11 ਅਕਤੂਬਰ (ਗੁਰਦੀਪ ਸਿੰਘ ਹੋਠੀ)
ਬੀਤੇ ਦਿਨੀਂ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਵਨਾਰਸੀ (ਯੂ.ਪੀ) ਵਾਲਿਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਵੱਡੀ ਪੱਧਰ ਤੇ ਹੋਈ ਹੇਰ ਫ਼ੇਰ (ਘਪਲੇਬਾਜ਼ੀ) ਕਾਰਨ ਦਲਿਤ ਵਿਦਿਆਰਥੀਆਂ ਨੂੰ ਵਜੀਫਾ ਨਾ ਮਿਲਣ ਕਰਕੇ ਸੂਬੇ ਦੇ ਲੱਖਾਂ ਦਲਿਤ ਵਿਦਿਆਰਥੀਆਂ ਸਕੂਲਾਂ ਕਾਲਜਾਂ ਵਿੱਚ ਦਾਖਲ ਹੋਣੇ ਰਹਿ ਗਏ। ਸੋ ਇਸ ਸੰਦਰਭ ਤਹਿਤ ਕੇਂਦਰ ਸਰਕਾਰ ਆਪਣੀ ਪੱਧਰ ਤੇ ਉਕਤ ਸਾਰੇ ਮਾਮਲੇ ਦੀ ਉੱਚ-ਪੱਧਰੀ ਨਿਰਪੱਖ ਜਾਂਚ ਕਰਵਾ ਕੇ ਅਸਲ ਮੁਲਾਜ਼ਮਾਂ ਪਾਸੋਂ ਸੰਬੰਧਿਤ ਵਜ਼ੀਫ਼ੇ ਦੀ ਰਿਕਵਰੀ ਕਰਵਾ ਕੇ ਵਜ਼ੀਫ਼ਾ ਤੁਰੰਤ ਰਿਲੀਜ਼ ਕਰਵਾਏ। ਉਨ੍ਹਾਂ ਹਾਥਰਸ (ਯ.ਪੀ) ਵਿੱਚ ਵਾਪਰੀ ਦਰਦਨਾਕ ਘਟਨਾ ਤੇ ਕਿਹਾ ਕਿ ਮੁਲਾਜ਼ਮਾਂ ਨੂੰ ਸਜ਼ਾ ਮਿਲੇ ਅਤੇ ਕੇਂਦਰ ਸਰਕਾਰ ਹਾਥਰਸ ਦੇ ਨਾਲ ਨਾਲ ਪੂਰੇ ਦੇਸ਼ ਤੇ ਖਾਸ ਕਰਕੇ (ਯੂ.ਪੀ) ਵਿੱਚ ਧੀਆਂ ਭੈਣਾਂ ਦੀ ਇੱਜ਼ਤ ਤੇ ਜੀਵਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।