ਜਲੰਧਰ( 2ਜੁਲਾਈ) ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਅਗਵਾਈ ਹੇਠ ਅੱਜ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫਤਰ “ਸ਼ਕਤੀ ਸਦਨ”ਨਜ਼ਦੀਕ ਖਾਲਸਾ ਕਾਲਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਵਿਧਾਨ ਸਭਾ ਹਲਕਾ ਪੱਧਰ ਤੇ ਇਕ ਰੋਸ਼ ਧਰਨਾ ਦਿੱਤਾ ਗਿਆ।ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਇਸ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਲਗਾਤਾਰ 8 ਘੰਟੇ ਬਿਜਲੀ ਨਾ ਦੇਣ,ਖ਼ਰਾਬ ਹੋਏ ਟ੍ਰਾੰਸਫਾਰਮਾ ਦੀ ਥਾਂ ਤੇ ਨਵੇਂ ਟਰਾਂਸਫਾਰਮਰ ਨਾ ਲਗਾਉਣ ਪਿੰਡ ਅਤੇ ਸ਼ਹਿਰਾਂ ਵਿਚ ਬਿਨਾ ਦੱਸੇ ਅਨਐਲਾਨੇ ਬਿਜਲੀ ਕੱਟਾ ਅਤੇ ਬਿਜਲੀ ਦੇ ਰੇਟਾਂ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ਵਿਚ ਅਤੇ ਪੰਜਾਬ ਦੀ ਸੁਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਦੇ ਮਨੋਰਥ ਨਾਲ ਇਹ ਰੋਸ਼ ਧਰਨਾ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਬੁਰੀ ਤਰਾਂ ਫੇਲ ਹੋਈ ਹੈ,ਅਤੇ ਪੰਜਾਬ ਦੇ ਲੋਕਾਂ ਦਾ ਹੁਣ ਇਸ ਸਰਕਾਰ ਤੋਂ ਮੋਹ ਬਿਲਕੁਲ ਭੰਗ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੇ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸਰਕਾਰ ਦਾ ਤਖਤਾਂ ਪਲਟ ਕਰਨ ਲਈ ਪੱਕਾ ਮੰਨ ਬਣਾਇਆ ਹੋਇਆ ਹੈ।ਇਸ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸ,ਸੁਰਿੰਦਰ ਸਿੰਘ ਮਿਨਹਾਸ ਸਰਕਲ ਜਥੇਦਾਰ ਦੀਪ ਨਗਰ, ਸੋਦਾਗਰ ਸਿੰਘ ਔਜਲਾ ਸਰਕਲ ਪ੍ਰਧਾਨ, ਸੁਖਮਿੰਦਰ ਸਿੰਘ ਰਾਜਪਾਲ, ਸੀਨੀਅਰ ਯੂਥ ਅਕਾਲੀ ਆਗੂ,ਸ ਕਰਮਵੀਰ ਸਿੰਘ ਕੁੱਕੜ ਪਿੰਡ, ਪਰਮਜੀਤ ਸਿੰਘ ਮਰਵਾਹਾ,ਸਰਕਲ ਜਥੇਦਾਰ, ਪ੍ਰੀਤਮ ਸਿੰਘ ਮਿੱਠਾਪੁਰ,ਮੈਂਬਰ ਪੀ .ਏ .ਸੀ ਸੀਨੀਅਰ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਕਾਂਗਰਸ ਸਰਕਾਰ ਵਲੋਂ ਲਗਾਤਾਰ 8ਘੰਟੇ ਬਿਜਲੀ ਨਾ ਦੇਣ ਕਾਰਨ ਉਨ੍ਹਾਂ ਨੂੰ ਝੋਨੇ ਦੀ ਬਿਜਾਈ ਲਈ ਕਾਫੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ।