ਜਲੰਧਰ: ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਨਾਰੀ ਸਿੱਖਿਆ ਵਿੱਚ ਮੋਹਰੀ ਅਤੇ ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ ’ਚ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਜਲੰਧਰ ਦੇ ਬਾਇਓਟੈਕ ਵਿਭਾਗ ਦੀਆਂ ਵਿਦਿਆਰਥਣਾਂ ਨੇ ਬੀ.ਐਸ.ਸੀ. ਬਾਇਓਟੈਕ ਸਮੈਸਟਰ ਦੂਸਰਾ ਅਤੇ ਚੌਥੇ ਦੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਕਾਲਜ ਨੂੰ ਪ੍ਰਾਪਤ ਆਟੋਨਾਮਸ ਦਰਜੇ ਦੇ ਅੰਤਰਗਤ ਆਯੋਜਿਤ ਹੋਇਆਂ ਇਹਨਾਂ ਪ੍ਰੀਖਿਆਵਾਂ ਵਿੱਚ ਸਮੈਸਟਰ ਦੂਸਰੇ ਵਿੱਚ ਤਰਨਦਯਾਲ ਕੌਰ ਨੇ 426/500 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸਦੇ ਨਾਲ ਹੀ ਇਸ ਸਮੈਸਟਰ ਵਿੱਚੋਂ ਸ਼ਰੁਤੀ ਤਯਾਗੀ 422/500 ਅੰਕਾਂ ਨਾਲ ਦੂਸਰੇ ਅਤੇ ਦਮਨਜੀਤ ਕੌਰ 418/500 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀਆਂ। ਸਮੈਸਟਰ ਚੌਥੇ ਵਿੱਚ ਅਪਰਨਾ ਸ਼ਰਮਾ ਨੇ 426/500 ਅੰਕ ਹਾਸਿਲ ਕਰਨ ਪਹਿਲਾ ਸਥਾਨ ਆਪਣੇ ਨਾਂ ਕਰਵਾਇਆ ਅਤੇ ਰਵਨੀਤ ਕੌਰ ਨੇ 414/500 ਅੰਕਾਂ ਨਾਲ ਦੂਸਰਾ ਅਤੇ ਨਵਦੀਪ ਸੰਧੂ ਨੇ 407/500 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰ ਵਿਦਿਆਲਾ ਦਾ ਮਾਣ ਵਧਾਇਆ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਲਈ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਉਹਨਾਂ ਨੂੰ ਮਿਹਨਤ ਅਤੇ ਲਗਨ ਨਾਲ ਨਿਰੰਤਰ ਅੱਗੇ ਵਧਦੇ ਹੋਏ ਸਫਲਤਾ ਦੇ ਨਵੇਂ ਰਾਹ ਖੋਜਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਵਿਭਾਗ ਦੇ ਪ੍ਰਾਧਿਆਪਕਾਂ ਦੁਆਰਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ।