸ: ਡਿੰਪਾ ਦੀ ਇੰਟਰਵਿਊ ਕਰ ਰਹੀ ਮਹਿਲਾ ਪੱਤਰਕਾਰ ਨਾਲ ਹੋਈ ਗੱਲਬਾਤ ਦਾ ਉਹ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ: ਡਿੰਪਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਿਲੀਟ ਹੋਇਆ ਸਮਝ ਲਿਆ ਸੀ।ਇਸ ਬਾਰੇ ਜਾਣਕਾਰੀ ਦਿੰਦਿਆਂ ਚੰਦਨਪ੍ਰੀਤ ਕੌਰ ਨੇ ਅੱਜ ਦੱਸਿਆ ਕਿ ਉਹ ਜੰਤਰ ਮੰਤਰ ਤੇ ਦਰਅਸਲ ਕਾਂਗਰਸ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਸ: ਕੁਲਬੀਰ ਸਿੰਘ ਜ਼ੀਰਾ ਦੀ ਇੰਟਰਵਿਊ ਕਰਨ ਗਈ ਸੀ ਪਰ ਉਹ ਦੋਵੇਂ ਹਾਜ਼ਰ ਨਹੀਂ ਸਨ।ਚੰਦਨਪ੍ਰੀਤ ਕੌਰ ਦਾ ਦਾਅਵਾ ਹੈ ਕਿ ਇਸ ’ਤੇ ਸ: ਡਿੰਪਾ ਨੇ ਖ਼ੁਦ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਵੀ ਸੰਸਦ ਮੈਂਬਰ ਹਨ ਅਤੇ ਉਹ ਉਹਨਾਂ ਦੀ ਇੰਟਰਵਿਊ ਕਰ ਸਕਦੀ ਹੈ।ਇਸ ਮਗਰੋਂਜਦ ਗੱਲਬਾਤ ਸ਼ੁਰੂ ਹੋਈ ਤਾਂ ਉਸ ਦੌਰਾਨ ਸ: ਡਿੰਪਾ ਮਹਿਲਾ ਪੱਤਰਕਾਰ ਨੂੰ ਤੂੰ ਤੂੰ ਕਰਕੇ ਸੰਬੋਧਨ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਮੀਡੀਆ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰ ਰਿਹਾ ਹੈ। ਮਹਿਲਾ ਪੱਤਰਕਾਰ ਨੇ ਸ: ਡਿੰਪਾ ਨੂੰ ਦੱਸਿਆ ਕਿ ਉਹ ਪੰਜਾਬ ਦੇ ਮੀਡੀਆ ਨਾਲ ਸੰਬੰਧਤ ਹਨ ਅਤੇ ਸ਼ੁਰੂ ਤੋਂ ਹੀ ਅੰਦੋਲਨ ਨੂੰ ਕਵਰ ਕਰਦੇ ਆ ਰਹੇ ਹਨ