ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੁਆਰਾ ਵਿਦਿਆਰਥਣਾਂ ਲਈ ਹਫ਼ਤਾ ਭਰ ਚੱਲਣ ਵਾਲੀਆਂ
ਆਨਲਾਈਨ ਸਪੋਕਨ ਇੰਗਲਿਸ਼ ਕਲਾਸਾਂ ਦੇ 5ਵੇਂ ਬੈਚ ਦਾ ਸਫਲ ਆਯੋਜਨ ਕਰਵਾਇਆ ਗਿਆ। ਵੱਖ-ਵੱਖ ਵਿਭਾਗਾਂ ਦੀਆਂ 200 ਤੋਂ
ਵੀ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਬੈਚ ਵਿਚ ਭਾਗ ਲਿਆ। ਪਿਛਲੇ ਚਾਰ ਬੈਚਾਂ ਦੀ ਸਫਲਤਾ ਤੋਂ
ਬਾਅਦ ਸ਼ੁਰੂ ਕੀਤੇ ਗਏ ਇਸ ਪੰਜਵੇਂ ਬੈਚ ਵਿੱਚ ਵਰਚੂਅਲ ਮਾਧਿਅਮ ਰਾਹੀਂ ਵਿਦਿਆਰਥਣਾਂ ਦੇ ਅੰਗਰੇਜ਼ੀ ਭਾਸ਼ਾ ਵਿੱਚ ਸੰਚਾਰ ਨੂੰ
ਵਧੇਰੇ ਕੁਸ਼ਲ ਬਣਾਉਣ ਲਈ ਵੱਖ-ਵੱਖ ਮਾਡਿਊਲਸ ਉਲੀਕੇ ਗਏ। ਉਦਘਾਟਨੀ ਸਮਾਗਮ ਦੇ ਵਿੱਚ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਵਿਸ਼ਾ ਵਿਸ਼ੇਸ਼ਗਾਂ ਦੇ ਵੀ ਰੂਬਰੂ
ਕਰਵਾਇਆ ਗਿਆ। ਇਸ ਮੌਕੇ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਦੀਆਂ ਗਰਮੀਆਂ ਦੀਆਂ
ਛੁੱਟੀਆਂ ਦੇ ਸਮੇਂ ਨੂੰ ਸਕਾਰਾਤਮਕ ਤੌਰ ਤੇ ਉਨ੍ਹਾਂ ਲਈ ਉਪਯੋਗੀ ਬਣਾਉਣ ਲਈ ਇਸ ਬੈਚ ਦਾ ਆਯੋਜਨ ਕਰਵਾਇਆ ਗਿਆ ਹੈ ਤਾਂ
ਜੋ ਵਿਦਿਆਰਥਣਾਂ ਦੇ ਜਾਣਕਾਰੀ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ। ਆਪਣੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ
ਲਈ ਨਿਰੰਤਰ ਕਿਰਿਆਸ਼ੀਲ ਕੇ.ਐਮ.ਵੀ. ਕਾਲਜੀਏਟ ਸਕੂਲ ਦੁਆਰਾ ਸਦਾ ਵਿਦਿਆਰਥਣਾਂ ਦੀ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ
