ਫਗਵਾੜਾ 9 ਜਨਵਰੀ (ਸ਼ਿਵ ਕੋੜਾ) ਫਗਵਾੜਾ ਕਾਰਪੋਰੇਸ਼ਨ ਚੋਣਾਂ ਲਈ ਸੂਬਾ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਅਬਜਰਵਰ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਦੀ ਤਰਫੋਂ ਚੋਣਾਂ ਸਬੰਧੀ ਗਠਿਤ ਕੀਤੀ ਫਗਵਾੜਾ ਦੀ ਲੋਕਲ ਕਮੇਟੀ ਦੇ ਮੈਂਬਰ ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ 10 ਅਤੇ 11 ਜਨਵਰੀ ਨੂੰ ਸਥਾਨਕ ਰੈਸਟ ਹਾਉਸ ਵਿਖੇ ਕਾਰਪੋਰੇਸ਼ਨ ਚੋਣ ਲੜਨ ਦੇ ਚਾਹਵਾਨ ਪਾਰਟੀ ਦਾਅਵੇਦਾਰਾਂ ਦੀਆਂ ਅਰਜੀਆਂ ਰਿਸੀਵ ਕੀਤੀਆਂ ਜਾਣਗੀਆਂ। ਸਮੂਹ ਵਾਰਡਾਂ ਤੋਂ ਕਾਂਗਰਸੀ ਟਿਕਟ ਹਾਸਲ ਕਰਨ ਦੇ ਦਾਅਵੇਦਾਰ ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤੱਕ ਆਪਣੀਆਂ ਅਰਜੀਆਂ ਸਾਫ ਲਿਖਾਈ ਵਿਚ ਆਪਣੇ ਪੂਰੇ ਬਾਇਓਡਾਟਾ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਸਾਬਕਾ ਕੌਂਸਲਰ ਪਾਸ ਜਮਾ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਪ੍ਰਾਪਤ ਹੋਈਆਂ ਸਾਰੀਆਂ ਅਰਜੀਆਂ 12 ਜਨਵਰੀ ਨੂੰ ਵਿਚਾਰ ਲਈ ਸੂਬਾ ਚੋਣ ਕਮੇਟੀ ਪਾਸ ਚੰਡੀਗੜ੍ਹ ਵਿਖੇ ਜਮਾ ਕਰਵਾ ਦਿੱਤੀਆਂ ਜਾਣਗੀਆਂ।