ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ
ਵਿਦਿਆਲਾ, ਜਲੰਧਰ ਨੇ ਆਪਣੀਆਂ ਸ਼ਾਨਦਾਰ ਸਫ਼ਲਤਾਵਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ
ਇੰਡੀਆ ਟੂਡੇ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ
ਪ੍ਰਾਪਤ ਕਰਕੇ ਇਕ ਵਾਰ ਫਿਰ ਇੱਕ ਮਿਸਾਲ ਕਾਇਮ ਕੀਤੀ ਹੈ । ਇਸ ਦੇ ਨਾਲ ਹੀ ਸੰਸਥਾ ਨੂੰ
ਸਰਵੇਖਣ ਦੀਆਂ ਵਿਭਿੰਨ ਸ਼੍ਰੇਣੀਆਂ ਵਿੱਚ ਪੰਜਾਬ ਦੇ ਕਾਲਜਾਂ ਵਿੱਚੋਂ ਰੈਂਕ ਨੰਬਰ 1 ਹੋਣ ਦਾ ਵੀ ਮਾਣ
ਪ੍ਰਾਪਤ ਹੋਇਆ ਹੈ। ਇਸ ਵਿਸ਼ੇਸ਼ ਪ੍ਰਾਪਤੀ ਮੌਕੇ ਜਸ਼ਨਾਂ ਨਾਲ ਭਰਪੂਰ ਮਾਹੌਲ ਵਿੱਚ ਸਮੂਹ
ਕੇ.ਐਮ.ਵੀ. ਪਰਿਵਾਰ ਹਾਜ਼ਰ ਹੋਇਆ। ਸ਼੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ
ਵੀ ਇਸ ਮੌਕੇ 'ਤੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ । ਇਸ ਸ਼ਾਨਦਾਰ ਪ੍ਰਾਪਤੀ ਸਬੰਧੀ ਵਧੇਰੇ
ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ
ਆਟੋਨੌਮਸ ਕਾਲਜ ਦਾ ਦਰਜਾ ਪ੍ਰਾਪਤ ਕਰਕੇ ਪੂਰੇ ਪੰਜਾਬ ਦਾ ਪਹਿਲਾ ਅਤੇ ਇੱਕਮਾਤਰ ਮਹਿਲਾ
ਆਟੋਨੌਮਸ ਕਾਲਜ ਹੋਣ ਦੇ ਮਾਣ-ਸਨਮਾਨ ਨਾਲ ਕੇ.ਐਮ.ਵੀ. ਉੱਚ ਸਿੱਖਿਆ ਸੰਸਥਾਵਾਂ ਦੀ
ਮਹੱਤਵਪੂਰਨ ਮੂਹਰਲੀ ਕਤਾਰ ਵਿੱਚ ਸ਼ੁਮਾਰ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ
ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਵੀ ਸੰਸਥਾ ਦੁਆਰਾ ਕੀਤੀ ਗਈ ਹੈ। ਕੁਆਲਿਟੀ, ਰੈਂਕਿੰਗ ਅਤੇ
ਵਿਦਿਆਲਾ ਦੁਆਰਾ ਸ਼ੁਰੂ ਕੀਤੇ ਗਏ ਨਿਊ ਏਜ ਪ੍ਰੋਗਰਾਮਾਂ ਨਾਲ ਕੇ.ਐਮ.ਵੀ. ਹੋਰਨਾਂ ਸਿੱਖਿਆ
ਸੰਸਥਾਵਾਂ ਤੋਂ ਮੀਲਾਂ ਅੱਗੇ ਆ ਖੜ੍ਹਦਾ ਹੈ। ਕੰਨਿਆ ਮਹਾਂਵਿਦਿਆਲਾ ਦੁਆਰਾ ਆਪਣੀਆਂ
ਸ਼ਲਾਘਾਯੋਗ ਪ੍ਰਾਪਤੀਆਂ ਵਿੱਚ ਇੰਡੀਆ ਟੂਡੇ ਦੇ ਸਰਵੇਖਣ ਵਿੱਚੋਂ ਬੀ.ਸੀ.ਏ., ਬੀ.ਬੀ.ਏ., ਸਾਇੰਸ,
ਕਾਮਰਸ ਅਤੇ ਆਰਟਸ ਪ੍ਰੋਗਰਾਮਾਂ ਵਿਚ ਟਾਪ ਰੈਂਕਿੰਗ ਹਾਸਲ ਕਰਕੇ ਆਪਣੇ ਮੋਹਰੀ ਸੰਸਥਾ ਹੋਣ
ਦੀ ਗਵਾਹੀ ਭਰੀ ਹੈ। ਸਫਲਤਾ ਦੇ ਇਤਿਹਾਸ ਨੂੰ ਇਕ ਵਾਰ ਫਿਰ ਦੁਹਰਾਉਂਦੇ ਹੋਏ ਕਾਲਜ ਨੇ
ਬੀ.ਸੀ.ਏ. ਅਤੇ ਸਾਇੰਸ ਵਿੱਚ ਪੰਜਾਬ ਵਿੱਚ ਨੰਬਰ 1 ਰੈਂਕ ਪ੍ਰਾਪਤ ਕਰਨ ਦੇ ਨਾਲ-ਨਾਲ ਬੀ.ਬੀ.ਏ.
ਵਿੱਚ ਇੰਟੇਕ ਕੁਆਲਿਟੀ ਅਤੇ ਗਵਰਨੈਂਸ, ਇਨਫ੍ਰਾਸਟਰੱਕਚਰ ਅਤੇ ਲਿਵਿੰਗ ਐਕਸਪੀਰੀਐਂਸ ਤੋਂ
ਇਲਾਵਾ ਕੈਰੀਅਰ ਪ੍ਰੋਗਰੈਸ਼ਨ ਅਤੇ ਪਲੇਸਮੈਂਟ ਵਿਚ ਪਹਿਲਾ ਰੈਂਕ ਹਾਸਲ ਕੀਤਾ। ਕੇ. ਐਮ.ਵੀ. ਦੇ
ਕਾਮਰਸ ਪ੍ਰੋਗਰਾਮ ਨੇ ਵੀ ਇੰਟੇਕ ਕੁਆਲਿਟੀ ਅਤੇ ਗਵਰਨੈਂਸ, ਇਨਫਰਾਸਟਰੱਕਚਰ ਅਤੇ
ਲਿਵਿੰਗ ਐਕਸਪੀਰੀਅੰਸ, ਅਕੈਡਮਿਕ ਐਕਸੀਲੈਂਸ, ਪਰਸਨੈਲਿਟੀ ਅਤੇ ਲੀਡਰਸ਼ਿਪ ਡਿਵੈਲਪਮੈਂਟ
ਦੇ ਨਾਲ-ਨਾਲ ਕਰੀਅਰ ਪ੍ਰੋਗਰੈਸ਼ਨ ਅਤੇ ਪਲੇਸਮੈਂਟ ਵਿਚ ਪਹਿਲਾ ਸਥਾਨ ਆਪਣੇ ਨਾਮ
ਕਰਵਾਇਆ। ਇੱਥੇ ਹੀ ਬੱਸ ਨਹੀਂ ਆਰਟਸ ਪ੍ਰੋਗਰਾਮ ਵੀ ਇੰਟੇਕ ਕੁਆਲਿਟੀ ਅਤੇ ਗਵਰਨੈਂਸ
ਇਨਫ੍ਰਾਸਟਰੱਕਚਰ ਅਤੇ ਲਿਵਿੰਗ ਐਕਸਪੀਰੀਅੰਸ ਦੇ ਨਾਲ-ਨਾਲ ਅਕਾਦਮਿਕ ਉੱਤਮਤਾ ਵਿੱਚ
ਸਰਵੇਖਣ ਵਿੱਚ ਮੋਹਰੀ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟੌਪ ਰੈਂਕਸ ਦੀ ਪ੍ਰਾਪਤੀ ਕੰਨਿਆ
ਮਹਾਵਿਦਿਆਲਾ ਦੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਹੋਣ ਦੀ ਗਵਾਹੀ
ਭਰਦੀ ਹੈ। 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਅਨੁਸਾਰ ਜਿੱਥੇ ਵਿਭਿੰਨ ਕੋਰਸਾਂ ਦੇ ਸਿਲੇਬਸ ਨੂੰ
ਡਿਜ਼ਾਈਨ ਕੀਤਾ ਗਿਆ ਹੈ ਉੱਥੇ ਨਾਲ ਹੀ ਨਿਊ ਏਜ ਇਨੋਵੇਟਿਵ ਕਿੱਤਾਮੁਖੀ ਪ੍ਰੋਗਰਾਮ ਪੂਰਨ ਤੌਰ
ਤੇ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਨ ਉੱਤੇ ਕੇਂਦਰਿਤ ਹਨ ਦੀ ਸ਼ੁਰੂਆਤ ਅਤੇ
ਕੇ.ਐਮ.ਵੀ. ਵਿਖੇ ਇਕ ਜਾਂ ਦੋ ਸਾਲਾਂ ਦੀ ਪੜ੍ਹਾਈ ਕਰਨ ਮਗਰੋਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ
ਅਗਲੀ ਪੜ੍ਹਾਈ ਪੂਰੀ ਕਰਨ ਸਬੰਧੀ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਪ੍ਰੋਗਰਾਮ ਵੀ ਵਿਦਿਆਰਥਣਾਂ
