ਫਗਵਾੜਾ 14 ਜੂਨ (ਸ਼ਿਵ ਕੌੜਾ ): ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰੋਕੀ ਘਈ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਯੂਨੀਅਨ ਦੇ ਚੇਅਰਮੈਨ ਰਾਮਪਾਲ, ਉਪ ਪ੍ਰਧਾਨ ਬਿੱਟੂ ਅਤੇ ਸਕੱਤਰ ਗੋਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਵਾਟਰ ਸਪਲਾਈਜ ਅਤੇ ਸੀਵਰੇਜ ਬੋਰਡ ਵਿਭਾਗ ‘ਚ ਠੇਕੇ ਤੇ ਕੰਮ ਕਰਦੇ ਪੰਪ ਓਪਰੇਟਰ, ਸੀਵਰਮੈਨ ਅਤੇ ਪਲੰਬਰਾਂ ਨੂੰ ਯੂਨੀਅਨ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਰੋਕੀ ਘਈ ਨੇ ਸ਼ੁਭਮ ਨਾਹਰ ਤੇ ਯੋਗੇਸ਼ ਨੂੰ ਯੂਨੀਅਨ ਦਾ ਮੀਤ ਪ੍ਰਧਾਨ, ਇੰਦਰਜੀਤ ਅਤੇ ਪਵਨ ਨਾਹਰ ਨੂੰ ਸਕੱਤਰ, ਸੰਦੀਪ ਕੁਮਾਰ ਤੇ ਗੁਰਪ੍ਰੀਤ ਨੂੰ ਕੈਸ਼ੀਅਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਬੰਟੀ ਤੇ ਸੁਖਰਾਜ ਨੂੰ ਚੇਅਰਮੈਨ ਐਲਾਨਿਆ ਗਿਆ। ਰੋਕੀ ਘਈ ਨੇ ਕਿਹਾ ਕਿ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਨਗਰ ਨਿਗਮ ਦੇ ਦਰਜਾ-4 ਮੁਲਾਜਮਾ ਦੇ ਹੱਕਾਂ ‘ਤੇ ਪਹਿਰਾ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਜਰੂਰਤ ਹੋਣ ਤੇ ਸਮੂਹ ਮੁਲਾਜਮਾ ਨੂੰ ਨਾਲ ਲੈ ਕੇ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਨੀ ਸੰਧੂ, ਅਵਤਾਰ ਕੁਮਾਰ, ਯੋਗੇਸ਼, ਸੁਨੀਲ ਕੁਮਾਰ, ਰਾਮਪਾਲ, ਬਿੱਲਾ ਆਦਿ ਵੀ ਹਾਜਰ ਸਨ।