ਜਲੰਧਰ : ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ,ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ,ਲੋਕ ਭਲਾਈ ਇਨਸਾਫ ਵੈਲਫੇਅਰ ਸੋਸਾਇਟੀ ,ਅਤੇ ਹੋਰ ਸੋਸਾਇਟੀਆਂ ਵਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ। ਜਿਸ ਵਿਚ ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ, ਮੇਹਰ ਸਿੰਘ ਥੇੜੀ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ,ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਭਾਟੀਆ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜਸਵੰਤ ਸਿੰਘ ਪਠਾਨਕੋਟ, ਕਿਰਪਾਲ ਸਿੰਘ ਅੱਧੀ ਹਾਜਰ ਹੋਇਆ।
ਸਾਰੀਆਂ ਜਾਤਾਬਦਿਆਂ ਮੁਖ ਮੰਗਾ ਇਸ ਪ੍ਰਕਾਰ : ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਣ ਕਿਸਾਨਾਂ ਉਪਰ ਵੱਡੀ ਪੱਧਰ ਤੇ ਪਰਚਾ ਦਰਜ ਕਰ ਕੇ। ਗਿਰਫ਼ਤਾਰ ਕੀਤਾ ਜਾ ਰਿਹਾ ਹੈ। ਉਸਦੀ ਸਮੂਹ ਕਿਸਾਨ ਜਥੇਬੰਦੀਆਂ ਪੁਰਜ਼ੋਰ ਨਿੰਦਾ ਕਰਦਿਆਂ ਹੋਇਆ ਮੰਗ ਕਰਦਿਆਂ ਹਨ ਕਿ ਕਿਸਾਨ ਤੇ ਦਰਜ ਪਰਚੇ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਲਈ ਬਹੁਤ ਜਿਆਦਾ ਖਰਚ ਅਤੇ ਸਮਾਂ ਲੱਗਦਾ ਹੈ ਇਸ ਲਈ ਸਰਕਾਰ 200 ਰੁਪਏ ਪ੍ਰਤੀ ਕਿਅੰਤਲ ਹਰ ਕਿਸਾਨ ਨੂੰ ਅਦਾ ਕਰੇ. ਅਤੇ ਗਰੀਨ ਤਰਬਿਉਣਲ ਦੇ ਫੈਸਲੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ
ਕਿਸਾਨ ਉਪਰ ਦਰਜ ਪਰਚਿਆ ਅਤੇ ਪਰਾਲੀ ਦੇ ਮਸਲੇ ਦੇ ਹਲ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬੈਨਰ ਹੇਠ ਵਡਾ ਅੰਦੋਲਨ 14 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਗੰਨਾ ਕਿਸਾਨਾਂ ਪ੍ਰਤੀ ਪੰਜਾਬ ਸਰਕਾਰ ਪ੍ਰਾਈਵੇਟ ਮਿਲ ਮਾਲਕਾ ਵੱਲੋ ਜੋ ਗੈਰ ਜਿੰਮੇਵਾਰੀ ਵਾਲਾ ਵਤੀਰਾ ਲਗਾਤਾਰ ਅਪਣਾਇਆ ਜਾ ਰਿਹਾ ਹੈ ਉਸ ਦਾ ਸਮੂਹ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦਿਆਂ ਹਨ
ਗੰਨਾ ਕਿਸਾਨ ਦਾ ਸੀਜਨ 2017-18, ਅਤੇ 2018-19 ਦਾ ਬਕਾਇਆ ਰਾਸ਼ੀ 10 ਦੀਨਾ ਦੇ ਅੰਦਰ-ਅੰਦਰ ਜਾਰੀ ਕੀਤੀ ਜਾਵੇ
ਸੀਜਨ 2019-20 ਦੌਰਾਨ ਪੰਜਾਬ ਦੇ ਗੰਨਾ ਕਿਸਾਨਾ ਨੂੰ ਗੰਨੇ ਦੇ ਰੇਟ ਗੁਆਢੀ ਰਾਜ਼ਾ (ਹਰਿਆਨਾ ਅਤੇ ਯੂ.ਪੀ) ਦੇ ਬਰਾਬਰ ਦਿਤਾ ਜਾਵੇ। ਅਤੇ ਉਸ ਦੀ ਅਦਾਇਗੀ ਐਕਟ ਮੁਤਾਬਕ 14 ਦੀਨਾ ਦੇ ਅੰਦਰ ਯਕੀਨੀ ਬਣਾਈ ਜਾਵੇ।
ਜਾਰੀ ਕਰਤਾ
ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ
ਮੇਹਰ ਸਿੰਘ ਥੋੜੀ ਸੀਨਿਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ,
ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਭਾਰਤੀ ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੁਆਬਾ
ਸਤਨਾਮ ਸਿੰਘ ਸਾਹਣੀ ਜਨਰਲ ਸੈਕਟਰੀ ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੁਆਬਾ