ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਵਿਦਿਆਲਾ,
ਜਲੰਧਰ ਵਿਖੇ ਵਿਦਿਆਰਥੀਆਂ ਦੇ ਨਿਰੰਤਰ ਹੁਨਰ ਵਿਕਾਸ ਦੇ ਪਹਿਲੂਆ ਤੋਂ
ਵਾਕਫ ਕਰਾਉਂਦੇ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਡੀ.ਡੀ.ਯੂ. ਕੌਸ਼ਲ
ਕੇਂਦਰ ਦੁਆਰਾ ਕੀਤੇ ਜਾ ਰਹੇ ਯਤਨ ਅਤੇ ਸਫਲਤਾਪੂਰਵਕ ਚਲਾਏ ਜਾ ਰਹੇ 9
ਬੀ.ਵਾਕ. ਅਤੇ 3 ਐਮ.ਵਾਕ. ਕੋਰਸ ਸ਼ਲਾਘਾਯੋਗ ਹਨ। ਸਾਲ 2015 ਤੋਂ
ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਨਿਰੰਤਰ ਕਾਰਜਸ਼ੀਲ
ਡੀ.ਡੀ.ਯੂ. ਕੋਸ਼ਲ ਕੇਂਦਰ ਨਾਲ ਕੇ.ਐਮ.ਵੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ
ਅੰਤਰਗਤ ਇਸ ਕੇਂਦਰ ਨੂੰ ਪ੍ਰਾਪਤ ਵਾਲਾ ਪਹਿਲਾ ਕਾਲਜ ਬਣਿਆ । ਵਿਦਿਆਲਾ
ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸੰਬੰਧੀ ਗੱਲ ਕਰਦਿਆਂ
ਹੋਇਆਂ ਕਿਹਾ ਕਿ ਇਸ ਕੇਂਦਰ ਰਾਹੀਂ ਵਿਦਿਆਰਥੀਆਂ ਨੂੰ ਹੁਨਰਮੰਦ
ਕਰਕੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਅਨੁਕੂਲ ਤਿਆਰ ਕਰਨ ਲਈ ਵਿਭਿੰਨ
ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ
ਜਾਂਦਾ ਹੈ ਜਿਸ ਰਾਹੀਂ ਵਿਦਿਆਰਥੀ ਆਪਣੇ ਖੇਤਰ ਵਿੱਚ ਇੱਕ ਤੋਂ ਵੱਧ
ਰੋਜਗਾਰ ਦੇ ਮੌਕਿਆਂ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਆਪਣੇ ਹੁਨਰ
ਅਨੁਸਾਰ ਚੋਣ ਕਰ ਸਕਦੇ ਹਨ । ਵਿਦਿਆਰਥੀਆਂ ਨੂੰ ਹੁਨਰਮੰਦ ਬਨਾਉਣ ਵਾਲੇ
ਇਨਾਂ ਕੋਰਸਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਕੇਂਦਰ ਵਿੱਚ ਰੱਖਦਿਆਂ
ਹੋਇਆਂ ਕਾਲਜ ਦੇ ਵਿਭਿੰਨ ਇੰਡਸਟ੍ਰੀਜ਼ ਨਾਲ ਟਾਈਅੱਪਜ਼ ਅਤੇ ਐਮ.ਓ.ਯੂ.
ਹਨ । ਵਰਣਨਯੋਗ ਹੈ ਕਿ ਵਿਦਿਆਲਾ ਵਲੋਂ ਸਕਿੱਲ ਡਿਵੈਲਪਮੈਂਟ ਬੀ.ਵਾਕ ਕੋਰਸ
ਐਨੀਮੇਸ਼ਨ, ਰੀਟੇਲ ਮੈਨੇਜਮੈਂਟ, ਮੈਨੇਜਮੈਂਟ ਐਂਡ ਸੈਕਰੀਟੇਰੀਅਲ
ਪ੍ਰੈਕਟੀਸਜ਼, ਫੋਟੋਗ੍ਰਾਫੀ ਐਂਡ ਜਰਨਲਿਜ਼ਮ, ਨਿਊਟ੍ਰੀਸ਼ੀਅਨ,
ਐਕਸਰਸਾਈਜ਼ ਐਂਡ ਹੈਲਥ, ਟੈਕਸਟਾਈਲ ਡੀਜ਼ਾਈਨ ਐਂਡ ਅਪੈਰਲ
ਟੈਕਲਾਲੋਜੀ, ਬਿਊਟੀ ਐਂਡ ਵੈਲੱਨੈਸ, ਆਰਟੀਫਿਸਲ ਇੰਟੈਲੀਜੈਂਸ
ਐਂਡ ਡਾਟਾ ਸਾਇੰਸ ਅਤੇ ਹਾਸਪਿਟੈਲਿਟੀ ਐਂਡ ਟੂਰਿਜ਼ਮ ਤੋਂ ਇਲਾਵਾ
ਐਨੀਮੇਸ਼ਨ ਐਂਡ ਵੀ.ਐਫ.ਐਕਸ, ਰਿਟੇਲ ਮੈਨੇਜਮੈਂਟ ਅਤੇ ਟੈਕਸਟਾਈਲ
