ਫਗਵਾੜਾ 8 ਦਸੰਬਰ ( ਸ਼ਿਵ ਕੋੜਾ)ਕਿਸਾਨ ਅੰਦੋਲਨ ਨੂੰ ਲੈ ਕੇ ਦੇਸ਼ ਭਰ ਵਿਚ ਸੰਘਰਸ਼ ਸ਼ੀਲ ਕਿਸਾਨ ਭਰਾਵਾਂ ਦੇ ਸਮਰਥਨ ਵਿਚ ਭਾਰਤ ਬੰਦ ਦੌਰਾਨ ਫਗਵਾੜਾ ਨੂੰ ਮੁਕੰਮਲ ਰੂਪ ਵਿਚ ਬੰਦ ਰੱਖ ਕੇ ਕੇਂਦਰ ਪ੍ਰਤੀ ਰੋਸ ਅਤੇ ਕਿਸਾਨ ਭਰਾਵਾਂ ਪ੍ਰਤੀ ਸਮਰਥਨ ਦੇਣ ਲਈ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਸਮੂਹ ਦੁਕਾਨਦਾਰਾ,ਕਾਰੋਬਾਰੀ ਅਤੇ ਵਪਾਰਿਕ ਸੰਗਠਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਦੇਸ਼ ਭਰ ਵਿਚ ਮਿਲੇ ਸਮਰਥਨ ਤੋਂ ਬਾਅਦ ਕੇਂਦਰ ਦੀ ਹੈਂਕੜਬਾਜ਼ ਸਰਕਾਰ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਦੇਸ਼ ਦਾ ਹਰੇਕ ਨਾਗਰਿਕ ਇਨ੍ਹਾਂ ਕਿਸਾਨ ਵਿਰੋਧੀ ਬਿੱਲਾ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਹਰ ਹਾਲ ਵਿਚ ਵਾਪਸ ਲੈਣਾ ਹੀ ਹੋਵੇਗਾ।
       ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿਰਫ਼ ਆਪਣੇ ਚੰਦ ਪੂੰਜੀਪਤੀ ਦੋਸਤਾਂ ਨੂੰ ਖ਼ੁਸ਼ ਕਰਨ ਲਈ ਕਾਲੇ ਬਿਲ ਵਾਪਸ ਨਾ ਲੈਣ ਤੇ ਅੜੀ ਹੈ। ਜੇਕਰ ਸਰਕਾਰ ਦਾ ਆਪਣਾ ਫ਼ੈਸਲਾ ਹੁੰਦਾ ਤਾਂ ਉਹ ਵਿਚਾਰ ਕਰਦੀ। ਕਿਉਂਕਿ ਇਹ ਫ਼ੈਸਲਾ ਉਨ੍ਹਾਂ ਦੇ ਪੂੰਜੀਪਤੀ ਆਕਾਵਾਂ ਦਾ ਹੈ,ਇਸ ਲਈ ਉਨ੍ਹਾਂ ਦੇ ਆਦੇਸ਼ ਤੋਂ ਬਿਨਾਂ ਇਸ ਤੇ ਚਰਚਾ ਨਹੀਂ ਹੋ ਸਕਦੀ। ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਭਾਜਪਾ ਨਹੀਂ ਅੰਬਾਨੀ ਅਡਾਨੀ ਜਿਹੇ ਲੋਕ ਚਲਾ ਰਹੇ ਹਨ। ਜੋ ਦੇਸ਼ ਦੀ ਅਰਥ ਵਿਵਸਥਾ ਨੂੰ ਛਿੱਕੇ ਤੇ ਟੰਗ ਕੇ ਆਪਣੀ ਜੇਬਾਂ ਭਰਨ ਵਿਚ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਰਤ ਬੰਦ ਦੇ ਦੌਰਾਨ ਹੀ ਦੇਸ਼ ਦੇ ਹੋਮ ਮਨਿਸਟਰ ਵੱਲੋਂ ਖ਼ੁਦ ਗੱਲਬਾਤ ਲਈ ਉੱਤਰਨ ਨਾਲ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸਾਨ ਮਜ਼ਦੂਰ ਏਕਤਾ ਦੀ ਸ਼ਕਤੀ ਦਾ ਅਹਿਸਾਸ ਹੋ ਗਿਆ ਹੈ,ਜਿਸ ਤੋਂ ਬਾਅਦ ਹੁਣ ਮਸਲੇ ਦਾ ਸਨਮਾਨਜਨਕ ਹੱਲ ਨਿਕਲ਼ਨ ਦੀ ਉਮੀਦ ਹੈ। ਉਨ੍ਹਾਂ  ਕਿਹਾ ਕਿ ਸਰਕਾਰ ਛੇਤੀ ਇਸ ਮੁੱਦੇ ਤੇ ਵਿਚਾਰ ਕਰੇ ਅਤੇ ਮਸਲੇ ਦਾ ਤਸੱਲੀਬਖ਼ਸ਼ ਹੱਲ ਕੱਢੇ। ਇਸ ਮੌਕੇ ਤੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਵਿਨੋਦ ਵਰਮਾਨੀ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਪ੍ਰਭਾਕਰ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਵਿਧਾਇਕ ਦੇ ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਰਭ ਖੁੱਲਰ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ, ਜ਼ਿਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ, ਮੀਨਾ ਰਾਣੀ, ਸਾਬਕਾ ਕੌਂਸਲਰ ਪਦਮ ਦੇਵ ਸੁਧੀਰ, ਮਨੀਸ਼ ਪ੍ਰਭਾਕਰ, ਦਰਸ਼ਨ ਧਰਮਸੋਤ, ਜਤਿੰਦਰ ਵਰਮਾਨੀ, ਅਮਰਜੀਤ ਸਿੰਘ, ਤਰਿਪਤਾ ਸ਼ਰਮਾ, ਸੱਤਿਆ ਦੇਵੀ, ਪਰਮਿੰਦਰ ਕੌਰ ਰਘਬੋਤਰਾ,ਅਮਰਜੀਤ ਸਿੰਘ, ਓਮ ਪ੍ਰਕਾਸ਼ ਬਿੱਟੂ, ਬੰਟੀ ਵਾਲੀਆ,ਰਵਿੰਦਰ ਸੰਧੂ, ਪੀਏ ਅਮਰਿੰਦਰ ਸਿੰਘ ਕੂਨਰ, ਕਮਲ ਧਾਲੀਵਾਲ, ਬਲਜੀਤ ਭੁੱਲਾਰਾਈ, ਅਮਨਦੀਪ ਲੰਬੜ,ਸੁਮਨ ਸ਼ਰਮਾ, ਸੀਤਾ ਦੇਵੀ,ਸਵਿੰਦਰ ਨਿਸ਼ਚਲ ਆਦਿ ਮੌਜੂਦ ਸਨ।