ਲਈ ਚਲਾਏ ਜਾ ਰਹੇ ਹਨ । ਵਿਦਿਆਰਥਣਾਂ ਦੇ ਭਵਿੱਖ ਨੂੰ ਸਾਰਥਕ ਸੇਧ ਪ੍ਰਦਾਨ ਕਰਨ ਦੇ
ਮਕਸਦ ਦੇ ਨਾਲ ਕੰਨਿਆ ਮਹਾਂਵਿਦਿਆਲਾ ਦੁਆਰਾ ਉਨ੍ਹਾਂ ਨੂੰ ਜੀਵਨ-ਜਾਚ ਸਬੰਧੀ ਜਾਣਕਾਰੀ
ਪ੍ਰਦਾਨ ਕਰਦੇ ਹੋਏ ਫਾਊਂਡੇਸ਼ਨ ਕੋਰਸ, ਮੌਰਲ ਐਜੂਕੇਸ਼ਨ, ਪਰਸਨੈਲਿਟੀ ਡਿਵੈੱਲਪਮੈਂਟ, ਸੋਸ਼ਲ
ਆਊਟਰੀਚ, ਜੈਂਡਰ ਸੈਂਸੀਟਾਈਜ਼ੇਸ਼ਨ ਅਤੇ ਇਨੋਵੇਸ਼ਨ ਐਂਟਰਪ੍ਰਨਿਊਰਸ਼ਿਪ ਐਂਡ ਵੈਂਚਰ
ਡਿਵੈਲਮੈਂਟ/ ਜੌਬ ਰੈਡੀਨੈਸ ਜਿਹੇ ਵੈਲਿਊ ਐਡਿਡ ਪ੍ਰੋਗਰਾਮ ਸਫ਼ਲਤਾਪੂਰਵਕ ਲਾਜ਼ਮੀ ਤੌਰ 'ਤੇ
ਵਿਭਿੰਨ ਸਮੈਸਟਰਾਂ ਵਿਚ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਗ੍ਰੇਡਸ ਵਿਦਿਆਰਥਣਾਂ ਦੇ ਡਿਟੇਲ
ਮਾਰਕਸ ਕਾਰਡਾਂ ਵਿੱਚ ਵੀ ਦਰਸਾਏ ਜਾਂਦੇ ਹਨ। ਅਜਿਹੇ ਪ੍ਰਭਾਵਸ਼ਾਲੀ ਯਤਨ ਕੇ.ਐਮ.ਵੀ. ਨੂੰ ਟਾਪ
ਰੈਂਕਿੰਗ ਕਾਲਜ ਬਣਾਉਣ ਵਿੱਚ ਮਹੱਤਵਪੂਰਨ ਮਾਧਿਅਮ ਬਣੇ ਹਨ। ਇੱਥੇ ਹੀ ਬੱਸ ਨਹੀਂ ਮਹਾਂਮਾਰੀ
ਕਾਲ ਦੀਆਂ ਅਣਸੁਖਾਵੀਆਂ ਸਥਿਤੀਆਂ ਦੌਰਾਨ ਵੀ ਕੰਨਿਆ ਮਹਾਂਵਿਦਿਆਲਾ ਦੁਆਰਾ ਟੀਚਿੰਗ
ਅਤੇ ਲਰਨਿੰਗ ਲਈ ਡਿਜੀਟਲ ਟੈਕਨਾਲੋਜੀ ਦੀ ਸਾਰਥਕ ਵਰਤੋਂ ਨਾਲ ਵਿਦਿਆਰਥੀਆਂ ਦੀ
ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਿਆ ਗਿਆ ਹੈ। ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਇਸ ਵਿਸ਼ੇਸ਼
ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥਣਾਂ ਦੁਆਰਾ ਕੀਤੇ ਗਏ
ਉਪਰਾਲਿਆਂ ਅਤੇ ਮਿਹਨਤ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ
ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਦੇ ਯੋਗ ਮਾਰਗ ਦਰਸ਼ਨ ਹੇਠ ਕੇ.ਐਮ.ਵੀ.
