ਫਗਵਾੜਾ :- (ਸ਼ਿਵ ਕੌੜਾ) ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘੇਰਾਓ ਅੱਜ ਦੁਪਹਿਰ ਕੀਤਾ ਜਾਵੇਗਾ  ਇਹ  ਘੇਰਾਓ ਫਗਵਾੜਾ  ਤੋਂ ਕਾਂਗਰਸ  ਵਰਕਰਾਂ  ਵਲੋਂ  ਕਿਸਾਨਾਂ ਦਾ ਸਾਥ ਦੇਣ ਅਤੇ ਓਹਨਾ ਨਾਲ ਮੋਡੇ ਨਾਲ ਮੋਡਾ  ਲਾ  ਕੇ ਹਰ ਵੇਲੇ ਸਾਥ ਦੇਣ ਦੀ ਕਸਮ ਖਾਦੀ ਹੈ। ਇਸ ਸਾਥ ਵਿੱਚ ਫਗਵਾੜਾ ਪੁਲਿਸ ਵਲੋਂ ਸੋਮ ਪ੍ਰਕਾਸ਼ ਦੀ ਕੋਠੀ ਅਰਬਨ ਸਟੇਟ ਇਲਾਕੇ ਨੂੰ ਜਾਣ ਵਾਲੇ ਰਸਤਿਆਂ ਤੇ ਬੈਰੀਅਰ ਅਤੇ ਫੋਰਸ ਲਗਾ ਦਿੱਤੀ ਗਈ ਹੈ।  ਕਾਂਗਰਸ ਦੇਸ਼ ਦੇ ਪ੍ਰਧਾਨ  ਮੰਤਰੀ  ਨਰਿੰਦਰ ਮੋਦੀ  ਨੂੰ ਇਹ ਸਨੇਹਾ ਦੇਣ ਲਈ  ਘਿਰਾਓ  ਕਰ ਰਹੀ  ਹੈ ਅਤੇ ਸੰਸਦ ਵਿੱਚ ਕਿਸਾਨਾਂ ਦੇ ਖਿਲਾਫ  ਪਾਸ ਕੀਤੇ ਗਏ ਬਿੱਲ  ਨੂੰ ਵਾਪਸ ਲੈਣ ਦੀ ਮੰਗ  ਹੈ।