ਜਲੰਧਰ / ਫਿਲੌਰ 26 ਨਵੰਬਰ : ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ , ਜ਼ਿਲ•ਾ ਸਕੱਤਰ ਕਾਮਰੇਡ ਮੂਲ ਚੰਦ ਸਰਹਾਲੀ , ਪੰਜਾਬ ਕਿਸਾਨ ਸਭਾ ਦੇ ਜ਼ਿਲ•ਾ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਬਾਸੀ ਅਤੇ ਜ਼ਿਲ•ਾ ਸਕੱਤਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਦੀ ਅਗਵਾਈ ਵਿੱਚ ਤਹਿਸੀਲ ਫਿਲੌਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਇੱਕ ਵੱਡਾ ਜਥਾ ਅੱਜ ਸਵੇਰੇ ਸੱਤ ਵਜੇ ਇੱਥੋਂ ਦਿੱਲੀ ਚਲੋ ਦੇ ਨਾਅਰੇ ਅਧੀਨ ਦਿੱਲੀ ਵਾਸਤੇ ਰਵਾਨਾ ਹੋਇਆ । ਇਸ ਜਥੇ ਵਿੱਚ ਸੈਂਕੜੇ ਸਾਥੀ ਸ਼ਾਮਲ ਸਨ। ਚੱਲਣ ਤੋਂ ਪਹਿਲਾਂ ਇੱਕ ਵਿਸ਼ਾਲ ਰੈਲੀ ਹੋਈ ਜਿਸਨੂੰ ਸਾਰੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਤਮ ਜਿੱਤ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ। ਜੱਥੇ ਵਿੱਚ ਸੀ.ਪੀ.ਆਈ. ( ਐਮ. ) ਤਹਿਸੀਲ ਫਿਲੌਰ ਦੇ ਸਕੱਤਰ ਕਾਮਰੇਡ ਪਰਸ਼ੋਤਮ ਬਿਲਗਾ , ਵਿਜੈ ਧਰਨੀ , ਪਿਆਰਾ ਸਿੰਘ ਲਸਾੜਾ , ਅਮਰਜੀਤ ਸਿੰਘ ਜੌਹਲ , ਸਰਦਾਰ ਮੁਹੰਮਦ , ਸੋਢੀ ਰਾਮ , ਬਲਵਿੰਦਰ ਸਿੰਘ ਬਾਸੀ , ਇੰਦਰਜੀਤ ਸਿੰਘ ਜੰਗੀ , ਬਲਦੇਵ ਸਿੰਘ ਸੰਧੂ , ਪਾਲ ਸਿੰਘ ਮੱਲ•ੀ , ਜਸਵੰਤ ਸਿੰਘ ਲੰਬੜਦਾਰ , ਪਰਗਟ ਸਿੰਘ ਅਤੇ ਹੋਰ ਸਾਥੀ ਵੀ ਸ਼ਾਮਲ ਸਨ।