ਜਲੰਧਰ 27 ਅਕਤੂਬਰ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੀ ਜਨਰਲ ਬਾਡੀ ਦੀ ਇੱਕ ਅਹਿਮ ਮੀਟਿੰਗ ਹੋਈ ਸਾਬਕਾ ਲੇਫਟੀਡੈਂਟ ਪੀ ਐਸ ਵਿਰਕ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸ ਆਰ ਲੱਧੜ ਸਾਬਕਾ ਆਈ.ਏ.ਐੱਸ. ਸੀਨੀਅਰ ਮੀਤ ਪ੍ਰਧਾਨ , ਸੰਤ ਦਲਜੀਤ ਸਿੰਘ ਸੋਢੀ ਸਰਪ੍ਰਸਤ ਅਤੇ ਚੌਧਰੀ ਕਿਸ਼ੋਰੀ ਲਾਲ ਹਾਜ਼ਰ ਹੋਏ । ਇਸ ਮੀਟਿੰਗ ਵਿੱਚ ਕੁੱਲ 115 ਫਾਊਡਰ ਮੈਂਬਰਾਂ ਵਿੱਚੋਂ 90 ਮੈਂਬਰ ਹਾਜ਼ਰ ਸਨ । ਇਸ ਮੀਟਿੰਗ ਵਿੱਚ ਸ. ਚੰਨਣ ਸਿੰਘ ਸਿਧੂ ਪ੍ਰਧਾਨ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਲਗਾਤਾਰ 4 ਮੀਟਿੰਗਾਂ ਵਿੱਚ ਗ਼ੈਰ ਹਾਜ਼ਰ ਰਹਿਣ ਕਾਰਣ ਅਤੇ ਪਾਰਟੀ ਸੰਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਕਾਰਣ ਹਾਜ਼ਰ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਐਸ ਆਰ ਲੱਧੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਵੇ । ਹਾਲ ਦੀ ਘੜੀ ਸ. ਚੰਨਣ ਸਿੰਘ ਸਿੱਧੂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਂਭੇ ਕਰਨ ਦਾ ਫੈਸਲਾ ਵੀ ਕੀਤਾ ਗਿਆ। ਅੱਜ ਤੋਂ ਸਿੱਧੂ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਅਹੁਦੇਦਾਰ ਨਾਲ ਸਿੱਧਾ ਜਾਂ ਅਸਿੱਧਾ ਤਾਲਮੇਲ ਨਹੀਂ ਰੱਖਣਗੇ ਅਤੇ ਨਾ ਹੀ ਪਾਰਟੀ ਦੇ ਵਰਕਰ ਸ. ਚੰਨਣ ਸਿੰਘ ਸਿੱਧੂ ਨਾਲ ਕੋਈ ਤਾਲਮੇਲ ਕਰਨਗੇ । ਪਾਰਟੀ ਦੇ ਨਵੇਂ ਬਣੇ ਪ੍ਰਧਾਨ ਕੋਲ ਖ਼ਜ਼ਾਨਚੀ ਦਾ ਪਹਿਲਾਂ ਵਾਲਾ ਅਹੁਦਾ ਵੀ ਬਰਕਰਾਰ ਰਹੇਗਾ। ਲੱਧੜ ਨੂੰ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਨਾਲ ਸਮਾਜ ਸੇਵਾ ਲਈ ਯੋਗਦਾਨ ਪਾਉਣ ਵਾਸਤੇ ਕਿਹਾ । ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨ ਮੀਟਿੰਗ ਵਿੱਚ ਹਾਜ਼ਰ ਸਨ ਜਿਨ੍ਹਾਂ ਨੇ ਨਵੇਂ ਬਣੇ ਪ੍ਰਧਾਨ ਤੇ ਤਸੱਲੀ ਪ੍ਰਗਟ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਪ੍ਰਗਟਾਉਂਦੇ ਹੋਏ ਸਰੋਪੇ ਪਾ ਕੇ ਸਨਮਾਨਤ ਕੀਤਾ ।