
ਜਲੰਧਰ :- ਨਜ਼ਦੀਕੀ ਪਿੰਡ ਕਰੀ ਕਲਾਂ ਦੇ ਵਸਨੀਕ 50 ਸਾਲਾ ਕਿਸਾਨ ਕੁਲਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਲੋਂ ਆਪਣੇ ਖੇਤ ‘ਚ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਥਾਣਾ ਲੱਖੋਕੇ ਬਹਿਰਾਮ ਤੋਂ ਪੁਲਿਸ ਪਾਰਟੀ ਅਤੇ ਤਹਿਸੀਲਦਾਰ ਗੁਰੂਹਰਸਹਾਏ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।