ਜਲੰਧਰ : ਕਾਰਪੋਰੇਸ਼ਨ ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਮਿੱਠਾ ਪੁਰ ਜਲੰਧਰ ਦੇ ਕੁੱਝ ਗਰੀਬ ਪਰਿਵਾਰਾਂ ਦੇ ਮਕਾਨ ਢਹਿ ਢੇਰੀ ਕਰ ਦਿੱਤੇ ਗਏ ਜਿਸ ਦੇ ਰੋਸ ਵਜੋਂ ਲੋਕਾਂ ਨੇ ਪੰਜਾਬ ਸਰਕਾਰ , ਕਾਰਪੋਰੇਸ਼ਨ , ਅਤੇ ਇਲਾਕੇ ਦੇ ਐਮ ਐਲ ਏ ਪ੍ਰਗਟ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਸਬੰਧਤ ਲੋਕਾਂ ਨੇ ਇਲਜ਼ਾਮ ਲਗਾਏ ਕਿ ਵਧਾਇਕ ਪ੍ਰਗਟ ਸਿੰਘ ਦੇ ਰਿਸ਼ਤੇਦਾਰਾਂ ਦੀ ਵੱਡੀ ਵਰਕਸ਼ਾਪ ਹੈ ਜੋ ਨਜਾਇਜ਼ ਹੈ ਅਤੇ ਸਾਰੀ ਵਰਕਸ਼ਾਪ ਛੱਪੜ ਦੇ ਜਗ੍ਹਾ ਵਿਚ ਬਣੀ ਹੋਈ ਹੈ ਅਤੇ ਬਹੁਤ ਸਾਰੇ ਘਰਾਂ ਨੇ ਨਜਾਇਜ ਕਬਜਾ ਕੀਤਾ ਹੋਇਆ ਹੈ ਪਰ ਕਾਰਪੋਰੇਸ਼ਨ ਨੇ ਉਹਨਾਂ ਅਮੀਰ ਘਰਾਣਿਆਂ ਨੂੰ ਕੁਝ ਨਹੀਂ ਕਿਹਾ ਸਾਡੇ ਬਿਨਾਂ ਗਲੋ ਘਰ ਢਾਹ ਢੇਰੀ ਕਰ ਦਿੱਤੇ ਹਨ । ਵਧਾਇਕ ਪ੍ਰਗਟ ਸਿੰਘ ਨਾਲ ਜਦ ਇਸ ਮਾਮਲੇ ਬਾਰੇ ਟੈਲੀਫੋਨ ਰਹੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਾਰਪੋਰੇਸ਼ਨ ਦਾ ਮਾਮਲਾ ਹੈ ਜੋ ਕਾਰਪੋਰੇਸ਼ਨ ਨੂੰ ਸਹੀ ਲਗਦਾ ਕਾਰਵਾਈ ਕਰ ਸਕਦਾ ਹੈ ਮੇਰਾ ਇਸ ਮਾਮਲੇ ਵਿੱਚ ਕੁੱਝ ਵੀ ਲੈਣਾ ਦੇਣਾ ਨਹੀਂ । ਕੌਂਸਲਰ ਬਲਰਾਜ ਠਾਕੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੀ ਜਾਣਕਾਰੀ ਵਿੱਚ ਇਹ ਮਾਮਲਾ ਨਹੀਂ ਹੈ ।ਜਿਸ ਜਗ੍ਹਾ ਦਾ ਮਾਮਲਾ ਹੈ ਇਹ ਛੱਪੜ ਦੀ ਜਗ੍ਹਾ ਹੈ । ਜਿਸ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ।ਇਸ ਸਬੰਧੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਛੱਪੜ ਦੀ ਜਗ੍ਹਾ ਹੈ ਜਿੱਥੇ ਇਹ ਨਜਾਇਜ਼ ਕਬਜਾ ਕੀਤਾ ਹੋਇਆ ਸੀ । ਅਧਿਕਾਰੀਆਂ ਨਾਲ ਗਲਬਾਤ ਦੌਰਾਨ ਜਦ ਪੁੱਛਿਆ ਗਿਆ ਕਿ ਵਧਾਇਕ ਦੇ ਨਜ਼ਦੀਕੀ ਨੇ ਜੋ ਕਬਜਾ ਕੀਤਾ ਹੋਇਆ ਹੈ ਉਸ ਦੀ ਢਾਹ ਢੇਰੀ ਕਿਉਂ ਨਹੀਂ ਕੀਤੀ ਤਾਂ ਅਧਿਕਾਰੀ ਨੇ ਕਿਹਾ ਕਿ ਬਹੁਤ ਜਲਦ ਉਹਨਾਂ ਨੂੰ ਢਾਹ ਦਿੱਤਾ ਜਾਵੇਗਾ । ਕਬਜ਼ਾ ਧਾਰਕਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ ।
ਹੁਣ ਦੇਖਣਾ ਇਹ ਹੋਵੇਗਾ ਕਿ ਵਧਾਇਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਵਰਕਸ਼ਾਪ ਉਪਰ ਕਾਰਪੋਰੇਸ਼ਨ ਕਦ ਕਾਰਵਾਈ ਕਰਦਾ ਹੈ ।