ਮੈਨੇਜਿੰਗ ਕਮੇਟੀ ਦੇ ਨਿਰੰਤਰ ਮਾਰਗਦਰਸ਼ਨ ਅਤੇ ਸਾਥ ਦੇ ਲਈ ਧੰਨਵਾਦ ਵਿਅਕਤ ਕਰਦੇ ਹੋਏ
ਦੱਸਿਆ ਕਿ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਤੋਂ ਅਕੈਡਮੀਸ਼ੀਅਨਜ਼ ਅਤੇ ਸਾਡੇ ਇੰਡਸਟਰੀ
ਪਾਰਟਨਰਸ ਦੁਆਰਾ ਸਿਲੇਬਸ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਪਗ੍ਰੇਡ ਕਰਨ ਵਿੱਚ
ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸਹੀ ਅਰਥਾਂ ਵਿੱਚ ਲਗਾਤਾਰ ਚੌਥੀ ਵਾਰ ਵੀ ਅਸੀਂ ਭਾਰਤ ਦੇ ਟੌਪ ਕਾਲਜਾਂ ਵਿੱਚ ਸ਼ੁਮਾਰ ਹੋਣ ਦੀ
ਸਫ਼ਲਤਾ ਹਾਸਲ ਕੀਤੀ ਹੈ।
ਸ੍ਰੀ ਚੰਦਰ ਮੋਹਨ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਇਸ ਮਾਣਮੱਤੀ ਵਿਰਾਸਤ ਸੰਸਥਾ ਦੇ
ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਸਫਲਤਾ ਦੇ ਲਈ ਮੁਬਾਰਕਬਾਦ ਦਿੱਤੀ
ਅਤੇ ਕਿਹਾ, "ਕੇ.ਐੱਮ. ਵੀ. ਨੇ ਸਿੱਖਿਆ ਦੇ ਸ੍ਰੇਸ਼ਟ ਸਟੈਂਡਰਡਜ਼ ਲਈ ਨਵੇਂ ਰਾਹ ਖੋਲ੍ਹੇ ਹਨ ਅਤੇ
ਸਾਲ ਦਰ ਸਾਲ ਰੈਂਕ ਨੰਬਰ 1 ਦਾ ਹੱਕਦਾਰ ਹੈ, ਮੈਨੂੰ ਕੇ. ਐਮ.ਵੀ. ਦਾ ਪ੍ਰੈਜ਼ੀਡੈਂਟ ਹੋਣ ਤੇ ਮਾਣ ਹੈ ।
ਵਰਨਣਯੋਗ ਹੈ ਕਿ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਕੰਨਿਆ ਮਹਾਂਵਿਦਿਆਲਾ ਨੇ ਇੰਡੀਆ ਟੁਡੇ
ਮੈਗਜ਼ੀਨ ਦੇ ਸਰਵੇਖਣ ਦੀਆਂ ਵਿਭਿੰਨ ਸ਼੍ਰੇਣੀਆਂ ਦੇ ਵਿੱਚ ਭਾਰਤ ਅਤੇ ਪੰਜਾਬ ਵਿੱਚੋਂ ਟਾਪ ਰੈਂਕਿੰਗ
ਪ੍ਰਾਪਤ ਕੀਤੀ ਹੈ। ਅੰਤ ਵਿਚ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਇਸ ਵਿਸ਼ੇਸ਼ ਪ੍ਰਾਪਤੀ ਦੇ ਨਾਲ
ਕੰਨਿਆ ਮਹਾਂਵਿਦਿਆਲਾ- ਵਿਰਾਸਤੀ ਅਤੇ ਆਟੋਨੌਮਸ ਸੰਸਥਾ ਸਮੂਹ ਸ਼ਹਿਰ ਨੂੰ ਇੱਕ ਵਾਰ ਫਿਰ
ਤੋਂ ਗੌਰਵ ਦਾ ਮੌਕਾ ਪ੍ਰਦਾਨ ਕਰਦੀ ਹੈ।