ਅਤੇ ਇਸੇ ਤਰ੍ਹਾਂ ਬਿਜਲੀ ਦੇ ਅਨਐਲਾਨੇ ਕੱਟ ਕਾਰਨ ਪਿੰਡ ਅਤੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਂਗਰਸ ਸਰਕਾਰ ਦੇ ਆਪਣੇ ਹੀ ਆਗੂ ਆਪਣੀ ਹੀ ਸਰਕਾਰ ਦੇ ਖਿਲਾਫ ਵੱਡੀ ਪੱਧਰ ਤੇ ਬਿਆਨਬਾਜੀ ਕਰ ਰਹੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਝੂਠੇ ਲਾਰੇ ਲਾਕੇ ਅਤੇ ਸਬਜ਼ਬਾਗ਼ ਦਿਖਾਕੇ ਸੂਬੇ ਵਿਚ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕੀਤੀ ਅਤੇ ਹੁਣ ਸੂਬੇ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਇਸ ਇਤਹਾਸਿਕ ਸਮਝੌਤੇ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਜਿੱਤ ਯਕੀਨੀ ਹੋਵੇਗੀ ਅਤੇ ਇਸ ਜਿੱਤ ਨਾਲ ਸੂਬੇ ਵਿਚ ਵਿਕਾਸ ਦੇ ਇਕ ਨਵੇਂ ਯੁਗ ਦਾ ਆਰੰਭ ਹੋਵੇਗਾ।ਇਸ ਮੌਕੇ ਰੋਸ਼ ਧਰਨੇ ਵਿੱਚ ਇੰਦਰਜੀਤ ਸਿੰਘ ਸੋਨੂੰ ਸੀਨੀਅਰ ਆਗੂ ਗਗਨਦੀਪ ਸਿੰਘ ਗੱਗੀ ਸਰਕਲ ਪ੍ਰਧਾਨ, ਅਮ੍ਰਿਤਬੀਰ ਸਿੰਘ ਸਰਕਲ ਪ੍ਰਧਾਨ,ਦਵਿੰਦਰ ਸਿੰਘ ਅਮਰ ਕੋਚ,ਰਾਜੇਸ਼ ਬਿੱਟੂ ਪ੍ਰਧਾਨ ਐਸ. ਸੀ ਵਿੰਗ ਜਲੰਧਰ ਕੈਂਟ, ਰਾਜਿੰਦਰ ਕੁਮਾਰ ਮਿੱਠਾ ਪੁਰ,ਹਰਵਿੰਦਰ ਸਿੰਘ ਪੱਪੂ ਸਾਬਕਾ ਕੌਂਸਲਰ, ਜਲੰਧਰ ਕੈਂਟ, ਰਾਜੂ ਜੀ ਸਾਬਕਾ ਕੌਂਸਲਰ, ਪਿਆਰਾ ਲਾਲ ਬੌਬੀ, ਹਰਪ੍ਰੀਤ ਸਿੰਘ ਚੌਹਾਨ, ਸੁਖਬੀਰ ਸਿੰਘ ਸੁੱਖਾ ਪਹਿਲਵਾਨ, ਡਾ. ਜਸਵੰਤ ਸਿੰਘ ਕੋਟ ਕਲਾਂ, ਸਰਬਜੀਤ ਸਿੰਘ ਸੋਢੀ ਕੋਟ ਕਲਾਂ, ਸੁਨੀਲ ਚਾਹਲ ਕੁੱਕੜ ਪਿੰਡ,ਗੁਰਿੰਦਰ ਸਿੰਘ ਜੌਹਲ ਸਲੀਮਪੁਰ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ ਜੋਗਾ ਸਰਪੰਚ, ਬੂਟਾ ਸਿੰਘ ਚਾਚੋਵਾਲ,ਮਨਜੀਤ ਸਿੰਘ ਫਰਾਲਾ, ਗੋਲਡੀ ਚਾਚੋਵਾਲ,ਸੋਨੂੰ ਜਮਸ਼ੇਰ, ਬਾਬਾ ਕੁਲਵੰਤ ਸਿੰਘ ਫਰਾਲਾ, ਕਾਬਲ ਸਿੰਘ ਸਾਬਕਾ ਡੀ. ਐਸ. ਪੀ, ਭੂਪਿੰਦਰ ਸਿੰਘ, ਗੁਰਨਾਮ ਸਿੰਘ ਬਾਜਵਾ, ਗੁਲਾਬ ਸਿੰਘ, ਅੰਮ੍ਰਿਤਜੀਤ ਸਿੰਘ ਕਥੂਰੀਆਂ, ਪਰਮਜੀਤ ਸਿੰਘ ਨਰੂਲਾ, ਰਾਜਬੀਰ ਸਿੰਘ, ਵਿੱਕੀ ਗੁਜਰਾਲ ,ਜੀਤਾ ਸਰਪੰਚ, ਗੁਰਵਿੰਦਰ ਬਵੇਜਾ, ਅਜੈ ਕੁਮਾਰਅਮਰਜੀਤ ਸਿੰਘ ਅਰਮਾਨਪੁਰ, ਧੀਨਾ ਸਰਕਲ ਜਥੇਦਾਰ,ਆਦਿ ਹਾਜ਼ਿਰ ਸਨ।