ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀਆਂ 10+2 ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਮੱਲਾਂ ਮਾਰਦੇ ਹੋਏ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦੇ 100 ਫੀਸਦੀ ਰਹੇ ਨਤੀਜੇ ਦੇ ਵਿੱਚੋਂ 45 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੀ ਵੱਧ ਅੰਕ ਪ੍ਰਾਪਤ ਕਰਕੇ ਇਹ ਪ੍ਰੀਖਿਆ ਪਾਸ ਕੀਤੀ। 10+2 (ਮੈਡੀਕਲ) ਵਿੱਚੋਂ ਭਵਨੀਤ ਕੌਰ 483/500 ਅੰਕਾਂ ਦੇ ਨਾਲ ਪਹਿਲੇ ਸਥਾਨ ਤੇ ਰਹੀ। ਅਮਨਪ੍ਰੀਤ ਕੌਰ ਨੇ 479/500 ਅੰਕਾਂ ਦੇ ਨਾਲ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਨੀਤਿਕਾ ਨੇ 472/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਇਸਦੇ ਨਾਲ ਹੀ (10+2) ਨਾਨ-ਮੈਡੀਕਲ ਦੇ ਪ੍ਰੀਖਿਆ ਨਤੀਜਿਆਂ ਚ ਨਿਧੀ ਕੌਰ ਨੇ 489/500 ਅੰਕਾਂ ਦੇ ਨਾਲ ਪਹਿਲਾ ਸਥਾਨ ਹਾਸਿਲ ਕੀਤਾ। 488/500 ਅੰਕ ਪ੍ਰਾਪਤ ਕਰਕੇ ਬੀਨੂ ਕੁਮਾਰੀ ਦੂਸਰੇ ਸਥਾਨ ‘ਤੇ ਰਹੀ ਅਤੇ ਸ਼ਮਿੰਦਰ ਕੌਰ ਨੇ 459/500 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 10+2 (ਕਾਮਰਸ) ਦੇ ਪ੍ਰੀਖਿਆ ਨਤੀਜਿਆਂ ਦੇ ਵਿੱਚ ਵਰਤਿਕਾ ਤੁਲੀ 488/500 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ। ਗੁਰਪ੍ਰੀਤ ਕੌਰ ਨੇ 481/500 ਅੰਕਾਂ ਨਾਲ ਦੂਸਰਾ ਅਤੇ ਸਾਕਸ਼ੀ ਨੇ 476/500 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। 10+2 (ਆਰਟਸ) ਦੇ ਪ੍ਰੀਖਿਆ ਨਤੀਜਿਆਂ ਦੇ ਵਿੱਚ ਖਿਆਤੀ ਅਵਸਥੀ, ਭਵਲੀਨ ਅਤੇ ਈਸ਼ਾ ਨੇ 484/500, 476/500 ਅਤੇ 468/500 ਅੰਕਾਂ ਦੇ ਨਾਲ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਇਨ੍ਹਾਂ ਸਭ ਵਿਦਿਆਰਥਣਾਂ ਨੂੰ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿਚ ਵੀ ਹੋਰ ਸਖ਼ਤ ਮਿਹਨਤ ਅਤੇ ਲਗਨ ਦੇ ਨਾਲ ਸਫ਼ਲਤਾ ਦੀਆਂ ਨਵੀਂਆਂ ਉਚਾਈਆਂ ਛੂੰਹਣ ਦੇ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਸ੍ਰੀਮਤੀ ਵੀਨਾ ਦੀਪਕ, ਕੋਆਰਡੀਨੇਟਰ, ਕੇ.ਐਮ. ਵੀ. ਕਾਲਜੀਏਟ ਸਕੂਲ ਅਤੇ ਸਮੂਹ ਸਟਾਫ ਮੈਂਬਰਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।