ਜਲੰਧਰ: ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਬਦਲਦੇ ਸਮੇਂ ਦੀਆਂ ਜ਼ਰੂਰਤਾਂ ਅਤੇ ਵਿਦਿਆਰਥਣਾਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰ ਕੇ ਵੱਖ-
ਵੱਖ ਰੁਜ਼ਗਾਰ ਦੇ ਮੌਕਿਆਂ ਲਈ ਤਿਆਰ ਕਰਨ ਵਿੱਚ ਸਦਾ ਕਾਰਜਸ਼ੀਲ ਹੈ। ਇਸ ਹੀ ਸੋਚ ਨੂੰ ਮੁੱਖ ਰੱਖਦੇ ਹੋਏ ਵਿਦਿਆਲਾ ਦੁਆਰਾ
ਮੋਹਰੀ ਤੌਰ ਤੇ ਸ਼ੁਰੂ ਕੀਤੇ ਗਏ ਬੀ.ਕਾਮ (ਆਨਰਜ਼), ਬੀ. ਐਸ.ਸੀ. (ਆਨਰਜ਼) ਫਿਜ਼ਿਕਸ, ਬੀ.ਐਸ.ਸੀ. (ਆਨਰਸ) ਮੈਥੇਮੈਟਿਕਸ,
ਬੀ.ਏ. (ਆਨਰਜ਼) ਇੰਗਲਿਸ਼ ਅਤੇ ਬੀ.ਏ. ਵਿੱਚ ਅੰਗਰੇਜ਼ੀ, ਸਾਈਕੋਲੌਜੀ, ਹਿੰਦੀ, ਇਤਿਹਾਸ, ਪੰਜਾਬੀ, ਇਕਨੌਮਿਕਸ ਅਤੇ
ਪੁਲੀਟੀਕਲ ਸਾਇੰਸ ਵਿਸ਼ਿਆਂ ਵਿੱਚ ਆਨਰਜ਼ ਤੋਂ ਇਲਾਵਾ ਕੌਸ਼ਲ ਕੇਂਦਰ ਦੇ ਅੰਤਰਗਤ ਸ਼ੁਰੂ ਕੀਤੇ ਗਏ ਬੀ.ਵੌਕ ਆਰਟੀਫਿਸ਼ਲ
ਇੰਟੈਲੀਜੈਂਸ ਐਂਡ ਡਾਟਾ ਸਾਇੰਸ ਅਤੇ ਬੀ.ਵੌਕ ਹੌਸਪੀਟੈਲਿਟੀ ਐਂਡ ਟੂਰਿਜ਼ਮ ਜਿਹੇ ਨਿਊ ਏਜ ਪ੍ਰੋਗਰਾਮਾਂ ਦੇ ਵਿੱਚ ਦਾਖਲੇ ਲਈ
ਵਿਦਿਆਰਥਣਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਦੱਸਿਆ ਕਿ ਬੀ.ਕਾਮ (ਆਨਰਜ਼), ਬੀ.ਐਸ.ਸੀ. (ਆਨਰਜ਼) ਫਿਜ਼ਿਕਸ, ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ, ਬੀ.ਏ.
