ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥੀਆਂ ਵਿੱਚ ਵਿਗਿਆਨ ਦੇ ਪ੍ਰਸਾਰ ਲਈ ਇੱਕ ਹੋਰ ਨਵਾਂ ਇਨੋਵੇਟਿਵ ਉਪਰਾਲਾ
ਕਰਦੇ ਹੋਏ ਕੇ.ਐੱਮ.ਵੀ. ਅੰਤਰਰਾਸ਼ਟਰੀ ਸੀਰੀਜ਼ (ਫਿਜ਼ਿਕਸ ਚੈਪਟਰ) ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਅੰਤਰਗਤ
ਵਿਦਿਆਰਥੀਆਂ ਨੂੰ ਵਰਚੂਅਲ ਸਾਧਨ ਨਾਲ ਸੀ.ਈ.ਆਰ.ਐਨ., ਈ.ਐਨ.ਈ. ਏ. ਆਦਿ ਵਿਸ਼ਵ ਪ੍ਰਸਿੱਧ ਰਿਸਰਚ ਲੈਬਾਰਟਰੀਆਂ
ਵਿਖੇ ਲਿਜਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚ ਵਿਗਿਆਨ 'ਤੇ ਆਧਾਰਿਤ ਸੋਚ ਅਤੇ ਉਤਸੁਕਤਾ ਪੈਦਾ ਕਰਨ ਦੇ ਮਕਸਦ
ਨਾਲ ਵਿਦਿਆਲਾ ਦੁਆਰਾ ਸ਼ੁਰੂ ਕੀਤੇ ਗਏ ਇਸ ਨਵੇਂ ਉਪਰਾਲੇ ਦੇ ਤਹਿਤ ਵਿਦਿਆਰਥਣਾਂ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ
ਵਿਗਿਆਨੀਆਂ ਤੋਂ ਵਿਗਿਆਨ ਸਬੰਧੀ ਜਾਣਕਾਰੀ ਪ੍ਰਾਪਤ ਕਰ ਰਹੀਆਂ ਹਨ। ਇਸ ਸੀਰੀਜ਼ ਦੀ ਅਗਲੀ ਕੜੀ ਦੌਰਾਨ ਡਾ. ਆਸ਼ੂਤੋਸ਼
ਗੋਇਲ, ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ ਮਟੀਰੀਅਲ ਸਾਇੰਸ ਐਂਡ ਇੰਜਨਿਅਰਿੰਗ, ਰਟਗਰਜ਼, ਦਿ ਸਟੇਟ ਆਫ
ਯੂਨੀਵਰਸਿਟੀ ਆਫ ਨਿਊ ਜਰਸੀ ਵਿਦਿਆਰਥਣਾਂ ਦੇ ਰੂਬਰੂ ਹੋਏ । ਟਰਨਿੰਗ ਨਿਊਕਲੀਅਰ ਵੇਸਟ ਇਨਟੂ ਗਲਾਸ ਵਿਸ਼ੇ ਤੇ
ਸੰਬੋਧਿਤ ਹੁੰਦਿਆਂ ਡਾ. ਗੋਇਲ ਨੇ ਇਕ ਵਰਚੁਅਲ ਟੂਰ ਰਾਹੀਂ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਸੈਮਸੰਗ ਗਲੈਕਸੀ ਫੋਨ ਦੁਆਰਾ ਵਰਤੇ ਜਾਂਦੇ ਗੋਰਿੱਲਾ ਗਲਾਸ ਦੀ ਨਿਰਮਾਣ ਵਿਧੀ ਬਾਰੇ ਅਧਿਆਪਕਾਂ
ਅਤੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਨਿਊਕਲੀਅਰ ਊਰਜਾ ਅਤੇ ਵੇਸਟ ਦੀ
ਧਾਰਨਾ ਅਤੇ ਇਸ ਨਾਲ ਸਬੰਧਿਤ ਪਹਿਲੂਆਂ ਤੇ ਚਾਨਣਾ ਪਾਉਣ ਦੇ ਨਾਲ-ਨਾਲ ਉਨ੍ਹਾਂ ਕਿਹਾ ਕਿ ਅਸੀਂ ਸਭ ਕੁਦਰਤੀ ਤੌਰ ਤੇ
ਰੇਡੀਓ ਐਕਟਿਵ ਮਟੀਰੀਅਲਸ ਦੇ ਘੇਰੇ ਵਿੱਚ ਰਹਿ ਰਹੇ ਹਾਂ ਅਤੇ ਚੱਟਾਨਾਂ, ਮਿੱਟੀ, ਨਿਰਮਾਣ ਸਮੱਗਰੀ, ਆਸਮਾਨ, ਭੋਜਨ ਅਤੇ
ਕਈ ਪਦਾਰਥਾਂ ਤੋਂ ਪੈਦਾ ਹੁੰਦੀ ਰੇਡੀਏਸ਼ਨ ਦੇ ਧਾਰਨੀ ਹਾਂ। ਇਸ ਦੇ ਨਾਲ ਹੀ ਕਈ ਸਾਲਾਂ ਤੋਂ ਨਿਊਕਲੀਅਰ ਇੰਡਸਟਰੀ ਅਤੇ
ਵਿਸ਼ੇਸ਼ ਤੌਰ ਤੇ ਇਸ ਦੀ ਵੇਸਟ ਨੂੰ ਲੈ ਕੇ ਮੀਡੀਆ ਅਤੇ ਲੋਕਾਂ ਦੁਆਰਾ ਸਾਂਝੇ ਕੀਤੇ ਜਾ ਰਹੇ ਵਿਚਾਰਾਂ ਸਬੰਧੀ ਚਰਚਾ ਕਰਨ ਤੋਂ
ਇਲਾਵਾ ਡਾ. ਗੋਇਲ ਨੇ ਪ੍ਰਤੀਭਾਗੀਆਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦਾ ਜਵਾਬ ਵੀ ਤਸੱਲੀਬਖ਼ਸ਼ ਢੰਗ ਦੇ ਨਾਲ ਦਿੱਤਾ ਜੋ
ਵਿਦਿਆਰਥਣਾਂ ਨੂੰ ਨਿਊਕਲੀਅਰ ਵੇਸਟ, ਰੇਡੀਓਐਕਟਿਵ ਮਟੀਰੀਅਲਜ਼ ਆਦਿ ਜਿਹੀਆਂ ਧਾਰਨਾਵਾਂ ਨੂੰ ਵਿਸਥਾਰ ਸਹਿਤ
ਸਮਝਣ ਦੇ ਵਿਚ ਕਾਰਗਰ ਸਾਬਿਤ ਹੋਏ। ਪ੍ਰੋਗਰਾਮ ਦੌਰਾਨ ਸੰਬੋਧਿਤ ਹੁੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੇ ਲਈ ਡਾ.ਆਸ਼ੂਤੋਸ਼ ਗੋਇਲ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ
ਅਤੇ ਵਿਦਿਆਲਾ ਦੇ ਫਿਜ਼ਿਕਸ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ

ਪ੍ਰਸਿੱਧੀ ਪ੍ਰਾਪਤ ਮਾਹਿਰਾਂ ਦੇ ਨਾਲ-ਨਾਲ ਵਿਸ਼ਵ ਪੱਧਰੀ ਲੈਬਾਰਟਰੀਆਂ ਦੀਆਂ ਫੇਰੀਆਂ ਯਕੀਨਨ ਹੀ ਵਿਦਿਆਰਥਣਾਂ ਦੀ
ਜਾਣਕਾਰੀ ਦੇ ਵਿੱਚ ਵਾਧਾ ਕਰਨ ਵਿੱਚ ਕਾਰਗਰ ਮਾਧਿਅਮ ਬਣਨਗੀਆਂ