ਜਲੰਧਰ : ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ ਵਿੱਚੋਂ ਪੰਜਾਬ ਦੇ ਨੰਬਰ 1
ਆਟੋਨਾਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ ਮਹਿਲਾ, ਸਸ਼ਕਤੀਕਰਨ ਦੀ ਸੀਟ ਕੰਨਿਆ ਮਹਾਂ ਵਿਦਿਆਲਾ, ਜਲੰਧਰ
ਨੇ ਆਪਣੀਆਂ ਸ਼ਾਨਦਾਰ ਸਫ਼ਲਤਾਵਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਟਾਈਮਜ਼ ਆਫ ਇੰਡੀਆ ਗਰੁੱਪ ਦੇ ਟਾਈਮਜ਼ ਬੀ.ਬੀ.ਏ.
ਐਜੂਕੇਸ਼ਨ ਰੈਂਕਿੰਗ ਸਰਵੇਖਣ 2021 ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ ਕਰਕੇ ਇਕ ਵਾਰ ਫਿਰ ਇੱਕ ਮਿਸਾਲ
ਕਾਇਮ ਕੀਤੀ ਹੈ । ਕੇ. ਐਮ.ਵੀ. ਦੁਆਰਾ ਸਫਲਤਾਪੂਰਵਕ ਚਲਾਏ ਜਾ ਰਹੇ ਬੀ.ਬੀ.ਏ. ਪ੍ਰੋਗਰਾਮ ਨੂੰ ਪੰਜਾਬ ਦੇ ਕਾਲਜਾਂ ਵਿੱਚ ਟੌਪ
ਸਲੌਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰਗਤ ਕਾਲਜਾਂ ਵਿੱਚੋਂ ਪੂਰੇ ਜਲੰਧਰ ਵਿੱਚੋਂ ਨੰਬਰ 1 ਰੈਂਕ ਹਾਸਿਲ ਕਰਨ ਦਾ
ਮਾਣ ਪ੍ਰਾਪਤ ਹੋਇਆ। ਇਸ ਖੋਜ ਦਾ ਮਕਸਦ ਦੇਸ਼ ਭਰ ਦੇ ਵਿਭਿੰਨ ਕਾਲਜਾਂ ਦੁਆਰਾ ਫੁਲ ਟਾਈਮ ਚਲਾਏ ਜਾ ਰਹੇ ਬੀ.ਬੀ.ਏ.
ਕੋਰਸਾਂ ਦੇ ਸਰਵੋਤਮ ਕਾਲਜਾਂ ਦੀ ਸੂਚੀ ਵਿੱਚ ਆਉਣਾ ਸੀ। ਖੋਜ ਦੇ ਡੈਸਕ, ਰਿਸਰਚ, ਫੇਕਚੁਅਲ ਸਰਵੇ ਅਤੇ ਪਰਸੈਪਚੁਅਲ
ਰੇਟਿੰਗ ਸਰਵੇ ਆਦਿ ਜਿਹੇ ਤਿੰਨ ਵੱਡੇ ਪੈਮਾਨੇ ਤਿਆਰ ਕੀਤੇ ਗਏ ਸਨ। ਇਸ ਸ਼ਾਨਦਾਰ ਪ੍ਰਾਪਤੀ ਸਬੰਧੀ ਵਧੇਰੇ ਜਾਣਕਾਰੀ ਦਿੰਦੇ
ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਆਟੋਨੌਮਸ ਕਾਲਜ ਦਾ ਦਰਜਾ ਪ੍ਰਾਪਤ ਕਰਕੇ ਪੂਰੇ ਪੰਜਾਬ
ਦਾ ਪਹਿਲਾ ਅਤੇ ਇੱਕਮਾਤਰ ਮਹਿਲਾ ਆਟੋਨੌਮਸ ਕਾਲਜ ਹੋਣ ਦੇ ਮਾਣ-ਸਨਮਾਨ ਨਾਲ ਕੇ.ਐਮ.ਵੀ. ਉੱਚ ਸਿੱਖਿਆ ਸੰਸਥਾਵਾਂ ਦੀ
ਮਹੱਤਵਪੂਰਨ ਮੂਹਰਲੀ ਕਤਾਰ ਵਿੱਚ ਸ਼ੁਮਾਰ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ
ਵੀ ਸੰਸਥਾ ਦੁਆਰਾ ਕੀਤੀ ਗਈ ਹੈ। ਕੁਆਲਿਟੀ ਰੈਂਕਿੰਗ ਅਤੇ ਵਿਦਿਆਲਾ ਦੁਆਰਾ ਸ਼ੁਰੂ ਕੀਤੇ ਗਏ ਨਿਊ ਏਜ ਪ੍ਰੋਗਰਾਮਾਂ ਨਾਲ
ਕੇ.ਐਮ.ਵੀ. ਹੋਰਨਾਂ ਸਿੱਖਿਆ ਸੰਸਥਾਵਾਂ ਤੋਂ ਮੀਲਾਂ ਅੱਗੇ ਆ ਖੜ੍ਹਦਾ ਹੈ। ਕੰਨਿਆ ਮਹਾਂਵਿਦਿਆਲਾ ਦੁਆਰਾ ਆਪਣੀਆਂ ਸ਼ਲਾਘਾਯੋਗ
ਪ੍ਰਾਪਤੀਆਂ ਵਿੱਚ ਬੀ.ਬੀ.ਏ. ਪ੍ਰੋਗਰਾਮ ਦੀ ਟੌਪ ਰੈਂਕਿੰਗ ਚਾਰ ਚੰਨ ਵਾਂਗ ਹੈ। ਵਰਨਣਯੋਗ ਹੈ ਕਿ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ
ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ ਦੀਆਂ ਵਿਭਿੰਨ ਸ਼੍ਰੇਣੀਆਂ ਵਿੱਚੋਂ ਵੀ ਵਿਦਿਆਲਾ ਨੂੰ ਭਾਰਤ ਅਤੇ ਪੰਜਾਬ ਵਿੱਚੋਂ
ਨੰਬਰ 1 ਕਾਲਜ ਦਾ ਮਾਣ ਵੀ ਪ੍ਰਾਪਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੌਪ ਰੈਂਕਸ ਦੀ ਪ੍ਰਾਪਤੀ ਕੰਨਿਆ ਮਹਾਵਿਦਿਆਲਾ ਦੇ
ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਹੋਣ ਦੀ ਗਵਾਹੀ ਭਰਦੀ ਹੈ। 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਅਨੁਸਾਰ
ਜਿੱਥੇ ਵਿਭਿੰਨ ਕੋਰਸਾਂ ਦੇ ਸਿਲੇਬਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਉੱਥੇ ਨਾਲ ਹੀ ਨਿਊ ਏਜ ਇਨੋਵੇਟਿਵ ਕਿੱਤਾਮੁਖੀ ਪ੍ਰੋਗਰਾਮ ਪੂਰਨ
ਤੌਰ ਤੇ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਨ ਉੱਤੇ ਕੇਂਦਰਿਤ ਹਨ ਦੀ ਸ਼ੁਰੂਆਤ ਅਤੇ ਕੇ.ਐਮ.ਵੀ. ਵਿਖੇ ਇਕ ਜਾਂ ਦੋ ਸਾਲਾਂ