(ਆਨਰਜ਼) ਇੰਗਲਿਸ਼ ਆਦਿ ਜਿਹੇ ਤਿੰਨ ਸਾਲਾਂ ਦੀ ਸਮਾਂ ਅਵਧੀ ਵਾਲੇ ਪ੍ਰੋਗਰਾਮਾਂ ਇਨ੍ਹਾਂ ਦੀ ਪ੍ਰਸਿੱਧੀ ਅਤੇ ਵਿਦਿਆਰਥੀਆਂ ਦੀ ਮੰਗ
ਨੂੰ ਧਿਆਨ ਵਿੱਚ ਰੱਖ ਕੇ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਬੀ.ਏ. (ਆਨਰਜ਼) ਇੰਗਲਿਸ਼ ਪ੍ਰੋਗਰਾਮ ਸਬੰਧੀ ਗੱਲ ਕਰਦੇ ਹੋਏ
ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਕੰਨਿਆ ਮਹਾਂ ਵਿਦਿਆਲਾ ਇਕਮਾਤਰ ਸੰਸਥਾ ਹੈ। ਇਸ
ਪ੍ਰੋਗਰਾਮ ਦੇ ਨਾਲ ਜਿੱਥੇ ਵਿਦਿਆਰਥਣਾਂ ਨੂੰ ਵਿਗਿਆਪਨ, ਹਿਊਮਨ ਰਿਸੋਰਸ ਮੈਨੇਜਮੈਂਟ, ਪੱਤਰਕਾਰੀ, ਪ੍ਰਿੰਟ ਅਤੇ ਇਲੈਕਟ੍ਰਾਨਿਕ
ਮੀਡੀਆ, ਕਾਪੀ ਰਾਈਟਿੰਗ, ਐਡੀਟਿੰਗ ਲੈਂਗੂਏਜ, ਟ੍ਰੇਨਿੰਗ, ਟੂਰਿਜ਼ਮ ਆਦਿ ਦੇ ਖੇਤਰਾਂ ਦੇ ਲਈ ਤਿਆਰ ਕੀਤਾ ਜਾਂਦਾ ਹੈ ਉੱਥੇ ਨਾਲ
ਹੀ ਇਹ ਮਾਸਟਰ ਡਿਗਰੀ ਪ੍ਰੋਗਰਾਮਾਂ ਲਈ ਵੀ ਮਜ਼ਬੂਤ ਆਧਾਰ ਪ੍ਰਦਾਨ ਕਰਨ ਤੋਂ ਇਲਾਵਾ ਆਈ.ਏ.ਐੱਸ., ਪੀ. ਸੀ.
ਐੱਸ.,ਆਈਲੈੱਟਸ, ਟੋਫਲ ਆਦਿ ਪ੍ਰੋਗਰਾਮ ਦੀ ਤਿਆਰੀ ਲਈ ਵੀ ਮਦਦਗਾਰ ਸਾਬਤ ਹੁੰਦਾ ਹੈ। ਬੀ.ਕਾਮ (ਆਨਰਜ਼) ਪ੍ਰੋਗਰਾਮ
ਵਿਦਿਆਰਥੀਆਂ ਨੂੰ ਇਨਕਮ ਟੈਕਸ, ਫਾਈਨੈਂਸ਼ੀਅਲ ਅਕਾਊਂਟਿੰਗ, ਬੈਂਕਿੰਗ ਸਰਵਿਸਿਜ਼ ਅਤੇ ਕੰਪਿਊਟਰ ਐਪਲੀਕੇਸ਼ਨ ਜਿਹੇ
ਕਿੱਤਿਆਂ ਲਈ ਤਿਆਰ ਕਰਨ ਦੇ ਨਾਲ-ਨਾਲ ਸੀ.ਏ., ਕੰਪਨੀ ਸੈਕਰੇਟਰੀਜ਼, ਕਾਸਟ ਮੈਨੇਜਮੈਂਟ ਅਕਾਉਂਟੈਂਟ, ਅਤੇ ਫਾਈਨੈਂਸ਼ੀਅਲ
ਐਨਾਲਿਸਟ ਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਾਸ ਕਰਨ ਵਿੱਚ ਵੀ ਸਹਾਇਕ ਹੈ। ਬੀ.ਐਸ.ਸੀ.
