ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ
ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਵੱਖ -ਵੱਖ ਗਤੀਵਿਧੀਆਂ ਅਤੇ
ਕਾਰਜਾਂ ਨਾਲ ਮੋਹਰੀ ਰਹਿਣ ਦੇ ਨਾਲ-ਨਾਲ ਇਨੋਵੇਸ਼ਨ ਅਤੇ ਐਂਟਰਪ੍ਰੀਨਿਊਰਸ਼ਿਪ ਦੇ ਖੇਤਰ ਵਿੱਚ ਵੀ ਅੱਗੇ ਹੈ। ਸੰਸਥਾ ਦੁਆਰਾ
ਪੂਰੀ ਗੰਭੀਰਤਾ ਨਾਲ ਸਮੇਂ ਦੀ ਮੰਗ ਦੇ ਮੱਦੇਨਜ਼ਰ ਵਿਦਿਆਰਥਣਾਂ ਨੂੰ ਉੱਦਮੀ ਗੁਣ ਪ੍ਰਦਾਨ ਕਰਨ ਦੇ ਲਈ ਯਤਨ ਕੀਤੇ ਜਾਂਦੇ
ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੇ. ਐਮ.ਵੀ.
ਵਿਦਿਆਰਥਣਾਂ ਅਤੇ ਫੈਕਲਟੀ ਲਈ ਇਨੋਵੇਸ਼ਨ ਅਤੇ ਐਂਟਰਪ੍ਰੀਨਿਓਰੀਅਲ ਸੱਭਿਆਚਾਰ ਦੇ ਪ੍ਰਸਾਰ ਲਈ ਪੂਰਨ ਤੌਰ ਤੇ
ਵਚਨਬੱਧ ਹੈ। ਵਿਦਿਆਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੀਆਂ ਵਿਦਿਆਰਥਣਾਂ ਜਿੱਥੇ ਆਤਮ ਨਿਰਭਰ ਬਣ ਰਹੀਆਂ
ਹਨ ਉਥੇ ਆਪਣੇ ਜੀਵਨ ਵਿੱਚ ਵਿਸ਼ੇਸ਼ ਟੀਚਾ ਮਿੱਥਦੇ ਹੋਏ ਉੱਦਮੀ ਅਤੇ ਸੁਤੰਤਰ ਕਾਰੋਬਾਰ ਦਾ ਰਸਤਾ ਚੁਣ ਰਹੀਆਂ ਹਨ।
ਵਰਨਣਯੋਗ ਹੈ ਕਿ ਕੰਨਿਆ ਮਹਾਂ ਵਿਦਿਆਲਾ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੁਆਰਾ
ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵੀ ਪ੍ਰਦਾਨ ਕੀਤਾ ਗਿਆ ਹੈ ਜਿਸ ਦਾ ਮਕਸਦ ਵਿਦਿਆਰਥਣਾਂ ਨੂੰ ਸਟਾਰਟਅਪ ਅਤੇ ਉੱਦਮ
ਸਬੰਧੀ ਉੱਚਿਤ ਸਿੱਖਿਆ ਪ੍ਰਦਾਨ ਕਰਨਾ ਹੈ। ਸੰਸਥਾ ਵਿਖੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਬੰਧਿਤ ਖੇਤਰਾਂ ਲਈ ਹੁਨਰਮੰਦ
ਬਣਾਉਣ ਅਤੇ ਉਨ੍ਹਾਂ ਨੂੰ ਪੂਰਨ ਤੌਰ ਤੇ ਆਤਮ ਨਿਰਭਰ ਬਣਾਉਣ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਅਗਾਂਹ ਗੱਲ ਕਰਦੇ
ਹੋਏ ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਸੰਸਥਾ ਦੁਆਰਾ ਆਯੋਜਿਤ ਕੀਤੇ ਜਾਂਦੇ
ਹਰੇਕ ਪ੍ਰੋਗਰਾਮ ਜਾਂ ਗਤੀਵਿਧੀ ਦਾ ਆਧਾਰ ਇਨੋਵੇਸ਼ਨ ਅਤੇ ਉੱਦਮੀ ਗੁਣਾਂ ਨੂੰ ਹੀ ਬਣਾਇਆ ਜਾਂਦਾ ਹੈ। ਕੇ. ਐਮ.ਵੀ. ਦੁਆਰਾ
ਵਿਦਿਆਰਥਣਾਂ ਨੂੰ ਸਟਾਰਟਅਪਸ ਲਈ ਨਿਰੰਤਰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵਿਦਿਆਲਾ ਦੇ ਵਿਭਿੰਨ ਵਿਭਾਗਾਂ ਦੁਆਰਾ
ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਉਤਸ਼ਾਹ, ਮਾਰਗਦਰਸ਼ਨ ਅਤੇ ਸਹਾਇਤਾ ਦੇ ਸਦਕੇ ਹੀ ਮੌਜੂਦਾ ਸਮੇਂ ਵਿੱਚ ਕੇ.ਐਮ.ਵੀ.
ਦੀਆਂ ਵਿਦਿਆਰਥਣਾਂ ਦੁਆਰਾ ਆਪਣੇ ਖੁਦ ਦੇ ਫੈਸ਼ਨ ਬੁਟੀਕ, ਬਿਊਟੀ ਸੈਲੂਨ, ਡਾਈਟ ਕਲੀਨਿਕ, ਨਿਊਟ੍ਰੇਟਿਵ ਫੂਡ
ਮੈਨੀਫੈਕਚਰਿੰਗ, ਬੇਕਰੀ ਹਾਊਸ, ਈ-ਰਿਟੇਲਿੰਗ, ਫਰੀਲਾਂਸ ਫੋਟੋਗ੍ਰਾਫੀ ਅਤੇ ਵੀਡੀਓ ਐਡੀਟਿੰਗ ਆਦਿ ਜਿਹੇ ਕਾਰਜ ਕੀਤੇ ਜਾ
ਰਹੇ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕੇ. ਐਮ.ਵੀ. ਵਿਖੇ ਇਨੋਵੇਟਿਵ ਅਤੇ ਉੱਦਮੀ ਪਹਿਲਕਦਮੀਆਂ ਜਿਥੇ ਉੱਦਮ ਦੀ ਪ੍ਰਮੁੱਖ
ਯੋਗਤਾ ਵਿਚ ਸੁਧਾਰ ਲਿਆਉਣਗੀਆਂ ਉੱਥੇ ਨਾਲ ਹੀ ਵਿਦਿਆਰਥਣਾਂ ਅਤੇ ਅਧਿਆਪਕਾਂ ਵਿਚ ਵੀ ਇਨੋਵੇਟਿਵ ਵਿਹਾਰ ਪੈਦਾ
ਕਰਨਗੀਆਂ।