ਦੀ ਪੜ੍ਹਾਈ ਕਰਨ ਮਗਰੋਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਅਗਲੀ ਪੜ੍ਹਾਈ ਪੂਰੀ ਕਰਨ ਸਬੰਧੀ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ
ਪ੍ਰੋਗਰਾਮ ਵੀ ਵਿਦਿਆਰਥਣਾਂ ਲਈ ਚਲਾਏ ਜਾ ਰਹੇ ਹਨ । ਵਿਦਿਆਰਥਣਾਂ ਦੇ ਭਵਿੱਖ ਨੂੰ ਸਾਰਥਕ ਸੇਧ ਪ੍ਰਦ‍ਾਨ ਕਰਨ ਦੇ
ਮਕਸਦ ਦੇ ਨਾਲ ਕੰਨਿਆ ਮਹਾਂਵਿਦਿਆਲਾ ਦੁਆਰਾ ਉਨ੍ਹਾਂ ਨੂੰ ਜੀਵਨ-ਜਾਚ ਸਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਫਾਊਂਡੇਸ਼ਨ

ਕੋਰਸ, ਮੌਰਲ ਐਜੂਕੇਸ਼ਨ, ਪਰਸਨੈਲਿਟੀ ਡਿਵੈੱਲਪਮੈਂਟ, ਸੋਸ਼ਲ ਆਊਟਰੀਚ, ਜੈਂਡਰ ਸੈਂਸੀਟਾਈਜ਼ੇਸ਼ਨ,ਸੈਲਫ ਡਿਫੈਂਸ, ਰੀਜ਼ਨਿੰਗ
ਅਤੇ ਮੈਂਟਲ ਏਬਿਲਟੀ ਜਿਹੇ ਵੈਲਿਊ ਐਡਿਡ ਪ੍ਰੋਗਰਾਮ ਸਫ਼ਲਤਾਪੂਰਵਕ ਲਾਜ਼ਮੀ ਤੌਰ 'ਤੇ ਵਿਭਿੰਨ ਸਮੈਸਟਰਾਂ ਵਿਚ ਚਲਾਏ ਜਾ
ਰਹੇ ਹਨ ਜਿਨ੍ਹਾਂ ਦੇ ਗ੍ਰੇਡਸ ਵਿਦਿਆਰਥਣਾਂ ਦੇ ਡਿਟੇਲ ਮਾਰਕਸ ਕਾਰਡਾਂ ਵਿੱਚ ਵੀ ਦਰਸਾਏ ਜਾਂਦੇ ਹਨ। ਅਜਿਹੇ ਪ੍ਰਭਾਵਸ਼ਾਲੀ
ਯਤਨ ਕੇ.ਐਮ.ਵੀ. ਨੂੰ ਟਾਪ ਰੈਂਕਿੰਗ ਕਾਲਜ ਬਣਾਉਣ ਵਿੱਚ ਮਹੱਤਵਪੂਰਨ ਮਾਧਿਅਮ ਬਣੇ ਹਨ। ਇੱਥੇ ਹੀ ਬੱਸ ਨਹੀਂ ਮਹਾਂਮਾਰੀ
ਕਾਲ ਦੀਆਂ ਅਣਸੁਖਾਵੀਆਂ ਸਥਿਤੀਆਂ ਦੌਰਾਨ ਵੀ ਕੰਨਿਆ ਮਹਾਂਵਿਦਿਆਲਾ ਦੁਆਰਾ ਟੀਚਿੰਗ ਅਤੇ ਲਰਨਿੰਗ ਲਈ ਡਿਜੀਟਲ
ਟੈਕਨਾਲੋਜੀ ਦੀ ਸਾਰਥਕ ਵਰਤੋਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਿਆ ਗਿਆ ਹੈ। ਇਸ ਮੌਕੇ ਤੇ ਮੈਡਮ
ਪ੍ਰਿੰਸੀਪਲ ਨੇ ਇਸ ਵਿਸ਼ੇਸ਼ ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥਣਾਂ ਦੁਆਰਾ ਕੀਤੇ ਗਏ
ਉਪਰਾਲਿਆਂ ਅਤੇ ਮਿਹਨਤ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਚੰਦਰ ਮੋਹਨ, ਪ੍ਰਧਾਨ,
