ਜਲੰਧਰ : ਕੇਅਰ ਵੰਨ ਕੇਅਰ ਆਲ ਗਰੁੱਪ (cocag ) ਆਸਟ੍ਰੇਲੀਆ ਟੀਮ ਪਹੁੰਚੀ ਸਰਕਾਰੀ ਪ੍ਰਾਇਮਰੀ ਸਕੂਲ ਮੀਠਾਪੁਰ (6-2-2020) ਜਲੰਧਰ। ਟੀਮ ਕੋਕੈਗ ਆਪਣੀ ਪੰਜਾਬ ਫੇਰੀ ਦੋਰਾਨ ਪਿੱਛਲੇ ਕਈ ਦਿਨਾਂ ਤੋਂ ਸਮਾਜ ਸੇਵੀ ਕੰਮਾਂ ਵਿਚ ਜੁੱਟੀ ਹੈ। ਪਿੱਛਲੇ ਦਿਨੀਂ ਟੀਮ ਨੂੰ ਜਲੰਧਰ ਨਜਦੀਕ ਇਕ ਸਰਕਾਰੀ ਪ੍ਰਾਇਮਰੀ ਸਕੂਲ ਮੀਠਾਪੁਰ ਦਾ ਦੌਰਾ ਕੀਤਾ। ਇਸ ਫੇਰੀ ਦੋਰਾਨ ਉਹਨਾਂ ਨੇ ਸਕੂਲ ਦੀ ਮੈਨਜਮੈਂਟ ਦੀ ਬੇਨਤੀ ਦੇ ਆਧਾਰ ਤੇ ਸਕੂਲ ਇਕ ਵਧੀਆ sound system ਤੋਂਹਫੇ ਵਜੋਂ ਲਿਆਂਦਾ ਜਿਸ ਦੀ ਸੇਵਾ ਸਿਡਨੀ ਨਿਵਾਸੀ ਟੀਮ ਦੇ ਸਹਿਜੋਗੀ ਨਵਤੇਜ ਸਿੰਘ ਬਸਰਾ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਸਮੇ ਸਕੂਲ ਦੇ ਸਾਰੇ ਟੀਚਰ ਸਹਿਬਾਨ,ਬੱਚਿਆਂ ਅਤੇ ਉਹਨਾਂ ਤੋਂ ਇਲਾਵਾ ਟੀਮ ਕੋਕੈਗ ਦੇ ਇੰਡੀਆਂ ਅਤੇ ਆਸਟ੍ਰੇਲੀਆ ਦੇ ਮੈਂਬਰ ਸ਼ਾਮਿਲ ਸਨ। ਇਸ ਮੌਕੇ ਤੇ ਬੋਲਦਿਆਂ ਟੀਮ ਦੇ ਬਾਣੀ ਡਾ.ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ cocag ਇਕ ਸਮਾਜ ਸੇਵੀ ਸੰਸਥਾ ਹੈ ਜਿਸ ਦਾ ਮਨੋਰਥ ਲੋੜਵੰਦਾਂ ਦੀ ਮਦਦ ਕਰਨਾ ਹੈ ਇੰਡੀਆ ਵਿੱਚ cocag ਦੇ ਪ੍ਰੋਜੈਕਟਾਂ ਵਿੱਚ ਬੇਸਹਾਰਾ ਲੋਕਾਂ, ਅਨਾਥ ਬੱਚਿਆਂ, ਵਿਧਵਾਂ ਬੀਬੀਆ ਅਤੇ ਗਰੀਬ ਪਰਿਵਾਰਾਂ ਦੀਆ ਲੜਕੀਆ ਲਾਭ ਪ੍ਰਾਪਤ ਕਰ ਰਹੀਆ ਹਨ। ਆਸਟ੍ਰੇਲੀਆ ਵਿਚ cocag ਬੇਘਰੇ ਲੋਕਾਂ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਦੇ ਹਨ। ਆਪ ਸਭ ਕੀਤੀ ਜਾਂਦੀ ਹੈ ਕਿ ਆਪ ਇਸ ਸਮਾਜ ਸੇਵਾ ਦੇ ਕਾਰਜਾਂ ਵਿਚ ਸੰਸਥਾ ਦਾ ਵੱਧ ਤੋਂ ਵੱਧ ਸਹਿਜੋਗ ਦਿਓ ਅਤੇ “ਗਰੀਬ ਦਾ ਮੂੰਹ, ਗੁਰੂ ਦੀ ਗੋਲਕ” ਦੇ ਉਦੇਸ਼ ਨਾਲ ਆਪਣੀਆਂ ਕਿਰਤ ਕਮਾਈਆ ਸਫਲ ਕਰੋ ਜੀ।