ਡਿਜ਼ਾਈਨ ਐਾਂਡ ਅਪੈਰਲ ਟੈਕਨੋਲੌਜੀ ਵਿੱਚ 3 ਐਮ ਵਾਕ ਕੋਰਸ
ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ । ਇਹਨਾਂ ਹੁਨਰ ਵਿਕਸਿਤ ਕਰਦੇ ਕੋਰਸਾਂ
ਰਾਹੀਂ ਆਪਣੇ ਰੁਚੀ ਅਧਾਰਿਤ ਖੇਤਰ ਸੰਬੰਧੀ ਵਿਦਿਆ ਹਾਸਿਲ ਕਰਕੇ
ਵਿਦਿਆਰਥਣਾਂ ਰੋਜ਼ਗਾਰ ਦੇ ਵਿਭਿੰਨ ਵਿਭਿੰਨ ਮੌਕਿਆਂ ਦੀ ਪ੍ਰਾਪਤੀ ਨਾਲ
ਵਿਦਿਆਲਾ ਦਾ ਮਾਣ ਵਧਾ ਰਹੀਆਂ ਹਨ। ਐਨੀਮੇਸ਼ਨ ਵਿਭਾਗ ਦੀਆਂ
ਵਿਦਿਆਰਥਣਾਂ ਰਾਹੀ ਜਿੱਥੇ ਆਪਣੇ ਆਪ ਨੂੰ ਰੋਟੋਸਕੋਪਿਕ ਪੇਂਟ
ਆਰਟਿਸਟ, ਥ੍ਰੀ ਡੀ ਆਰਟਿਸਟ, ਐਡੀਟਰ ਆਦਿ ਦੇ ਤੌਰ ਤੇ ਵਿਕਸਿਤ ਕਰ
ਰਹੀਆਂ ਹਨ ਉੱਥੇ ਨਿਊਟ੍ਰੀਸ਼ੀਅਨ ਐਕਸਰਸਾਈਜ਼ ਐੰਡ ਹੈਲਥ ਦੀਆਂ
ਵਿਦÇਆਰਥਣਾਂ ਦੁਆਰਾ ਆਪਣੇ ਡਾਈਟ ਕਲੀਨਿਕ ਸਥਾਪਿਤ ਕਰਕੇ ਲੋਕਾਂ ਨੂੰ
ਸੰਤੁਲਿਤ ਖੁਰਾਕ ਅਤੇ ਸਿਹਤਯਾਬੀ ਪ੍ਰਤੀ ਸਮਝਾ ਰਹੀਆਂ ਹਨ। ਇਸਤੋ ਇਲਾਵਾ
ਉਹਨਾਂ ਦੁਆਰਾ ਬੈਕਰੀ ਅਤੇ ਨਿਯੂਟ੍ਰੀਟੀਵ ਫੂਡ ਮੈਨੂਫੈਕਚਰਿੰਗ ਜਿਹੇ
ਕੰਮ ਵੀ ਕੀਤੇ ਜਾ ਰਹੇ ਹਨ। ਇੱਥੇ ਹੀ ਬਸ ਨਹੀਂ ਰਿਟੇਲ ਮੈਨੇਜਮੈਂਟ ਦੀਆਂ
ਵਿਦÇਆਰਥਣਾਂ ਸੰਬੰਧਿਤ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਰਹੀਆਂ
ਹਨ ਅਤੇ ਟੈਕਸਟਾਈਲ ਡਿਜ਼ਾਈਨ ਐੰਡ ਅਪਰੈਲ ਟੈਕਨੋਲੋਜੀ ਦੀਆਂ
ਵਿਦਿਆਰਥਣਾਂ ਦੁਆਰਾ ਬਣਾਏ ਜਾਂਦੇ ਸੁੰਦਰ ਪਹਿਰਾਵਿਆਂ ਨੂੰ ਸਾਲਾਨਾ ਫੈਸ਼ਨ
ਦੌਰਾਨ ਪੇਸ਼ ਕਰਨ ਤੋਂ ਇਲਾਵਾ ਐਮੇਜੌਨ ਤੇ ਵੀ ਵੇਚਿਆ ਜਾ ਰਿਹਾ ਹੈ। ਖੁਦ
ਦੇ ਬੂਟੀਕ ਖੋਲ ਕੇ ਇਹ ਵਿਦਿਆਰਥਣਾਂ ਆਪਣੀ ਪਰਿਵਾਰਕ ਆਰਥਿਕਤਾ ਨੂੰ
ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਹੀਆਂ ਹਨ। ਇਸਦੇ ਨਾਲ ਹੀ ਬਿਊਟੀ ਐੰਡ
ਵੈਲਨੈੱਸ ਦੀਆਂ ਵਿਦਿਆਰਥਣਾਂ ਵੱਲੋਂ ਖੁਦ ਬਿਊਟਿਸ਼ਿਅਨ ਵੱਜੋਂ ਪਛਾਣ
ਬਣਾਉਣ ਦੇ ਨਾਲ-ਨਾਲ ਬਿਊਟੀ ਸੈਲੂਨ ਵੀ ਖੋਲੇ ਜਾ ਰਹੇ ਹਨ। ਕੌਸ਼ਲ ਕੇਂਦਰ
ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਉਹਨਾਂ ਡਾ. ਗੋਪੀ ਸ਼ਰਮਾ, ਡਾਇਰੈਕਟਰ,
ਡੀ.ਡੀ.ਯੂ. ਕੌਸ਼ਲ ਕੇਂਦਰ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ
ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥਣਾਂ ਦੀ ਸਰਵੋਤਮ
ਕਾਰਗੁਜਾਰੀ ਇਸ ਗੱਲ ਦੀ ਗਵਾਹੀ ਭਰਦੀ ਹ ਇਕ ਗੁਣਾਤਮਕ ਸਿੱਖਿਆ
ਪ੍ਰਦਾਨ ਕਰਨ ਵਿੱਚ ਕੇ.ਐਮ.ਵੀ. ਹੋਰਨਾਂ ਲਈ ਇੱਕ ਮਿਸਾਲ ਹੈ।