ਆਰੀਆ ਸਿੱਖਿਆ ਮੰਡਲ ਦੇ ਯੋਗ ਮਾਰਗ ਦਰਸ਼ਨ ਹੇਠ ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ ਨਿਰੰਤਰ ਮਾਰਗਦਰਸ਼ਨ ਅਤੇ ਸਾਥ ਦੇ
ਲਈ ਧੰਨਵਾਦ ਵਿਅਕਤ ਕਰਦੇ ਹੋਏ ਦੱਸਿਆ ਕਿ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਤੋਂ ਅਕੈਡਮੀਸ਼ੀਅਨਜ਼ ਅਤੇ ਸਾਡੇ ਇੰਡਸਟਰੀ
ਪਾਰਟਨਰਸ ਦੁਆਰਾ ਸਿਲੇਬਸ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਪਗ੍ਰੇਡ ਕਰਨ ਵਿੱਚ ਵਿਸ਼ੇਸ਼ ਸਹਾਇਤਾ ਪ੍ਰਦਾਨ
ਕੀਤੀ ਗਈ ਹੈ। ਸਹੀ ਅਰਥਾਂ 'ਚ ਸਾਨੂੰ ਟਾਈਮਜ਼ ਆਫ਼ ਇੰਡੀਆ ਦੁਆਰਾ ਬੀ.ਬੀ.ਏ. ਵਿੱਚ ਪੰਜਾਬ 'ਚ ਟੌਪ ਕਾਲਜ ਚੁਣਿਆ ਜਾਣ
ਦੇ ਨਾਲ-ਨਾਲ ਸਾਨੂੰ ਗੌਰਵਮਈ ਮੈਗਜ਼ੀਨਾਂ ਅਤੇ ਜਰਨਲਾਂ ਤੋਂ ਟੌਪ ਰੈਂਕਿੰਗ ਪ੍ਰਾਪਤ ਹੋਈ ਹੈ । ਸ੍ਰੀ ਚੰਦਰ ਮੋਹਨ,ਪ੍ਰਧਾਨ,
ਕੇ.ਐਮ.ਵੀ. ਮੈਨੇਜਿੰਗ ਕਮੇਟੀ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਇਸ ਮਾਣਮੱਤੀ ਵਿਰਾਸਤ ਸੰਸਥਾ ਦੇ ਪ੍ਰਿੰਸੀਪਲ, ਅਧਿਆਪਕਾਂ
ਅਤੇ ਵਿਦਿਆਰਥਣਾਂ ਨੂੰ ਇਸ ਸਫਲਤਾ ਦੇ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ, "ਕੇ.ਐੱਮ. ਵੀ. ਨੇ ਸਿੱਖਿਆ ਦੇ ਸ੍ਰੇਸ਼ਟ
ਸਟੈਂਡਰਡਜ਼ ਲਈ ਨਵੇਂ ਰਾਹ ਖੋਲ੍ਹੇ ਹਨ ਅਤੇ ਸਾਲ ਦਰ ਸਾਲ ਰੈਂਕ ਨੰਬਰ 1 ਦਾ ਹੱਕਦਾਰ ਹੈ, ਮੈਨੂੰ ਕੇ. ਐਮ.ਵੀ. ਦਾ ਪ੍ਰੈਜ਼ੀਡੈਂਟ ਹੋਣ
ਤੇ ਮਾਣ ਹੈ।ਅੰਤ ਵਿਚ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਇਸ ਵਿਸ਼ੇਸ਼ ਪ੍ਰਾਪਤੀ ਦੇ ਨਾਲ ਕੰਨਿਆ ਮਹਾਂਵਿਦਿਆਲਾ-ਵਿਰਾਸਤੀ
ਅਤੇ ਆਟੋਨੋਮਸ ਸੰਸਥਾ ਸਮੂਹ ਸ਼ਹਿਰ ਨੂੰ ਇੱਕ ਵਾਰ ਫਿਰ ਤੋਂ ਗੌਰਵ ਦਾ ਮੌਕਾ ਪ੍ਰਦਾਨ ਕਰਦੀ ਹੈ।