ਫਗਵਾੜਾ 10 ਦਸੰਬਰ (ਸ਼ਿਵ ਕੋੜਾ)ਦਿੱਲੀ ਦੇ ਕੁੰਡਲੀ ਬਾਰਡਰ ´ਤੇ ਕਈ ਦਿਨਾਂ ਤੋਂ ਕੇਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪਿੰਡ ਸਾਹਨੀ ਤੋਂ  ਪਰਮਿੰਦਰ ਸਿੰਘ ਸਨੀ ਯੂਥ ਆਗੂ ਅਤੇ ਰਾਮ ਪਾਲ ਸਾਹਨੀ (ਸਰਪੰਚ )ਦੀ ਸਾਂਝੀ ਅਗਵਾਈ ਹੇਠ ਕਿਸਾਨਾਂ ਤੇ ਨੌਜਵਾਨਾਂ ਦਾ ਕਾਫਲਾ ਰਵਾਨਾ ਹੋਇਆ।  ਇਸ ਮੌਕੇ ਪਰਮਿੰਦਰ ਸਿੰਘ ਸਨੀ ਅਤੇ ਰਾਮ ਪਾਲ ਸਾਹਨੀ ਨੇ ਦੱਸਿਆ ਕਿ ਕਿਸਾਨਾਂ ਦਾ ਉਤਸ਼ਾਹ ਦੋ ਹਫਤੇ ਬਾਅਦ ਵੀ ਠਾਠਾਂ ਮਾਰ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਁਚ ਕਿਸਾਨਾਂ ਦੇ ਹੱਕ ´ਚ ਇਕਜੁਟਤਾ ਦਾ ਪਰਗਟਾਵਾ ਕਰਨ ਦੇ ਮਕਸਦ ਨਾਲ ਜਾ ਰਹੇ ਹਨ ਅਤੇ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ ,ਉਹ ਕਿਸਾਨਾਂ ਨੂੰ ਪੂਰਨ ਹਮਾਇਤ ਦੇਣਗੇ ।ੳੁਹਨਾਂ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਜਾਣਬੁਝ ਕੇ ਅੜੀਅਲ ਰਵੱਈਆ ਅਪਣਾ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਉਹਨਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨ ਭਾਈਚਾਰੇ ਨਾਲ ਪਿੰਡਾਂ ਦੇ ਲੋਕ ਚੱਟਾਨ ਵਾਂਗ ਖੜੇ ਹਨ ਅਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਇਆ ਤਿਆਗ ਕੇ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਦਿਆ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਕੇ ਵਾਪਿਸ ਲੈਣੇ ਚਾਹੀਦੇ ਹਨ।ਇਸ ਮੌਕੇ ਕਾਮਰੇਡ ਰਣਦੀਪ ਸਿੰਘ ਰਾਣਾ,ਜਸਵੀਰ ਸਿੰਘ ਕਾਲਾ,ਚੁੰਨੀ ਰਾਮ ਨਿੱਕਾ ਪੰਚ,ਬਲਜਿੰਦਰ ਸਿੰਘ,ਬਹਾਦਰ ਸਿੰਘ,ਮਨਪਰੀਤ ਸਿੰਘ,ਜੁਝਾਰ ਸਿੰਘ,ਦਵਿੰਦਰ ਸਿੰਘ,ਓਕਾਂਰ ਲਾਲ,ਰੌਣਕੀ ਰਾਮ,ਜਸਕਰਨ ਸਿੰਘ,ਸੰਜੀਵ ਕੁਮਾਰ,ਅਮਰੀਕ ਸਿੰਘ ਮੀਕਾ,ਰੂਪਿੰਦਰ ਸਿੰਘ ਕਾਹਲੋਂ , ਪਾਇਲਟ ਮਨਿੰਦਰ ਸਿੰਘ ਬਘਾਣਾ ਆਦਿ ਵੀ ਹਾਜਰ ਸਨ।