
ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਬੀ.ਐੱਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣਾਂ ਲਈ ਇਨੋਵੇਟਿਵ
ਨਿਟਸ, ਮੁਹਾਲੀ ਨਾਲ ਆਨਲਾਈਨ ਟ੍ਰੇਨਿੰਗ ਦਾ ਆਯੋਜਨ ਕਰਵਾਇਆ ਗਿਆ। ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ 2020 ਦੀ
ਬੈਸਟ ਵੈਲਿਯੂ ਫੌਰ ਮਨੀ ਸ਼੍ਰੇਣੀ ਵਿੱਚ ਲਗਾਤਾਰ ਦੋ ਵਾਰ ਸਰਵੋਤਮ ਅਤੇ ਭਾਰਤ ਦੇ ਟੌਪ 30 ਕਾਲਜਾਂ ਵਿੱਚ ਸ਼ੁਮਾਰ ਕੇ.ਐਮ.ਵੀ. ਦੇ
ਪੀ.ਜੀ. ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਦੁਆਰਾ ਇਸ ਟ੍ਰੇਨਿੰਗ ਵਿਚ 22 ਵਿਦਿਆਰਥਣਾਂ ਨੇ ਆਪਣੇ ਆਪ ਨੂੰ ਐਨਰੋਲ
ਕਰਦੇ ਹੋਏ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਕੋਰੋਨਾ ਮਹਾਂਮਾਰੀ ਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਵਿੱਚ ਸੀਮਤ
ਸਾਧਨਾਂ ਨਾਲ ਵਿਦਿਆਰਥਣਾਂ ਦੇ ਸਮੇਂ ਅਤੇ ਊਰਜਾ ਨੂੰ ਸਾਰਥਕ ਦਿਸ਼ਾ ਵੱਲ ਲੈ ਕੇ ਜਾਣ ਦੇ ਮਕਸਦ ਨਾਲ ਆਯੋਜਿਤ ਹੋਈ ਇਸ
ਟ੍ਰੇਨਿੰਗ ਦੌਰਾਨ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਟਾਰਜ਼ ਪ੍ਰਾਪਤ ਕੀਤੇ। ਬਹੁਤੀਆਂ ਵਿਦਿਆਰਥਣਾਂ ਦੁਆਰਾ
ਆਪਣੀ ਮਿਹਨਤ, ਲਗਨ ਅਤੇ ਪੂਰਨ ਨਿਸ਼ਠਾ ਨਾਲ ਸ੍ਰੇਸ਼ਠ ਕਾਰਗੁਜ਼ਾਰੀ ਨਾਲ ਇਸ ਆਯੋਜਨ ਵਿੱਚ ਭਾਗੀਦਾਰੀ ਲਈ ਦੋਹਰੇ
ਸਟਾਰਜ਼ ਵੀ ਪ੍ਰਾਪਤ ਕੀਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਫ਼ਲਤਾਪੂਰਵਕ ਟ੍ਰੇਨਿੰਗ ਸੰਪੰਨ ਕਰਨ
ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਫੈਸ਼ਨ ਉਦਯੋਗ ਵਿਚ ਚੰਗਾ ਕਰੀਅਰ ਬਨਾਉਣ ਲਈ ਕਿਤਾਬੀ
ਗਿਆਨ ਦੇ ਨਾਲ-ਨਾਲ ਵਿਸ਼ੇ ਦੀ ਵਿਹਾਰਕ ਜਾਣਕਾਰੀ ਹੋਣਾ ਲਾਜ਼ਮੀ ਹੈ। ਕੰਨਿਆ ਮਹਾਂ ਵਿਦਿਆਲਾ ਵਿਚ ਵਿਦਿਆਰਥਣਾਂ ਨੂੰ
ਉਨ੍ਹਾਂ ਦੇ ਸਬੰਧਿਤ ਖਿੱਤੇ ਪ੍ਰਤੀ ਹੁਨਰਮੰਦ ਕਰਕੇ ਆਤਮ ਨਿਰਭਰ ਬਣਾਉਣ ਨੂੰ ਸਦਾ ਕੇਂਦਰ ਵਿੱਚ ਰੱਖਿਆ ਜਾਂਦਾ ਹੈ। ਇਸ ਦੇ
ਨਾਲ ਹੀ ਉਨ੍ਹਾਂ ਨੇ ਸਮੂਹ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੁਆਰਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਯਤਨਾਂ
ਦੀ ਸ਼ਲਾਘਾ ਕੀਤੀ।