ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ
;ਦੀਵਾਲੀ ਐਕਸਟ੍ਰਾਵੇਗੈਂਜ਼ਾ; ਐਗਜ਼ੀਬਿਸ਼ਨ-ਕਮ-ਸੇਲ ਦਾ 02-11-2021 ਨੂੰ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ
ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਵਿਰਸਾ ਵਿਹਾਰ, ਜਲੰਧਰ ਵਿਖੇ ਸਵੇਰੇ
11:00 ਵਜੇ ਤੋਂ ਲੈ ਕੇ ਸ਼ਾਮ 07:00 ਵਜੇ ਤੱਕ ਦੇ ਇਸ ਆਯੋਜਨ ਦਾ ਉਦਘਾਟਨ ਸੰਤੋਖ ਸਿੰਘ ਚੌਧਰੀ, ਮੈਂਬਰ ਪਾਰਲੀਮੈਂਟ,
ਜਗਦੀਸ਼ ਰਾਜ ਰਾਜਾ, ਮੇਅਰ, ਜਲੰਧਰ ਦੁਆਰਾ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ, ਡਾ.ਸੁਸ਼ਮਾ ਚਾਵਲਾ,
ਵਾਈਸ ਪ੍ਰੈਜ਼ੀਡੈਂਟ, ਕੇ.ਐਮ. ਵੀ. ਮੈਨੇਜਿੰਗ ਕਮੇਟੀ, ਅਲੋਕ ਸੋਂਧੀ, ਜਨਰਲ ਸੈਕਟਰੀ, ਡਾ. ਸੁਸ਼ਮਾ ਚਾਵਲਾ, ਸੈਕਟਰੀ, ਸ੍ਰੀਮਤੀ
ਨੀਰਜਾ ਚੰਦਰ ਮੋਹਨ ਅਤੇ ਮੈਨੇਜਮੈਂਟ ਦੀ ਮਾਣਯੋਗ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ। ਇਸ ਆਯੋਜਨ ਦੇ ਵਿੱਚ
ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ, ਕਾਸਮੋਟੋਲੌਜੀ ਵਿਭਾਗ, ਫਾਈਨ ਆਰਟਸ ਵਿਭਾਗ,
ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਨਾਲ -ਨਾਲ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅੰਤਰਗਤ ਕਾਰਜਸ਼ੀਲ ਟੈਕਸਟਾਈਲ
ਡਿਜ਼ਾਈਨ ਐਂਡ ਅਪੈਰਲ ਟੈਕਨਾਲੋਜੀ ਵਿਭਾਗ, ਰਿਟੇਲ ਮੈਨੇਜਮੈਂਟ ਵਿਭਾਗ ਅਤੇ ਹੌਸਪੀਟੈਲਿਟੀ ਐਂਡ ਟੂਰਿਜ਼ਮ ਵਿਭਾਗ ਦੀਆਂ
ਵਿਦਿਆਰਥਣਾਂ ਦੀ ਕਲਾਤਮਕ ਸੂਝ-ਬੂਝ ਨੂੰ ਉਚਿਤ ਮੰਚ ਪ੍ਰਦਾਨ ਕੀਤਾ ਜਾਵੇਗਾ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਐਗਜ਼ੀਬੀਸ਼ਨ-ਕਮ-ਸੇਲ ਵਿੱਚ ਵਿਦਿਆਰਥਣਾਂ ਦੁਆਰਾ ਬਣਾਈਆਂ ਗਈਆਂ
ਮਿਠਾਈਆਂ ਅਤੇ ਵਿਭਿੰਨ ਵਿਅੰਜਨਾਂ ਤੋਂ ਇਲਾਵਾ ਦੀਵੇ, ਜਵੈਲਰੀ, ਗਿਫਟ ਆਈਟਮਸ, ਸੂਟ, ਸਾੜੀਆਂ,ਜੂਟ ਬੈਗਜ਼,ਟਾਵਲ ਸੈੱਟ,
ਕੁੜਤੀਆਂ, ਟੇਬਲ ਰਨਰਸ, ਜੈਲ ਕੈਂਡਲਸ, ਹਰਬਲ ਸਾਬਣ, ਘਰੇਲੂ ਸਜਾਵਟ ਦਾ ਵਿਭਿੰਨ ਸਾਮਾਨ ਆਦਿ ਪ੍ਰਦਰਸ਼ਿਤ ਕਰਨ ਦੇ
ਨਾਲ-ਨਾਲ ਵੇਚਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਐਗਜ਼ੀਬੀਸ਼ਨ-ਕਮ-ਸੇਲ ਚ ਹੁੰਮ-ਹੁਮਾ ਕੇ
ਪਹੁੰਚਣ ਦਾ ਸੱਦਾ ਦਿੰਦੇ ਹੋਏ ਕੇ. ਐਮ.ਵੀ. ਦੇ ਉੱਭਰਦੇ ਉੱਦਮੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਇਸ
ਉਪਰਾਲੇ ਦੇ ਲਈ ਸਮੂਹ ਆਯੋਜਕ ਮੰਡਲ ਨੂੰ ਮੁਬਾਰਕਬਾਦ ਦਿੰਦੇ ਹੋਏ ਆਸ ਜਤਾਈ ਕਿ ਇਹ ਆਯੋਜਨ ਹਰ ਵਾਰ ਦੀ ਤਰ੍ਹਾਂ ਇਸ
ਵਾਰ ਵੀ ਸਫ਼ਲਤਾ ਦੀਆਂ ਨਵੀਆਂ ਸਿਖਰਾਂ ਛੂਹੇਗਾ।