ਹਰੀਕੇ ਪੱਤਣ :-  ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਅਦੋਲਨ ਤਿਖਾ ਹੁੰਦਾ ਜਾ ਰਿਹਾ ਹੈ ਬੀਤੇ ਕੱਲ੍ਹ ਤੋਂ ਕਿਸਾਨ ਸੜਕਾਂ ‘ਤੇ ਉਤਰ ਆਏ ਹਨ ਤੇ ਪੰਜਾਬ ਦੇ 3 ਮੇਨ ਪੁਲ ਜਾਮ ਕਰ ਕੇ ਰਾਸ਼ਟਰੀ ਮਾਰਗਾਂ ‘ਤੇ ਆਵਾਜਾਈ ਠੱਪ ਕੀਤੀ ਹੋਈ ਹੈ। ਮਾਝੇ ਤੇ ਮਾਲਵੇ ਨੂੰ ਆਪਸ ਵਿਚ ਜੋੜਨ ਵਾਲੇ ਹਰੀਕੇ ਹੈੱਡ ਵਰਕਸ ਨਜ਼ਦੀਕ ਬੰਗਾਲੀ ਵਾਲਾ ਪੁਲ ‘ਤੇ ਲੱਗਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਹੈ। ਸਾਰੀ ਰਾਤ ਹਜ਼ਾਰਾਂ ਕਿਸਾਨ ਹੁੰਮਸ ਭਰੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਮੋਰਚੇ ਤੇ ਡਟੇ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਇਹ ਮੋਰਚਾ ਜਾਰੀ ਰਹੇਗਾ । ਜਥੇਬੰਦੀ ਦੀ ਮੀਟਿੰਗ ਅੱਜ 10 ਵਜੇ ਹੈ ਅਤੇ ਉਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।