ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ ਐਡਮਨਿਸਟ੍ਰੇਸ਼ਨ ਦੀਆ
ਬੀ.ਬੀ.ਏ. ਸਮੈਸਟਰ ਪਹਿਲਾ, ਤੀਸਰਾ ਅਤੇ ਪੰਜਵਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰੀਖਿਆ ਨਤੀਜੇ ਹਾਸਿਲ ਕਰਦੇ ਹੋਏ
ਵਿਦਿਆਲਾ ਦਾ ਮਾਣ ਵਧਾਇਆ। ਵਿਦਿਆਲਾ ਨੂੰ ਪ੍ਰਾਪਤ ਆਟੋਨੌਮਸ ਦਰਜੇ ਦੇ ਅੰਤਰਗਤ ਆਯੋਜਿਤ ਹੋਈਆਂ ਇਨ੍ਹਾਂ ਪ੍ਰੀਖਿਆਵਾਂ
ਦੇ ਨਤੀਜਿਆਂ ਵਿੱਚ ਸਮੈਸਟਰ ਪਹਿਲਾ ਵਿੱਚੋਂ ਅਰਸ਼ਪ੍ਰੀਤ ਕੌਰ 291/350 ਅੰਕਾਂ ਦੇ ਨਾਲ ਪਹਿਲੇ ਸਥਾਨ ਤੇ ਰਹੀ। ਮਨਪ੍ਰੀਤ ਕੌਰ
ਨੇ 278/350 ਅੰਕਾਂ ਨਾਲ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਰਿਤਿਕਾ ਵੈਦ 272/350 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ 'ਤੇ
ਰਹੀ । ਇਸ ਦੇ ਨਾਲ ਹੀ ਸਮੈਸਟਰ ਤੀਸਰਾ ਦੇ ਪ੍ਰੀਖਿਆ ਨਤੀਜਿਆਂ ਦੇ ਵਿੱਚ ਅਮਨਪ੍ਰੀਤ ਕੌਰ ਨੇ 282/350 ਅੰਕ ਪ੍ਰਾਪਤ ਕਰਕੇ
ਪਹਿਲਾ ਸਥਾਨ ਆਪਣੇ ਨਾਮ ਕਰਵਾਇਆ। ਜਸਪਿੰਦਰ ਕੌਰ ਨੇ 258/350 ਅੰਕ ਅਤੇ ਹਰਦੀਪ ਕੌਰ ਨੇ 256/350 ਅੰਕ ਪ੍ਰਾਪਤ
ਕਰਕੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਸਮੈਸਟਰ ਪੰਜਵਾਂ ਦੇ ਪ੍ਰੀਖਿਆ ਨਤੀਜਿਆਂ ਦੇ
ਵਿੱਚ ਹਰਮਨ ਕੌਰ 286/350 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੀ। ਮਨਵੀਰ ਕੌਰ ਨੇ 284/350 ਅੰਕਾਂ ਨਾਲ ਦੂਸਰਾ ਸਥਾਨ
ਹਾਸਿਲ ਕੀਤਾ ਅਤੇ ਪ੍ਰਭਜੋਤ ਕੌਰ 281/350 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ 'ਤੇ ਰਹੀ। ਵਰਨਣਯੋਗ ਹੈ ਕਿ ਇਸ ਜਮਾਤ
ਦੀਆਂ 27 ਵਿਦਿਆਰਥਣਾਂ ਨੇ ਪਹਿਲੇ ਦਰਜੇ ਅਤੇ 7 ਵਿਦਿਆਰਥਣਾਂ ਨੇ ਡਿਸਟਿੰਕਸ਼ਨ ਸਹਿਤ ਇਹ ਪ੍ਰੀਖਿਆ ਪਾਸ ਕੀਤੀ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜੇ ਦੇ ਲਈ ਹੋਣਹਾਰ ਵਿਦਿਆਰਥਣਾਂ ਨੂੰ
ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਕਾਮਰਸ ਵਿਭਾਗ ਦੁਆਰਾ ਵਿਦਿਆਰਥੀਆਂ
ਦੇ ਸਰਵਪੱਖੀ ਵਿਕਾਸ ਦੇ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