ਜਲੰਧਰ :ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ
ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ
ਐਡਮਨਿਸਟ੍ਰੇਸ਼ਨ ਦੁਆਰਾ ਰਾਸ਼ਟਰੀ ਪੱਧਰ ਦੇ ਔਨਲਾਈਨ ਇੰਟਰ ਕਾਲਜ ਮੁਕਾਬਲੇ ਬ੍ਰੇਨਸਟ੍ਰੌਮ ਦਾ ਸਫਲ ਆਯੋਜਨ
ਕਰਵਾਇਆ ਗਿਆ। ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਨਾਲ-ਨਾਲ ਦੇਸ਼ ਭਰ ਤੋਂ
ਪ੍ਰਤੀਭਾਗੀਆਂ ਦੀ ਸ਼ਿਰਕਤ ਵਾਲੇ ਇਸ ਮੁਕਾਬਲੇ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ:- ਲੋਗੋਲੀ, ਈ- ਕੁਇਜ਼, ਪੋਸਟਰ ਮੇਕਿੰਗ,
ਬਿਜ਼ਨੈਸ ਪਲੈਨ, ਬਿਜ਼ਨੈੱਸ ਟਾਇਕੂਨ ਅਤੇ ਰੀਊਮਰਜ਼ ਐਂਡ ਹੀਉਮਰ ਇਨ ਪ੍ਰੋਮੋਟਿੰਗ ਕੋਵਿਡ ਪ੍ਰੋਡਕਟਸ ਆਦਿ ਦਾ ਆਯੋਜਨ
ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਪ੍ਰਤਿਭਾਗੀਆਂ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਆਪਣੀ ਕਲਾਤਮਕ ਸੂਝ-ਬੂਝ ਦਾ
ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦੌਰਾਨ ਵਿਦਿਆਲਾ ਦਾ ਵਰਚੁਅਲ ਟੂਰ ਸਮੂਹ ਪ੍ਰਤੀਭਾਗੀਆਂ ਨਾਲ ਸਾਂਝਾ ਕਰਨ ਤੋਂ
ਇਲਾਵਾ ਕਾਮਰਸ ਵਿਭਾਗ ਦੀਆਂ ਝਲਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਗਿਆ। ਇਸ ਮੌਕੇ ਆਯੋਜਿਤ ਹੋਏ ਮੁਕਾਬਲਿਆਂ ਦੇ
ਵਿੱਚੋਂ ਲੋਗੋਲੀ ਮੁਕਾਬਲੇ ਵਿੱਚ ਨੰਦਨੀ, ਕੰਨਿਆ ਮਹਾਂਵਿਦਿਆਲਾ, ਜਲੰਧਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਨਬੀਮ
ਵਿਮੈਨਜ਼ ਕਾਲਜ, ਵਰੁਨਾ ਤੋਂ ਵੈਸ਼ਨਵੀ ਜਸਵਾਲ ਦੂਸਰੇ ਸਥਾਨ 'ਤੇ ਰਹੀ ਜਦਕਿ ਤੀਸਰਾ ਸਥਾਨ ਜੀ.ਐੱਨ.ਡੀ.ਯੂ. ਕਾਲਜ, ਨਰੋਟ
ਜੈਮਲ ਸਿੰਘ ਤੋਂ ਚੇਤਨਾ ਅਤੇ ਜੀ.ਐਨ.ਡੀ.ਯੂ. ਕਾਲਜ, ਜਲੰਧਰ ਤੋਂ ਖ਼ੁਸ਼ੀ ਕਾਲਰਾ ਨੇ ਸਾਂਝੇ ਤੌਰ 'ਤੇ ਪ੍ਰਾਪਤ ਕੀਤਾ। ਈ-ਕੁਇਜ਼
ਮੁਕਾਬਲੇ ਦੇ ਵਿਚ ਜੀ.ਐੱਨ.ਡੀ.ਯੂ. ਕਾਲਜ, ਜਲੰਧਰ ਦੀ ਪ੍ਰਿਯੰਕਾ ਪਹਿਲੇ ਸਥਾਨ ਤੇ ਰਹੀ। ਜੀ.ਐੱਨ.ਡੀ.ਯੂ. ਕਾਲਜ, ਨਰੋਟ
ਜੈਮਲ ਸਿੰਘ ਦੇ ਉੱਜਵਲ ਕੁਮਾਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਡੀ.ਏ.ਵੀ. ਕਾਲਜ, ਜਲੰਧਰ ਦੀ ਰਿਤਿਕਾ ਚੋਪੜਾ ਨੇ
ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਪੋਸਟਰ ਮੇਕਿੰਗ ਮੁਕਾਬਲੇ ਦੇ ਵਿੱਚ ਸੰਨਬੀਮ ਵਿਮੈਨਜ਼ ਕਾਲਜ ਵਰੁਣਾ ਦੀ ਪੰਖੁੜੀ
