ਜਲੰਧਰ :- ਮੈਂ ਪੂਜਾ ਵਾਸੀ ਪਤਾਰਾ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹਾਂ ਤੇ ਇਹ ਪ੍ਰੈਸ ਨੋਟ  ਲਿਖ ਰਹੀ ਹਾਂ ਕਿ ਮਿਤੀ 13.06.2020 ਤੋਂ ਕਿਸੇ ਅਣਪਛਾਤੇ ਬੰਦੇ ਵਲੋਂ ਜਬਰਦਸਤੀ ਵਿਆਹ ਕਰਵਾਉਣ ਦੀਆ ਧਮਕੀਆ ਦੇ ਰਿਹਾ ਹੈ ਅਤੇ ਜੇਕਰ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾਇਆ ਤਾ ਮੈਂ ਤੈਨੂੰ ਜਾਨ ਤੋਂ ਮਾਰ ਦੇਣਾ ਹੈ। ਇਸ ਵਿਅਕਤੀ ਬਾਰੇ ਮੈ ਕੁੱਝ ਨਹੀਂ ਜਾਣਦੀ ਹਾਂ ਅਤੇ ਨਾ ਹੀ ਮੈਨੂੰ ਪਤਾ ਕਿ ਮੇਰਾ ਵੱਟਸਐਪ ਨੰਬਰ ਇਸ ਵਿਅਕਤੀ ਕੋਲ ਕਿਸ ਤਰ੍ਹਾਂ ਗਿਆ। ਹੁਣ ਵੱਟਸ ਐਪ ਨੰਬਰ ਤੋਂ ਮੇਰੀ ਫੋਟੋਆਂ ਚੁੱਕ ਕੇ ਮੇਰੀ ਫੋਟੋ ਨਾਲ ਗੰਦੀਆਂ-ਗੰਦੀਆਂ ਵੀਡੀਓ ਸੈਂਡ ਕਰ ਰਿਹਾ ਹੈ ਜਿਹੜੀਆਂ ਸੁਣਨ ਯੋਗ ਨਹੀਂ ਹਨ। ਉਸ ਦੀ ਆਡੀਓ ਰਿਕਾਰਡਿੰਗ ਮੈ ਕਰ ਲਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਇਕ ਔਰਤ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੀ ਹੈ। ਜਦੋ ਮੈ ਇਸ ਵਿਅਕਤੀ ਦਾ ਨੰਬਰ ਬਲੋਕ ਕਰ ਦਿੰਦੀ ਹਾਂ ਤਾਂ ਉਸ ਬਾਅਦ ਮੈਨੂੰ ਅਲੱਗ -ਅਲੱਗ  ਨੰਬਰ ਤੋਂ ਫੋਨ ਕਰਦਾ ਹੈ। 7814459734, 971551321748, 7087441944, 9646835248, 9888898000, 447494020852 ਇਹਨਾਂ ਫੋਨ ਨੰਬਰਾਂ ਤੋਂ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਜੇਕਰ ਮੈ ਉਸ ਨੂੰ ਪੁਲਿਸ ਵਾਲਿਆਂ ਦਾ ਨਾਮ ਲੈਕੇ ਉਸਨੂੰ ਕਹਿੰਦੀ ਹਾਂ ਕਿ ਮੈ ਤੇਰੀ ਪੁਲਿਸ ਵਾਲੇ ਨੂੰ ਸ਼ਿਕਾਇਤ ਕਰ ਦੇਣੀ ਹੈ ਤਾ ਉਹ ਕਹਿੰਦਾ ਹੈ ਕਿ ਮੈ ਕਿਸੇ ਵੀ ਪੁਲਿਸ ਵਾਲੇ ਤੋਂ ਨਹੀਂ ਡਰਦਾ ਅਤੇ ਪੁਲਿਸ ਵਾਲੇ ਮੇਰੇ ਕੋਲੋਂ ਡਰਦੇ ਹਨ ਅਤੇ ਪੁਲਿਸ ਵਾਲੇ ਮੇਰਾ ਕੁਝ ਨਹੀਂ ਬਿਗਾੜ ਸਕਦੇ ਅਤੇ ਮੇਰੀ ਬਹੁਤ ਵੱਡੇ ਬੰਦਿਆਂ ਤੱਕ ਪਹੁੰਚ ਹੈ। ਇਸ ਵਿਅਕਤੀ ਨੇ ਮੈਨੂੰ ਅਸ਼ਲੀਲ ਵੀਡੀਓ ਵੀ ਭੇਜੀ ਹੈ ਅਤੇ ਮੈਨੂੰ ਅਸ਼ਲੀਲ ਵਾਈਸ ਕਾਲ ਵੀ ਭੇਜੀ ਹੈ। ਮੇਰੀ ਇਹ ਦਰਖਾਸਤ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮੈ ਆਤਮ ਹੱਤਿਆ ਕਰ ਲੈਣੀ ਹੈ। ਮੈ ਪਹਿਲਾ ਤੋਂ ਹੀ ਬਹੁਤ ਪਰੇਸ਼ਾਨ ਹੈ ਅਤੇ ਮੈ ਡਿਪਰੈਸ਼ਨ ਵਿਚ ਰਹਿੰਦੀ ਹਾਂ। ਇਸ ਐਪਲੀਕੇਸ਼ਨ ਦੇ ਨਾਲ ਇਸ ਵਲੋਂ ਭੇਜੀਆਂ ਗਈਆ ਅਸ਼ਲੀਲ ਤਸਵੀਰਾਂ ਨਾਲ ਨੱਥੀ ਕਰ ਰਹੀ ਹਾ। ਇਸ ਸੰਬੰਧੀ ਮੈ ਇਕ ਦਰਖਾਸਤ ਮਿਤੀ 24.07.2020 ਨੂੰ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ ਜੀ ਨੂੰ ਦਿੱਤੀ ਸੀ ਜਿਹਨਾਂ ਨੇ ਇਸ ਦਰਖਾਸਤ ਦੀ ਪੜਤਾਲ  ਕਰਵਾਉਣ ਲਈ ਅਗਾਹ ਮਾਰਕ ਕਰ ਦਿਤੀ ਜੋ ਮਿਤੀ 25.08.2020 ਥਾਣਾ ਪਤਾਰਾ ਵਿਖੇ ਪਹੁੰਚੀ ਜਿਸ ਤੇ ਪੁਲਿਸ ਵਲੋਂ ਕਰੀਬ 2 ਮਹੀਨਿਆਂ ਦਾ ਸਮਾਂ ਦਿਤਾ ਗਿਆ ਅਤੇ ਫਿਰ ਉਕਤ ਫੋਨ ਨੂੰ ਚਲਾਉਣ ਵਾਲਾ ਜਸਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 29ਬੀ , ਅਜਨਾਲਾ ਰੋਡ ਗੁਰੂ ਅਮਰਦਾਸ ਐਵੇਨਿਊ, ਅੰਮ੍ਰਿਤਸਰ ਸੀ ਜਿਸ ਤੇ ਉਸ ਖਿਲਾਫ ਐਫ. ਆਈ. ਆਰ. ਨੰਬਰ 0100 ਮਿਤੀ 29.09.2020 ਨੂੰ ਥਾਣਾ ਪਤਾਰਾ ਜਿਲਾ ਜਲੰਧਰ ਰੂਰਲ ਵਿਖੇ ਅਧੀਨ ਧਾਰਾ 354-ਏ, 354-ਡੀ, 506, 509, 67 ਦਰਜ ਹੋ ਚੁਕੀ ਹੈ। ਉਕਤ ਵਿਅਕਤੀ ਖਿਲਾਫ ਐਫ. ਆਈ. ਆਰ. ਦਰਜ ਕਰਨ ਤੋਂ ਬਾਦ ਵੀ ਉਹ ਖੁਲੇਆਮ ਘੁੰਮ ਰਿਹਾ ਹੈ ਤੇ ਉਸਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਜਿਸ ਕਾਰਨ ਮੈਨੂੰ ਆਪਣੇ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਹੈ। ਸਮਾਜ ਵਿਚ ਔਰਤਾਂ ਖਿਲਾਫ ਹੋ ਰਹੀਆਂ ਦੁਰਘਟਨਾਵਾਂ ਕਾਰਨ ਮੈ ਸਹਿਮ ਵਿਚ ਹਾਂ ਤੇ ਮੈਨੂੰ ਡਰ ਹੈ ਕਿ ਕੀਤੇ ਅਜਿਹੇ ਸ਼ਰਾਰਤੀ ਅਨਸਰ ਕਿਸੇ ਹੋਰ ਦੁਖਦਾਈ ਘਟਨਾ ਨੂੰ ਅੰਜਾਮ ਨਾ ਦੇ ਦੇਵੇ। ਇਸਲਈ ਮੈ ਮੀਡਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਅਜਿਹੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਕਿ ਕੋਈ ਦੁਖਦਾਈ ਘਟਨਾ ਨਾ ਵਾਪਰ ਸਕੇ ਤੇ ਇਸ ਨਾਲ ਹੋਰ ਅਜਿਹੇ ਸ਼ਰਾਰਤੀ ਅਨਸਰਾ ਨੂੰ ਵੀ ਸਬਕ ਮਿਲ ਸਕੇ। ਤੇ ਸਮਾਜ ਵਿਚ ਔਰਤਾਂ ਅਮਨ ਤੇ ਚੇਨ ਦੀ ਜ਼ਿੰਦਗੀ ਜੀ ਸਕਣ।