ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ , ਕੰਨਿਆ ਮਹਾਵਿਦਿਆਲਿਆ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼
ਮੈਥੇਮੈਟਿਕਸ ਦੇ ਸਰਟੀਫਿਕੇਟ ਕੋਰਸ ਇਨ ਵੈਦਿਕ ਮੈਥੇਮੈਟਿਕਸ ਦੀਆਂ ਵਿਦਿਆਰਥਣਾਂ ਨੇ ਪਹਿਲੇ ਅੰਤਰਰਾਸ਼ਟਰੀ ਵੈਦਿਕ
ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦਿਆਲਾ ਦਾ ਮਾਣ ਵਧਾਇਆ ਹੈ। ਯੂ. ਕੇ. ਅਧਾਰਤ ਇੰਸਟੀਚਿਟ ਆਫ਼
ਐਡਵਾਂਸਮੈਂਟ ਆਫ਼ ਵੈਦਿਕ ਮੈਥੇਮੈਟਿਕਸ ਦੁਆਰਾ ਆਯੋਜਿਤ ਇਸ ਓਲੰਪੀਆਡ ਵਿੱਚ ਨਿਧੀ ਨੇ ਗੋਲਡ ਮੈਡਲ ਦੇ ਨਾਲ-ਨਾਲ
ਓਪਨ ਸ਼੍ਰੇਣੀ ਵਿੱਚ ਵਿਸ਼ਵ ਭਰ ਵਿੱਚ ਤੀਸਰਾ ਰੈਂਕ ਪ੍ਰਾਪਤ ਕੀਤਾ। ਇਸ ਆਯੋਜਨ ਵਿੱਚ ਭਾਰਤ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ
ਵਿਦਿਆਰਥਣ ਨਿਧੀ ਵਿਸ਼ਵ ਭਰ ਵਿੱਚ ਟਾਪ ਸਕੋਰ ਹਾਸਿਲ ਕਰਨ ਵਾਲਿਆ ਚ ਸ਼ਾਮਿਲ ਹੋਈ। ਇਸ ਤੋਂ ਇਲਾਵਾ ਪੱਲਵੀ ਅਤੇ
ਪ੍ਰਭਕਿਰਤ ਨੇ ਇਸ ਓਲੰਪਿਆਡ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ ਜਦਕਿ ਮਾਨਸੀ ਅਤੇ ਭਾਰਤੀ ਬ੍ਰਾਂਜ਼ ਮੈਡਲ ਦੀਆਂ
ਹਕਦਾਰ ਬਣੀਆਂ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ
ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਗਣਿਤ ਵਿਭਾਗ ਮੁਖੀ ਵੀਨਾ ਦੀਪਕ, ਆਨੰਦ ਪ੍ਰਭਾ
ਅਤੇ ਵਿਭਾਗ ਦੇ ਸਮੂਹ ਪ੍ਰੋਫੈਸਰਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਗਏ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ.