ਫਗਵਾੜਾ :- (ਸ਼ਿਵ ਕੋੜਾ) ਕੇਂਦਰੀ ਸਹਿਕਾਰੀ ਬੈਂਕ ਦੇ ਜਿਲ੍ਹਾ ਮੈਨੇਜਰ ਗੁਲਜਾਰ ਸਿੰਘ ਦੇ ਨਿਰਦੇਸ਼ਾਂ ਅਧੀਨ ਅੱਜ ਫਗਵਾੜਾ ਦੀ ਅਰਬਨ ਅਸਟੇਟ ਬ੍ਰਾਂਚ ਵਿੱਖੇ ਵਿੱਤੀ ਸਾਖਰਤਾ ਕੈਂਪ ਨਾਬਾਰਡ ਦੇ ਸਹਿਯੋਗ ਨਾਲ ਲਗਾਇਆ ਗਿਆ। ਬੈਂਕ ਦੇ ਲੇਖਾਕਾਰ ਜੀਉਪਾਲ ਸਿੰਘ ਨੇ ਸਮੂਹ ਹਾਜਰੀਨ ਨੂੰ ਜੀ ਆਇਆਂ ਆਖਿਆ। ਉਪਰੰਤ ਬ੍ਰਾਂਚ ਮੈਨੇਜਰ ਕਸ਼ਮੀਰ ਸਿੰਘ ਹਰਬੰਸਪੁਰ ਸਹਿਕਾਰੀ ਬੈਂਕ ਦੀਆਂ ਕਰਜੇ ਅਤੇ ਡਿਪਾਜਿਟ ਸਕੀਮਾ ਸਬੰਧੀ ਵਿਸਥਾਰ ਨਾਲ ਗ੍ਰਾਹਕਾਂ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਬੈਂਕ ਵਲੋਂ ਪਰਸਨਲ ਲੋਨ, ਸੈਲਰੀ ਕਰਜੇ, ਨਵੀ ਜਾਂ ਪੁਰਾਣੀ ਕਾਰ ਅਤੇ ਮੋਟਰਸਾਇਕਲ ਖਰਦੀਣ ਲਈ, ਘਰ ਬਨਾਉਣ ਲਈ ਜਿੱਥੇ ਕਰਜੇ ਦਿੱਤੇ ਜਾਂਦੇ ਹਨ ਉੱਥੇ ਹੀ ਸੋਲਰ ਪੈਨਲ ਲਗਾਉਣ ਜਾਂ ਡੇਅਰੀ ਕਾਰੋਬਾਰ ਆਦਿ ਲਈ ਵੱਖ ਵੱਖ ਸਕੀਮਾਂ ਤਹਿਤ ਕਰਜੇ ਸਬੰਧੀ ਵੀ ਬੈਂਕ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਅਮਾਨਤਾਂ ਦੇ ਡਿਪਾਜਿਟ ਉੱਪਰ ਵੱਧ ਵਿਆਜ ਦਿੱਤਾ ਜਾਂਦਾ ਹੈ। ਇਸ ਮੌਕੇ ਹਰਜਿੰਦਰ ਸਿੰਘ ਚੌਹਾਨ, ਤਰਲੋਚਨ ਸਿੰਘ ਪਰਮਾਰ, ਸੁਰਿੰਦਰ ਪਾਲ ਸਿੰਘ, ਗੁਰਬਚਨ ਲਾਲ, ਹਰਮਿੰਦਰ ਸਿੰਘ, ਸੁੱਚਾ ਰਾਮ ਬਲਾਕ ਸੰਮਤੀ ਮੈਂਬਰ, ਲੱਛਮੀ ਰਾਣੀ, ਸੁਨੀਤਾ ਰਾਣੀ, ਅਸ਼ੀਸ਼ ਸ਼ਰਮਾ (ਟੁੰਨ ਮੋਟਰਜ) ਆਦਿ ਹਾਜਰ ਸਨ।