ਹੀ ਕੰਮ ਕੀਤੇ ਜਾਂਦੇ ਹਨ ਤਾਂ ਜੋ ਅਜਿਹੀਆਂ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ ਉਹ ਚੰਗੀ ਸਿੱਖਿਆ ਤੋਂ ਵਾਂਝੀਆਂ ਨਾ ਰਹਿ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਰੇਕ ਇਨਸਾਨ ਦੇ ਜੀਵਨ ਵਿੱਚ ਸੰਚਾਰ ਦਾ ਵਿਸ਼ੇਸ਼ ਮਹੱਤਵ ਹੈ ਜਿਸ ਰਾਹੀਂ ਉਹ ਆਪਣੇ
ਮਨੋਵੇਗਾਂ ਨੂੰ ਹੋਰਨਾਂ ਨਾਲ ਸਾਂਝਾ ਕਰ ਸਕਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਭਾਸ਼ਾ ਦਾ ਰੋਲ ਅਹਿਮ ਹੈ। ਅੰਗਰੇਜ਼ੀ ਭਾਸ਼ਾ ਦੀ
ਮੌਜੂਦਾ ਸਮੇਂ ਵਿੱਚ ਅਹਿਮੀਅਤ ਅਤੇ ਜ਼ਰੂਰਤ ਬਾਰੇ ਗੱਲ ਕਰਨ ਦੇ ਨਾਲ-ਨਾਲ ਉਨ੍ਹਾਂ ਇਸ ਨੂੰ ਕਿਸੇ ਵੀ ਇਨਸਾਨ ਦੇ ਗਲੋਬਲ
ਸਿਟੀਜ਼ਨ ਕਹਾਉਣ ਵਿੱਚ ਇੱਕ ਮਜ਼ਬੂਤ ਅਧਾਰ ਦੱਸਿਆ ਇਸ ਦੇ ਨਾਲ ਹੀ ਉਨ੍ਹਾਂ ਅੰਗਰੇਜ਼ੀ ਬੋਲੀ ਦੇ ਬਦਲਦੇ ਸਰੂਪ ਬਾਰੇ ਗੱਲ
ਕਰਨ ਤੋਂ ਇਲਾਵਾ ਸ਼ੁੱਧ ਭਾਸ਼ਾ ਉੱਤਮ ਸ਼ਬਦਾਵਲੀ ਅਤੇ ਮੌਕੇ ਮੁਤਾਬਕ ਸਹੀ ਲਫ਼ਜ਼ਾਂ ਦੀ ਚੋਣ ਦੇ ਮਹੱਤਵ ਬਾਰੇ ਵੀ ਵਿਦਿਆਰਥਣਾਂ
ਨੂੰ ਸਮਝਾਇਆ ਅਤੇ ਕਿਹਾ ਕਿ ਭਾਸ਼ਾ ਤੇ ਚੰਗੀ ਪਕੜ ਵਿਅਕਤੀ ਅੰਦਰ ਆਤਮ ਵਿਸ਼ਵਾਸ ਦੇ ਸੰਚਾਰ ਦਾ ਕੰਮ ਕਰਦੀ ਹੈ ਅੰਤ
ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਰੌਚਕਤਾ ਬਾਰੇ ਦੱਸਦੇ ਹੋਏ ਇਸ ਪ੍ਰਤੀ ਉਤਸ਼ਾਹਿਤ ਕੀਤਾ ਤੇ ਨਾਲ ਹੀ ਇਸ
ਸਫਲ ਆਯੋਜਨ ਦਿੱਲੀ ਡਾ. ਮਧੂਮੀਤ, ਮੁਖੀ, ਅੰਗਰੇਜ਼ੀ ਵਿਭਾਗ ਅਤੇ ਡੀਨ, ਸਟੂਡੈਂਟ ਵੈੱਲਫੇਅਰ ਦੇ ਨਾਲ-ਨਾਲ ਸ੍ਰੀਮਤੀ ਵੀਨਾ
ਦੀਪਕ, ਕੋਆਰਡੀਨੇਟਰ, ਕੇ.ਐਮ.ਵੀ. ਕਾਲਜੀਏਟ ਸਕੂਲ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ
ਸਰੋਤ ਬੁਲਾਰਿਆਂ ਮੈਡਮ ਬਬੀਤਾ, ਮੈਡਮ ਸੋਨਮਪ੍ਰੀਤ, ਮੈਡਮ ਅਗਰਿਮਾ ਅਤੇ ਮੈਡਮ ਤੇਜਸਵਨੀ ਦੁਆਰਾ ਪ੍ਰਦਾਨ ਕੀਤੀ ਜਾ ਰਹੀ
ਜਾਣਕਾਰੀ ਦੀ ਪ੍ਰਸ਼ੰਸਾ ਕੀਤੀ