ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟੌਪ
ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਪੂਰੇ ਜੋਸ਼
ਅਤੇ ਉਤਸ਼ਾਹ ਨਾਲ ਵਿਸ਼ਵ ਰੋਸ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼
ਕੈਮਿਸਟਰੀ ਵਲੋਂ ਰਾਸ਼ਟਰੀ ਪੱਧਰ ਦੀਆਂ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕੀਤਾ।ਕੈਂਸਰ ਜਿਹੇ ਭਿਆਨਕ ਰੋਗ ਸਬੰਧੀ
ਜਾਗਰੂਕਤਾ ਫੈਲਾਉਣ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਲਈ ਇਕ ਉਮੀਦ ਦੇ ਵਜੋਂ ਮਨਾਏ ਜਾਂਦੇ ਇਸ ਦਿਵਸ ਦੇ ਤਹਿਤ “ਕੈਂਸਰ
ਮਰੀਜ਼ਾਂ ਦੀ ਭਲਾਈ” ਸਿਰਲੇਖ ਹੇਠ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਕੈਂਸਰ ਪ੍ਰਤੀ
ਜਾਗਰੂਕਤਾ ਫੈਲਾਉਣ ਦੇ ਲਈ ਪੋਸਟਰ ਬਣਾਉਣ ਦੇ ਨਾਲ-ਨਾਲ ਵੀਡੀਓ ਸੰਦੇਸ਼ ਸਾਂਝੇ ਕਰਕੇ ਆਪਣੀ ਸੂਝ ਬੂਝ ਦਾ ਪ੍ਰਗਟਾਵਾ
ਕੀਤਾ। ਇਸ ਤੋਂ ਇਲਾਵਾ ਜ਼ੂਮ ਮੰਚ 'ਤੇ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਦੌਰਾਨ ਸਰਬੋਤਮ
ਪੋਸਟਰ ਅਤੇ ਵੀਡੀਓ ਸੰਦੇਸ਼ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਸਮੂਹ ਵਿਦਿਆਰਥਣਾਂ ਦੁਆਰਾ ਭਿਆਨਕ ਬਿਮਾਰੀ ਕੈਂਸਰ ਦੇ ਪ੍ਰਤੀ ਜਾਗਰੂਕਤਾ
ਫੈਲਾਉਣ ਦੇ ਲਈ ਇਸ ਵਿਸ਼ੇਸ਼ ਦਿਨ 'ਤੇ ਆਪਣੇ ਦੁਆਰਾ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਕੈਮਿਸਟਰੀ
ਵਿਭਾਗ ਦੁਆਰਾ ਇਸ ਇਨ੍ਹਾਂ ਗਤੀਵਿਧੀਆਂ ਦੇ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।