ਭਾਰਤ ਦੀ ਵਿਰਾਸਤ ਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ
ਮੱਦੇਨਜ਼ਰ ਸਦਾ ਅਜਿਹੀ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਵਿਚ ਯਤਨਸ਼ੀਲ ਰਹਿੰਦਾ ਹੈ ਜਿਸ ਰਾਹੀਂ ਵਿਦਿਆਰਥਣਾਂ
ਨੂੰ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਪ੍ਰਾਪਤ ਹੋ ਸਕਣ। ਇਸ ਹੀ ਦਿਸ਼ਾ ਵਿੱਚ ਵਿਦਿਆਲਾ ਦੇ ਪਲੇਸਮੈਂਟ ਸੈੱਲ ਦੁਆਰਾ ਵਿਦਿਆਰਥਣਾਂ
ਲਈ ਡੈੱਲ ਕੰਪਨੀ ਵਿੱਚ ਪਲੇਸਮੈਂਟ ਲਈ ਕੀਤੇ ਉਪਰਾਲਿਆਂ ਸਦਕਾ ਬੀ.ਸੀ.ਏ. ਦੀ ਵਿਦਿਆਰਥਣ ਤਮੰਨਾ ਦੇਵੀ ਨੂੰ ਕੰਪਨੀ
ਦੁਆਰਾ ਚੁਣਿਆ ਗਿਆ। ਸੀਨੀਅਰ ਰਿਪਰਜੈਂਟੇਟਿਵ ਬਿਜ਼ਨੈਸ ਆਪ੍ਰੇਸ਼ਨਜ਼ ਦੇ ਅਹੁਦੇ ਲਈ ਚੁਣੀ ਗਈ ਤਮੰਨਾ ਦੇਵੀ ਜਲਦ ਹੀ
ਡੈੱਲ ਟੈਕਨੋਲੋਜਿਜ਼ ਦੇ ਬੰਗਲੌਰ ਸਥਿਤ ਦਫ਼ਤਰ ਵਿੱਚ ਸੇਵਾਵਾਂ ਨਿਭਾਏਗੀ । ਵਰਨਣਯੋਗ ਹੈ ਕਿ ਵਿਦਿਆਲਾ ਦੀ ਹੋਣਹਾਰ
ਵਿਦਿਆਰਥਣ ਤਮੰਨਾ ਇਸਤੋਂ ਪਹਿਲਾਂ ਤਿੰਨ ਇੰਟਰਨਸ਼ਿਪ ਸਫਲਤਾਪੂਰਵਕ ਸੰਪੰਨ ਕਰਨ ਦੇ ਨਾਲ-ਨਾਲ
ਆਈ.ਆਈ.ਆਈ.ਟੀ., ਭੋਪਾਲ ਦੀ ਕੈਂਪਸ ਅੰਬੈਸਡਰ ਵੀ ਰਹਿ ਚੁੱਕੀ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ
ਇਸ ਸ਼ਾਨਦਾਰ ਸਫਲਤਾ ਦੇ ਲਈ ਤਮੰਨਾ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਚੰਗੀ ਸਿੱਖਿਆ ਮੁਹੱਈਆ ਕਰਵਾ ਕੇ
ਵਿਦਿਆਰਥਣਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਂਦੇ ਹੋਏ ਆਤਮ ਨਿਰਭਰ ਬਣਾਉਣ ਲਈ ਕੰਨਿਆ ਮਹਾਂਵਿਦਿਆਲਾ ਦੁਆਰਾ
ਕੀਤੇ ਜਾਂਦੇ ਗੰਭੀਰ ਉਪਰਾਲੇ ਇਸ ਦੀ ਮਹਿਲਾ ਸਸ਼ਕਤੀਕਰਨ ਦੇ ਪ੍ਰਤੀ ਵਚਨਬੱਧਤਾ ਨੂੰ ਹੋਰ ਵੀ ਪੱਕਾ ਕਰਦੇ ਹਨ। ਇਸ ਦੇ ਨਾਲ
ਹੀ ਉਨ੍ਹਾਂ ਨੇ ਡਾ. ਸੁਮਨ ਖੁਰਾਨਾ, ਡੀਨ, ਪਲੇਸਮੈਂਟ ਦੁਆਰਾ ਵਿਦਿਆਰਥਣਾਂ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ
ਕੀਤੀ।