ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ , ਜਲੰਧਰ ਦੇ  ਫਿਲਾਸਫੀ ਵਿਭਾਗ ਦੁਆਰਾ ਰੀਡਿੰਗ ਇੰਡੀਅਨ ਫਿਲੌਸਫੀਕਲ ਟ੍ਰਡੀਸ਼ਨਜ਼ ਵਿਸ਼ੇ ‘ਤੇ ਨੈਸ਼ਨਲ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਡਾ. ਗੌਤਮ ਕਲੋਤਰਾ, ਡਿਪਾਰਟਮੈਂਟ ਆਫ ਫਿਲਾਸਫੀ, ਦਿੱਲੀ  ਯੂਨੀਵਰਸਿਟੀ ਨੇ ਇਸ ਮੌਕੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਕਲੋਤਰਾ ਨੇ  ਪ੍ਰਤੀਭਾਗੀਆਂ ਨੂੰ ਵੇਦਾਂ ਦੀ ਪਰਿਭਾਸ਼ਾ ਸਮਝਾਉਣ ਦੇ ਨਾਲ-ਨਾਲ ਇਨ੍ਹਾਂ ਦੀਆਂ ਵੰਡਾਂ ਅਤੇ ਉਪ ਮੰਡਲਾਂ ਜਿਵੇਂ:- ਮੰਤਰ, ਬ੍ਰਾਹਮਣ, ਆਰੀਅਨਕ ਆਦਿ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਭਿੰਨ ਦਾਰਸ਼ਨਿਕ ਸਕੂਲਾਂ/ਪਰੰਪਰਾਵਾਂ ਜਿਵੇਂ:- ਪ੍ਰਸਥਾਨਤਰਾਇਯ, ਸ਼ੈਵਵਾਦ/ ਤੰਤਰ,  ਅੰਕ ਵਿਕਸਕੀ/ ਭਾਰਤੀ ਤਰਕ :ਮਹਾਂਰਿਸ਼ੀ ਗੌਤਮ ਅਤੇ ਕਣਦ ਆਦਿ ਜਿਹੀਆਂ ਧਾਰਨਾਵਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਕਲੋਤਰਾ ਨੇ ਅਥਰਵਵੇਦ: ਸਮਖਿਆ ਅਤੇ ਆਯੁਰਵੇਦ, ਭਾਰਤੀ ਖ਼ੁਰਾਕ ਮਨੋਵਿਗਿਆਨ (ਪਾਕ ਸ਼ਾਸਤਰ) ਦੇ ਫ਼ਲਸਫ਼ੇ, ਨਾਟ ਸ਼ਾਸਤਰ: ਨੌੰ ਭਾਵਨਾਵਾਂ ਦੇ ਸਿਧਾਂਤ, ਹਮਸਾ ਯੋਗ: ਹਥਾਰ ਅਤੇ ਥਥਾਰ ਦੇ ਅਨੁਭਵ, ਸ਼ਿਲਪ ਸ਼ਾਸਤਰ, ਭਾਰਤੀ ਸ਼ਿਲਪਕਲਾ ਦੇ ਸਿਧਾਂਤ, ਪ੍ਰਾਣ ਵਿੱਦਿਆ: ਦਿਲ ਅਤੇ ਦਿਮਾਗ ਦੇ ਸਿਧਾਂਤਾਂ ਆਦਿ ਸਬੰਧੀ ਗੱਲ ਕਰਦੇ ਹੋਏ ਮਨੋਵਿਗਿਆਨ ਦੇ ਫਲਸਫੇ ਨੂੰ ਵੀ ਵਿਸਥਾਰ ਸਹਿਤ ਬਿਆਨ ਕੀਤਾ। ਵੈਬੀਨਾਰ ਦੇ ਅੰਤ ਵਿਚ ਪ੍ਰਤਿਭਾਗੀਆਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਵੱਲੋਂ ਤਸੱਲੀਬਖ਼ਸ਼ ਢੰਗ ਦੇ ਨਾਲ ਦਿੱਤੇ ਗਏ।  ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੇ ਲਈ ਡਾ. ਗੌਤਮ ਕਲੋਤਰਾ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਡਾ. ਏਕਤਾ ਸੈਣੀ, ਮੁਖੀ, ਫਿਲਾਸਫੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।