(ਆਨਰਜ਼) ਫਿਜ਼ਿਕਸ ਪ੍ਰੋਗ੍ਰਾਮ ਵਿਦਿਆਰਥੀਆਂ ਨੂੰ ਆਵਿਸ਼ਕਾਰਸ਼ੀਲ ਵਿਗਿਆਨ ਦੇ ਲਈ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ
ਵੱਖ-ਵੱਖ ਪ੍ਰੋਫੈਸ਼ਨਜ਼ ਜਿਵੇਂ:- ਭਾਰਤੀ ਜਲ ਸੈਨਾ, ਵਾਯੂ ਸੈਨਾ, ਡਿਫੈਂਸ ਸਰਵਿਸਿਜ਼, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਅਤੇ
ਹੋਰ ਕਈ ਮਹੱਤਵਪੂਰਨ ਕੇਂਦਰੀ ਅਤੇ ਰਾਜ ਪੱਧਰੀ ਰੋਜ਼ਗਾਰ ਦੇ ਮੌਕਿਆਂ, ਜਿਨ੍ਹਾਂ ਵਿੱਚ ਵਿਗਿਆਨਕ ਸੂਝ-ਬੂਝ ਲਾਭਦਾਇਕ
ਸਾਬਤ ਹੋ ਸਕਦੀ ਹੈ, ਨੂੰ ਪ੍ਰਾਪਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ ਪ੍ਰੋਗਰਾਮ
ਵਿਦਿਆਰਥੀਆਂ ਦੇ ਇੰਟਰਪ੍ਰਿਟੇਟਿਵ, ਐਨਾਲਿਟੀਕਲ ਅਤੇ ਲੌਜੀਕਲ ਸਕਿਲਜ਼ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੈ। ਇਸ
ਪ੍ਰੋਗਰਾਮ ਤੋਂ ਸਿੱਖਿਆ ਪ੍ਰਾਪਤੀ ਦੇ ਨਾਲ ਵਿਦਿਆਰਥੀ ਰਿਸਰਚ ਐਨਾਲਿਸਟ, ਸੌਫਟਵੇਅਰ ਐਨਾਲਿਸਟ, ਬੈਂਕ ਅਫਸਰ, ਡੀ.
ਆਰ. ਡੀ. ਓ. ਅਤੇ ਭਾਬਾ ਅਟੌਮਿਕ ਰਿਸਰਚ ਸੈਂਟਰ ਵਿੱਚ ਵਿਗਿਆਨੀ, ਅਧਿਆਪਨ ਅਤੇ ਗਣਿਤ ਸ਼ਾਸਤਰੀ ਦੇ ਖੇਤਰ ਵਿੱਚ
ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕੌਸ਼ਲ ਕੇਂਦਰ ਦੇ ਅੰਤਰਗਤ ਸ਼ੁਰੂ ਕੀਤੇ ਗਏ ਪ੍ਰੋਗਰਾਮ ਹੌਸਪੀਟੈਲਿਟੀ ਐਂਡ
ਟੂਰਿਜ਼ਮ ਦੇ ਰਾਹੀਂ ਵਿਦਿਆਰਥਣਾਂ ਨੂੰ ਸਫਲ ਉੱਦਮੀ ਬਣਨ ਦੇ ਨਾਲ-ਨਾਲ ਹੋਟਲ ਅਤੇ ਰੈਸਟੋਰੈਂਟ, ਟੂਰਿਜ਼ਮ ਅਤੇ ਅਲਾਈਡ
ਸਰਵਿਸਿਜ਼, ਏਵੀਏਸ਼ਨ ਇੰਡਸਟਰੀ, ਰੇਲਵੇ, ਈਵੈਂਟ ਮੈਨੇਜਮੈਂਟ, ਕਸਟਮਰ ਕੇਅਰ ਇਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਜ਼,

