ਫਗਵਾੜਾ 12 ਅਪ੍ਰੈਲ (ਸ਼ਿਵ ਕੋੜਾ) ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤੀਬੱਧਤਾ ਅਤੇ ਅਣਥਕ ਉਪਰਾਲੇ ਸਦਕਾ ਹੀ ਦੁਨੀਆ ਨੂੰ ਕੋਰੋਨਾ ਵੈਕਸੀਨ ਪ੍ਰਾਪਤ ਹੋ ਸਕੀ ਹੈ। ਸਾਰੀ ਦੁਨੀਆ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੀ ਨਹੀਂ ਥਕਦੀ ਉੱਥੇ ਹੀ ਅਫਸੋਸ ਦੀ ਗੱਲ ਹੈ ਕਿ ਭਾਰਤ ਵਿਚ ਵਿਰੋਧੀ ਧਿਰਾਂ ਸਿਆਸੀ ਕਾਰਨਾ ਕਰਕੇ ਕੋਰੋਨਾ ਵੈਕਸੀਨ ਬਾਰੇ ਵੀ ਨੁਕਤਾਚੀਨੀ ਕਰਨ ਤੋਂ ਬਾਜ ਨਹੀਂ ਆਉਂਦੀਆਂ ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੇ ਰਾਜ ਵਿਚ ਸੂਬੇ ਦੇ ਲੋਕਾਂ ਲਈ ਕੋਈ ਨਵੀਂ ਭਲਾਈ ਯੋਜਨਾ ਸ਼ੁਰੂ ਨਹੀਂ ਕੀਤੀ। ਮਗਨਰੇਗਾ ਤੋਂ ਲੈ ਕੇ ਆਟਾ-ਦਾਲ ਸਕੀਮ ਅਤੇ ਸਿਹਤ ਸੁਰੱਖਿਆ ਦੀ ਗੱਲ ਹੋਵੇ ਜਾਂ ਕਿਸਾਨਾ ਦੇ ਖਾਤੇ ਵਿ ਛੇ ਹਜਾਰ ਰੁਪਏ ਸਲਾਨਾ ਪਾਉਣ ਦੀ ਗੱਲ ਹੋਵੇ ਮੋਦੀ ਸਰਕਾਰ ਨੇ ਆਮ ਜਨਤਾ ਨੂੰ ਹਰ ਸੰਭਵ ਸਹੂਲਤ ਦੇਣ ਲਈ ਨਾ ਸਿਰਫ ਯੋਜਨਾਵਾਂ ਬਣਾਈਆਂ ਬਲਕਿ ਉਹਨਾਂ ਨੂੰ ਸਫਲਤਾ ਪੂਰਵਕ ਲਾਗੂ ਵੀ ਕੀਤਾ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣਾ ਨਾਮ ਦੇ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਹਿਣਾ ਗਲਤ ਨਾ ਹੋਵੇਗਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਦਾ ਖੱਟਿਆ ਖਾ ਰਹੀ ਹੈ।