ਜਲੰਧਰ :- ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੀ ਇਕਾਈ ਕਪੂਰਥਲਾ ਵਲੋਂ ਸਟੇਟ ਕਮੇਟੀ ਮੈਂਬਰ ਰਘਬੀਰ ਸਿੰਘ ਮਹਿਰਵਾਲ ਦੀ ਅਗਵਾਈ ਵਿਚ ਵਿਧਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਬਾਜਾ ਕੋਲ ਦਰਿਆ ਬਿਆਸ ਦੇ ਕੰਡੇ ‘ਤੇ ਹੁੰਦੀ ਚਿੱਟੀ ਰੇਤਾ ਦੀ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਪਿਛਲੇ 15 ਦਿਨਾਂ ਤੋਂ ਲਗਾਤਾਰ ਰਾਤ ਦਿਨ ਧਰਨਾ ਲਗਾਕੇ ਰੇਤ ਬੰਦ ਕਰਵਾਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਘਬੀਰ ਸਿੰਘ ਮੋਹਣ ਸਿੰਘ, ਰੇਸ਼ਮ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਸ਼ਹਿ ‘ਤੇ ਜ਼ਿਲ੍ਹਾ ਅੰਮਿ੍ਤਸਰ ਸਾਹਿਬ ਤੋਂ ਕੁਝ ਰੇਤ ਮਾਫ਼ੀਏ ਦੇ ਨਾਲ ਰਲ ਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਉਸਦੇ ਬਲਾਕ ਸੰਮਤੀ ਮੈਂਬਰ ਪਿਛਲੇ ਸਾਲ ਦਸਵੇਂ ਮਹੀਨੇ ਦੇ ਸ਼ੁਰੂ ਤੋਂ ਪੋਕ ਲਾਈਨ ਮਸ਼ੀਨਾਂ ਅਤੇ ਜੇ.ਸੀ.ਬੀ. ਦੀ ਮਦਦ ਨਾਲ 25 ਤੋਂ 30 ਫੁੱਟ ਡੂੰਘੇ ਟੋਏ ਮਾਰ ਕੇ ਰੇਤ ਦੀ ਚੁਾਈ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਦਿਨ ਰਾਤ ਚੱਲੀ ਮਾਈਨਿੰਗ ਨਾਲ ਇਲਾਕੇ ਦੀਆਂ ਜਿੱਥੇ ਿਲੰਕ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ ਉੱਥੇ ਨਾਲ ਹੀ ਜੋ ਦਰਿਆ ਹੁਣ ਜ਼ਿਲ੍ਹਾ ਤਰਨਤਾਰਨ ਦੀ ਹੱਦ ਵਲ ਵਹਿ ਰਿਹਾ ਹੈ ਜੇਕਰ ਇਲਾਕੇ ਦੇ ਕਿਸਾਨ ਮਾਈਨਿੰਗ ਬੰਦ ਨਾ ਕਰਵਾਉਂਦੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਬਾਰਸ਼ਾਂ ਦੇ ਮੌਸਮ ਵਿਚ ਦਰਿਆ ਬਿਆਸ ਦਾ ਵਹਿਣ ਜ਼ਿਲ੍ਹਾ ਕਪੂਰਥਲਾ ਦੀ ਹੱਦ ਵੱਲ ਵਹਿ ਤੁਰਦਾ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਿਸ ਜਗ੍ਹਾ ਤੋਂ ਰੇਤ ਦੀ ਦਿਨ ਰਾਤ ਮਾਈਨਿੰਗ ਹੁੰਦੀ ਰਹੀ ਹੈ ਉਸ ਤੋਂ ਕਰੀਬ ਪੰਜ ਸੋ ਮੀਟਰ ਦੂਰੀ ‘ਤੇ ਦਰਿਆ ਬਿਆਸ ਨੇ ਵੱਡੇ ਪੱਧਰ ‘ਤੇ ਢਾਹ ਲਗਾ ਕੇ ਵਾਹੀਯੋਗ ਜ਼ਮੀਨ ਦਰਿਆ ਬੁਰਦ ਕਰ ਦਿੱਤੀ ਹੈ | ਜਿਸ ਦਾ ਮੀਡੀਆ ਵਿਚ ਜਿਕਰ ਆਉਣ ਤੋਂ ਬਾਅਦ ਸਰਕਾਰ ਨੇ ਮਿੱਟੀ ਦੇ ਬੋਰੇ ਭਰ ਕੇ ਇਸ ਲੱਗੀ ਢਾਹ ਤੇ ਕੁਝ ਹੱਦ ਤੱਕ ਕਾਬੂ ਪਾਇਆ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਸ ਦਿਨ ਤੋਂ ਧਰਨਾ ਜਾਰੀ ਹੈ ਉਸ ਦਿਨ ਤੋਂ ਰੇਤ ਦੀ ਮਾਈਨਿੰਗ ਬੰਦ ਹੈ ਤੇ ਪ੍ਰਸ਼ਸ਼ਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦੁਆ ਰਹੇਹ ਹਨ ਕਿ ਇਹ ਸਰਕਾਰੀ ਖੱਡ ਹੈ ਪਰ ਕਿਸਾਨਾਂ ਨੇ ਦੋਸ਼ ਲਗਾਏ ਕਿ ਮੰਡ ਖੇਤਰ ਵਿਚ ਲੋਕਾਂ ਦਾ ਜ਼ਮੀਨਾਂ ਤੇ ਕਬਜ਼ਾ ਕੀਤੇ ਹੈ ਅਤੇ ਮਾਲਕੀ ਕਿਤੇ ਹੋਰ ਹੈ ਤੇ ਮਾਫੀਏ ਨੇ ਜਿੱਥੋਂ ਰੇਤਾ ਮਿਲੀ ਉੱਥੋਂ ਹੀ ਚੁੱਕਣੀ ਸ਼ੁਰੂ ਕਰ ਦਿੱਤੀ ਸੀ | ਕਿਸਾਨ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੈ ਕਿ ਧੁੱਸੀ ਬੰਨ੍ਹਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਰੇਤ ਮਾਫੀਏ ਦਾ ਸਾਜੋ ਸਮਾਨ ਤੁਰੰਤ ਚੁਕਵਾ ਕੇ ਧਰਨਾ ਸਮਾਪਤ ਕਰਵਾਇਆ ਜਾਵੇ | ਆਗੂਆਂ ਨੇ ਕਿਹਾ ਕਿ ਜੇਕਰ ਸਮਾਨ ਨਾ ਚੁੱਕਿਆ ਗਿਆ ਤਾਂ ਮਜ਼ਬੂਰੀ ਵਸ ਪੱਕਾ ਧਰਨਾ ਪੁਲ ਤੇ ਤਬਦੀਲ ਕਰਕੇ ਪੁਲ ਨੂੰ ਪੂਰਨ ਰੂਪ ਵਿਚ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ ਇਸ ਮੌਕੇ ਹੁਕਮ ਸਿੰਘ, ਸਵਰਨ ਸਿੰਘ, ਬਚਿੱਤਰ ਸਿੰਘ, ਸ਼ਿੰਦਰ ਸਿੰਘ, ਸਮਸ਼ੇਰ ਸਿੰਘ ਰੱਤੜਾ, ਸੁਰਿੰਦਰ ਸਿੰਘ ਸਾਬਕਾ ਸਰਪੰਚ ਤੇ ਹੋਰ ਹਾਜ਼ਰ ਸਨ |