ਸਰਵਿਸਡ ਅਪਾਰਟਮੈਂਟਸ, ਕਮਰਸ਼ੀਅਲ ਸਰਵਿਸ ਆਦਿ ਖੇਤਰਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ
ਬੀ.ਵੌਕ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਪ੍ਰੋਗਰਾਮ ਟੈਕਨੀਕਲ ਐਨਾਲਿਸਟ, ਡਾਟਾ ਕੁਆਲਿਟੀ ਐਨਾਲਿਸਟ,
ਏ.ਆਈ.-ਡਾਟਾ ਸਟੀਵਰਡ, ਬਿਜ਼ਨੈੱਸ ਇੰਟੈਲੀਜੈਂਸ ਡਿਵੈਲਪਰ, ਰਿਸਰਚ ਸਾਇੰਟਿਸਟ, ਡਾਟਾ ਵਿਜ਼ੂਅਲਾਈਜ਼ੇਸ਼ਨ ਕੰਸਲਟੈਂਟ,
ਡਾਟਾਬੇਸ ਐਡਮਿਨਿਸਟ੍ਰੇਟਰ, ਟੈਕਨੀਕਲ ਰਾਈਟਰ ਆਦਿ ਜਿਹੇ ਖੇਤਰਾਂ ਦੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਇਸਦੇ ਨਾਲ ਹੀ
ਕੌਂਸਲ ਕੇਂਦਰ ਦੁਆਰਾ ਬਿਊਟੀ ਐਂਡ ਵੈਲਨੈਸ, ਰਿਟੇਲ ਮੈਨੇਜਮੈਂਟ, ਟੈਕਸਟਾਈਲ ਡਿਜ਼ਾਈਨ ਐਂਡ ਅਪੈਰਲ ਟੈਕਨਾਲੋਜੀ,
ਨਿਊਟ੍ਰੀਸ਼ਨ ਐਕਸਰਸਾਈਜ਼ ਐਂਡ ਹੈਲਥ, ਮੈਨੇਜਮੈਂਟ ਐਂਡ ਸੈਕਰੀਟੇਰੀਅਲ ਪ੍ਰੈਕਟਿਸਿਜ਼, ਐਨੀਮੇਸ਼ਨ ਆਦਿ ਖੇਤਰਾਂ ਨਾਲ
ਸਬੰਧਿਤ ਪ੍ਰੋਗਰਾਮ ਸਫ਼ਲਤਾਪੂਰਵਕ ਚਲਾ ਕੇ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਅੱਗੇ ਗੱਲ ਕਰਦੇ
ਹੋਏ ਉਨ੍ਹਾਂ ਨੇ ਕਿਹਾ ਕਿ ਆਟੋਨੌਮਸ ਸਟੇਟਸ ਦੇ ਅੰਤਰਗਤ ਕੰਨਿਆ ਮਹਾਂ ਵਿਦਿਆਲਾ ਦੁਆਰਾ ਉੱਚ ਸਿੱਖਿਆ ਸੰਸਥਾਵਾਂ ਦੀ
ਮੂਹਰਲੀ ਕਤਾਰ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਈ ਨਿਊ ਏਜ ਪ੍ਰੋਗਰਾਮ, ਵੈਲਿਊ
ਐਡਿਡ ਪ੍ਰੋਗਰਾਮ, ਕਰੀਕੁਲਮ ਨੂੰ ਵਿਕਸਿਤ ਕਰਦੇ ਹੋਏ ਸਿੱਖਿਆ ਅਤੇ ਪ੍ਰੀਖਿਆਵਾਂ ਮੁਲੰਕਣ ਆਦਿ ਵਿਚ ਸੁਧਾਰ ਲਿਆ ਕੇ
ਨਿਰੰਤਰ ਉੱਤਮਤਾ ਵੱਲ ਵਧ ਰਿਹਾ ਹੈ। ਅੰਤਰਰਾਸ਼ਟਰੀ ਸਟੈਂਡਰਡਸ ਅਤੇ ਵਿਸ਼ਵੀ ਮੰਗ ਅਨੁਸਾਰ ਤਿਆਰ ਕੀਤੇ ਗਏ ਸਿਲੇਬਸ
ਦੇ ਆਧਾਰ 'ਤੇ ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ।