ਜਲੰਧਰ / ਨਕੋਦਰ 18 ਸਤੰਬਰ : ਸੀ.ਪੀ.ਆਈ. ( ਐਮ. ) ਤਹਿਸੀਲ ਕਮੇਟੀ ਨਕੋਦਰ ਦੇ ਸਕੱਤਰ ਕਾਮਰੇਡ ਮੇਹਰ ਸਿੰਘ ਖੁਰਲਾਪੁਰ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਪਾਰਟੀ ਦੀ ਤਹਿਸੀਲ ਕਮੇਟੀ ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਰਾਮਪਾਲ ਮਾਹੂੰਵਾਲ ਨੂੰ ਬਦਨਾਮ ਕਰਨ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਘਟੀਆ ਅਤੇ ਕਮੀਨੀ ਹਰਕਤ ਦੀ ਸਖਤ ਨਿਖੇਧੀ ਕੀਤੀ ਗਈ ਹੈ । ਬਿਆਨ ਵਿੱਚ ਦੱਸਿਆ ਗਿਆ ਕਿ 15 ਸਤੰਬਰ ਦੀ ਜਗ ਬਾਣੀ ਵਿੱਚ ਇੱਕ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਮਾਹੂੰਵਾਲ ਦੇ ਇੱਕ ਵਿਅਕਤੀ ਸਾਜਨ ਪੁੱਤਰ ਰਾਮਪਾਲ ਦੇ ਘਰੋਂ ਨਾਜਾਇਜ਼ ਸ਼ਰਾਬ ਤੇ ਲਾਹਣ ਫੜੀ ਗਈ ਹੈ । ਸੱਚਾਈ ਇਹ ਹੈ ਕਿ ਇਸ ਵਿਅਕਤੀ ਸਾਜਨ ਦੇ ਬਾਪ ਦਾ ਨਾਂ ਮੰਗਤ ਰਾਮ ਹੈ ਨਾ ਕਿ ਰਾਮਪਾਲ । ਪੁਲਿਸ ਦੇ ਕਾਗਜ਼ਾਂ ਵਿਚ ਵੀ ਇਸ ਦਾ ਸਾਜਨ ਪੁੱਤਰ ਰਾਮਪਾਲ ਲਿਖ ਦਿੱਤਾ ਗਿਆ ਹੈ । ਕਾਮਰੇਡ ਮੇਹਰ ਸਿੰਘ ਖੁਰਲਾਪੁਰ ਨੇ ਪੁਲਿਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਾਣ ਬੁੱਝ ਕੇ ਕੀਤੀ ਗਈ ਇਸ ਸ਼ਰਾਰਤ ਨੂੰ ਬੰਦ ਕੀਤਾ ਜਾਵੇ । ਸਾਜਨ ਦੇ ਬਾਪ ਦਾ ਨਾਮ ਠੀਕ ਕਰਕੇ ਮੰਗਤ ਰਾਮ ਕੀਤਾ ਜਾਵੇ ਅਤੇ ਪ੍ਰੈਸ ਵਿਚ ਇਸ ਦੀ ਗ਼ਲਤੀ ਦੇ ਸੁਧਾਰ ਦੀ ਖਬਰ ਜਾਂ ਸੂਚਨਾ ਛਪਵਾਈ ਜਾਵੇ ।