ਜਲੰਧਰ: ਕਰੋਨਾ ਦੇ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਕੇਅਰਮੈਕਸ ਹਸਪਤਾਲ ਦੇ ਸਟਾਫ ‘ਤੇ ਲਾਪ੍ਰਵਾਹੀ ਦੇ ਲਗਾਏ ਦੋਸ਼ ‘ਤੇ ਹੰਗਾਮਾ ਕੀਤਾ। ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲਾ ਸੁਲਝਾਇਆ, ਪੁਲਿਸ ਦੇ ਸਾਹਮਣੇ ਹੱਥੋਪਾਈ ਦੀ ਨੌਬਤ ਆ ਗਈ। ਉੱਥੇ ਹਸਪਤਾਲ ਪ੍ਰਬੰਧਕਾਂ ਨੇ ਦੋਸ਼ ਨੂੰ ਨਕਾਰਿਆ ਹੈ। ਅਭਿਸ਼ੇਕ ‘ਤੇ ਅਸ਼ੀਸ਼ ਨੇ ਦੱਸਿਆ, ਕਿ ਰਜੀਵ ਸ਼ਰਮਾ 55 ਵਾਸੀ ਸਰਸਵਤੀ ਵਿਹਾਰ ਹੁਸ਼ਿਆਰਪੁਰ, ਨੂੰ ਸ਼ੁੱਕਰਵਾਰ ਨੂੰ ਕੇਅਰਮੈਕਸ ਹਸਪਤਾਲ ‘ਚ ਕੋਰੋਨਾ ਦਾ ਇਲਾਜ ਕਰਾਉਣ ਲਈ ਦਾਖ਼ਲ ਕੀਤਾ ਗਿਆ ਸੀ। ਉਹ ਇਸ ਤੋਂ ਪਹਿਲਾਂ ਉਹ ਸਿਵਲ ਹਸਪਤਾਲ ਹੁਸ਼ਿਆਰਪੁਰ, ‘ਚ ਸਨ।ਮਰੀਜ਼ ਨੂੰ ਡਾਕਟਰਾਂ ਨੇ ਕੋਰੋਨਾ ਆਈਸੀਯੂ ‘ਚ ਰੱਖਿਆ ਸੀ, ਜਦੋਂ ਉਹ ਮਰੀਜ਼ ਨੂੰ ਦੇਖਣ ਲਈ ਮਰੀਜ਼ ਦੀ ਆਕਸੀਜਨ ਸੈਚੁਰੇਸ਼ਨ ਫ਼ੀਸਦੀ ਸੀ। ਇਸੇ ਦੌਰਾਨ ਉਨ੍ਹਾਂ ਡਾਕਟਰਾਂ ਅਨਿਲ ‘ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ, ਉਨ੍ਹਾਂ ਦੱਸਿਆ ਕਿ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਸੀ, ਕਿ ਹੁਣ ਤੁਸੀਂ ਸਾਨੂੰ ਇਲਾਜ ਕਰਨਾ ਸਿਖਾਓਗੇ, ਉਨ੍ਹਾਂ ਕਿਹਾ ਕਿ ਬੁੱਧਵਾਰ ਸਵੇਰੇ ਮਰੀਜ਼ ਠੀਕ ਸੀ, ‘ਤੇ ਸ਼ਾਮ ਨੂੰ ਮੌਤ ਹੋ ਗਈ। ਮਰਨ ਤੋਂ ਪਹਿਲਾਂ ਜਦੋਂ ਵੈਂਟੀਲੇਟਰ ਦੀ ਲੋੜ ਸੀ, ਤਾਂ ਡਾਕਟਰਾਂ ਨੇ ਬਾਈਪਾਈਪ ਲਗਾ ਦਿਤੀ, ਉਨ੍ਹਾਂ ਹਸਪਤਾਲ ਦੇ ਸਟਾਫ ‘ਤੇ ਸਹੀ ਢੰਗ ਨਾਲ ਇਲਾਜ ‘ਤੇ ਆਕਸੀਜਨ ਨਾ ਦੇਣ ਦੇ ਦੋਸ਼ ਲਾਏ, ਦੇਰ ਸ਼ਾਮ ਹਸਪਤਾਲ ‘ਚ ਹੰਗਾਮਾ ਹੋਇਆ, ਹਾਲਾਤ ਵਿਗੜਨ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ।ਪੁਲੀਸ ਦੇ ਸਾਹਮਣੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਦੇ ਸਟਾਫ ‘ਚ ਹੱਥੋਪਾਈ ਤੱਕ ਦੀ ਨੌਬਤ ਆ ਗਈ। ਹਾਲਾਂਕਿ ਪੁਲੀਸ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਅਤੇ ਇਸ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ। ਪੁਲੀਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਜਿੱਥੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਪ੍ਰਬੰਧਕ ਹਰਪ੍ਰੀਤ ਸਿੰਘ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ ਨੂੰ ਨਕਾਰਿਆ ਹੈ। ਇਲਾਜ ਵਿੱਚ ਕੋਈ ਲਾਪ੍ਰਵਾਹੀ ਨਹੀਂ ਵਰਤੀ ਗਈ।