ਅਗਰਵਾਲ ਪਹਿਲੇ ਸਥਾਨ 'ਤੇ ਰਹੀ। ਕੇ.ਐੱਮ.ਵੀ., ਜਲੰਧਰ ਦੀ ਵਿਦਿਆਰਥਣ ਦਿਵਿਆ ਜਲੋਟਾ ਨੇ ਦੂਸਰਾ ਸਥਾਨ ਹਾਸਿਲ
ਕੀਤਾ ਅਤੇ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵਿਮੈਨ, ਅੰਮ੍ਰਿਤਸਰ ਦੀ ਮਹਿਕ ਅਨੇਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਬਿਜ਼ਨਸ ਪਲੈਨ ਮੁਕਾਬਲੇ ਦੇ ਵਿੱਚ ਪਾਰਸ ਗੁਪਤਾ, ਜੀ.ਐੱਨ.ਡੀ.ਯੂ. ਕਾਲਜ, ਜਲੰਧਰ ਅਤੇ ਮਾਨਸੀ ਪਾਠਕ ਸਨਬੀਮ ਵਿਮੈਨਜ਼
ਕਾਲਜ, ਵਰੁਨਾ, ਉੱਤਰ ਪ੍ਰਦੇਸ਼ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਵਿਧੂ ਟੰਡਨ, ਡੀ.ਏ.ਵੀ. ਕਾਲਜ,
ਜਲੰਧਰ ਅਤੇ ਗੁਰਲੀਨ ਕੌਰ, ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵਿਮੈਨ ਅੰਮ੍ਰਿਤਸਰ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੇ।
ਬਿਜ਼ਨੈੱਸ ਟਾਇਕੂਨਜ਼ ਮੁਕਾਬਲੇ ਦੇ ਵਿੱਚ ਜਿਗਿਆਸਾ ਸਿੰਘ, ਸਨਬੀਮ ਵਿਮੈਨ ਕਾਲਜ, ਵਰੁਨਾ ਪਹਿਲੇ ਸਥਾਨ 'ਤੇ ਰਹੀ। ਮਹਿਮਾ
ਵਰਮਾ ਕੇ.ਐਮ.ਵੀ., ਜਲੰਧਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਬੀ.ਪੀ.ਐਲ. ਗੌਰਮਿੰਟ ਕਾਲਜ, ਇੰਦੌਰ, ਮੱਧ ਪ੍ਰਦੇਸ਼ ਦੀ
ਪ੍ਰੀਆ ਪਾਂਡੇ ਅਤੇ ਸ਼ਤਾਕਸ਼ੀ ਰਾਣਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਤੀਸਰੇ ਸਥਾਨ 'ਤੇ ਰਹੀਆਂ । ਰੀਊਮਰਸ ਐਂਡ ਹਿਊਮਰ
ਇਨ ਪ੍ਰੋਮੋਟਿੰਗ ਕੋਵਿਡ ਪ੍ਰੋਡਕਟਸ ਗਤੀਵਿਧੀ ਦੇ ਵਿੱਚ ਅੰਕਿਤਾ ਚੰਦੇਲ ਅਤੇ ਨੰਦਨੀ, ਕੰਨਿਆ ਮਹਾਂਵਿਦਿਆਲਾ, ਜਲੰਧਰ ਪਹਿਲੇ
ਅਤੇ ਦੂਸਰੇ ਸਥਾਨ 'ਤੇ ਰਹੀਆਂ ਜਦਕਿ ਤੀਸਰਾ ਸਥਾਨ ਚੇਤਨਾ ਦਿਵੇਦੀ, ਸਨਬੀਮ ਵਿਮੈਨਜ਼ ਕਾਲਜ, ਵਰੁਨਾ ਨੇ ਹਾਸਿਲ ਕੀਤਾ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਜੇਤੂ ਪ੍ਰਤੀਭਾਗੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇੰਟਰ ਕਾਲਜ
ਮੁਕਾਬਲੇ ਦੇ ਸਫਲ ਆਯੋਜਨ ਦੇ ਲਈ ਡਾ. ਨੀਰਜ ਮੈਨੀ, ਮੁਖੀ, ਕਾਮਰਸ ਵਿਭਾਗ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ
ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਆਯੋਜਨ ਨਾ ਕੇਵਲ ਵਿਦਿਆਰਥੀਆਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਪੈਦਾ
ਕਰਦੇ ਹਨ ਬਲਕਿ ਉਨ੍ਹਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਅਤੇ ਸੰਵਾਰਨ ਦੇ ਲਈ ਇਕ ਉੱਤਮ ਮੰਚ ਵੀ ਸਾਬਿਤ ਹੁੰਦੇ ਹਨ।