ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੀ
ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ,
ਜਲੰਧਰ ਦੁਆਰਾ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਵਿਦਿਆਲਾ ਦੇ
ਸਟੂਡੈਂਟ ਵੈੱਲਫੇਅਰ ਵਿਭਾਗ ਅਤੇ ਈ.ਸੀ.ਏ. ਵਿਭਾਗ ਦੁਆਰਾ ਸਾਂਝੇ ਤੌਰ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ
ਜਿਸ ਵਿੱਚ ਸ੍ਰੀਮਤੀ ਅਨੁਪਮ ਕਲੇਰ, ਐਡੀਸ਼ਨਲ ਚੀਫ ਐਡਮਨਿਸਟ੍ਰੇਟਰ, ਜਲੰਧਰ ਵਿਕਾਸ ਅਥਾਰਿਟੀ ਨੇ ਬਤੌਰ ਮੁੱਖ ਮਹਿਮਾਨ
ਸ਼ਿਰਕਤ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸ਼੍ਰੀਮਤੀ ਕਲੇਰ ਦਾ ਸਵਾਗਤ ਕਰਦੇ ਹੋਏ ਆਪਣੇ ਸੰਬੋਧਨ
ਵਿੱਚ ਸਭ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਰੰਪਰਾ ਅਤੇ
ਆਧੁਨਿਕਤਾ ਦੇ ਸੁਮੇਲ ਇਸ ਰਾਸ਼ਟਰਵਾਦੀ ਸੰਸਥਾ ਦੁਆਰਾ ਦੇਸ਼ ਆਜ਼ਾਦੀ ਦੇ ਸੰਗਰਾਮ ਵਿੱਚ ਪਾਏ ਬਹੁਮੁੱਲੇ ਯੋਗਦਾਨ ਬਾਰੇ
ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇਸ਼ ਭਗਤ ਸੰਸਥਾ ਦੁਆਰਾ ਸਥਾਪਨਾ ਕਾਲ ਤੋਂ ਲੈ ਕੇ 136
ਸਾਲਾਂ ਦੇ ਸੁਨਹਿਰੀ ਸਫ਼ਰ ਦੌਰਾਨ ਸਦਾ ਵਿਦਿਆਰਥਣਾਂ ਅੰਦਰ ਉਨ੍ਹਾਂ ਦੀ ਸਿੱਖਿਆ ਅਤੇ ਨੈਤਿਕ ਮੁੱਲਾਂ ਦੇ ਪਾਠ ਦੇ ਨਾਲ-ਨਾਲ ਦੇਸ਼
ਪ੍ਰਤੀ ਪ੍ਰੇਮ ਅਤੇ ਸ਼ਰਧਾ ਭਾਵਾਂ ਨੂੰ ਪੈਦਾ ਕਰਨ ਤੋਂ ਇਲਾਵਾ ਇਸ ਦੀ ਤਰੱਕੀ ਵਿੱਚ ਆਪਣਾ ਵਧ-ਚਡ਼੍ਹ ਕੇ ਯੋਗਦਾਨ ਪਾਉਣ ਲਈ
ਪ੍ਰੇਰਿਤ ਕੀਤਾ ਜਾਂਦਾ ਹੈ। ਮੁੱਖ ਮਹਿਮਾਨ ਸ੍ਰੀਮਤੀ ਅਨੁਪਮ ਕਲੇਰ ਨੇ ਆਪਣੇ ਸੰਬੋਧਨ ਵਿੱਚ ਕੇ.ਐਮ.ਵੀ ਨੂੰ ਨਾਰੀ ਸਿੱਖਿਆ ਅਤੇ
ਦੇਸ਼ਭਗਤੀ ਦੇ ਵਿੱਚ ਹੋਰਨਾਂ ਦੇ ਲਈ ਚਾਨਣ ਮੁਨਾਰਾ ਮੰਨਦੇ ਹੋਏ ਕਿਹਾ ਕਿ ਅਜਿਹੀ ਸ਼ਾਨਾਮਤੀ ਸੰਸਥਾ ਦੇ ਵਿੱਚ ਆਉਣਾ ਉਨ੍ਹਾਂ
ਲਈ ਸੱਚਮੁੱਚ ਹੀ ਬਹੁਤ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਉਹਨਾਂ ਕੇ.ਐਮ.ਵੀ. ਦੁਆਰਾ ਸਮਾਜਿਕ ਵਿਕਾਸ ਲਈ ਕੀਤੇ ਜਾਂਦੇ
ਵੱਖ-ਵੱਖ ਕੰਮਾਂ ਵਿਸ਼ੇਸ਼ ਤੌਰ 'ਤੇ 36 ਜਲੰਧਰ ਉੱਤਰੀ ਨਾਲ ਸਾਂਝੇਦਾਰੀ ਵਿਚ ਸਵੀਪ ਪ੍ਰੋਗਰਾਮ ਦੇ ਅੰਤਰਗਤ ਲੋਕਾਂ ਵਿਚ ਵੋਟ
ਸਬੰਧੀ ਜਾਗਰੂਕਤਾ ਪੈਦਾ ਕਰਨ ਆਦਿ ਜਿਹੀਆਂ ਸਰਗਰਮੀਆਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ
ਜਿਥੇ ਸੰਗੀਤ ਵਿਭਾਗ ਦੁਆਰਾ ਗਾਏ ਗੀਤਾਂ ਦੇ ਨਾਲ ਸਭ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਗਏ ਉਥੇ ਨਾਲ ਹੀ ਫੈਸ਼ਨ ਡਿਜ਼ਾਇਨਿੰਗ
ਵਿਭਾਗ ਦੁਆਰਾ ਤਿਰੰਗੇ ਦੇ ਰੰਗਾਂ ਵਿੱਚ ਰੰਗੀ ਹੋਈ ਮਾਡਲਿੰਗ ਨੇ ਵੀ ਸਭ ਦਾ ਮਨ ਮੋਹਿਆ। ਇੱਥੇ ਹੀ ਬੱਸ ਨਹੀਂ ਕੌਸਮੋਟੋਲੋਜੀ
ਵਿਭਾਗ ਦੀਆਂ ਵਿਦਿਆਰਥਣਾਂ ਨੇ ਫੇਸ ਪੇਂਟਿੰਗ ਰਾਹੀਂ ਦੇਸ਼ ਪ੍ਰਤੀ ਆਪਣੇ ਜੋਸ਼ ਅਤੇ ਜਜ਼ਬੇ ਨੂੰ ਬਿਆਨਿਆ ਅਤੇ ਨਾਲ ਹੀ ਵੱਖ-ਵੱਖ
ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਮੇਰੇ ਸੁਪਨਿਆਂ ਦਾ ਭਾਰਤ, ਭਾਰਤ 2050 ਵਿੱਚ ਆਦਿ ਜਿਹੇ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼
ਕੀਤੇ। ਵਿਦਿਆਰਥਣਾਂ ਨੇ ਗਰੁੱਪ ਡਾਂਸ ਦੇ ਮਾਧਿਅਮ ਰਾਹੀਂ ਵੀ ਸਭ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ। ਯਾਦਗਾਰ ਹੋ
ਨਿੱਬੜੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਮੈਡਮ ਪ੍ਰਿੰਸੀਪਲ ਨੇ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਮੁਖੀ,
ਅੰਗਰੇਜ਼ੀ ਵਿਭਾਗ, ਡਾ. ਗੁਰਜੋਤ ਕੌਰ, ਡੀਨ, ਈ.ਸੀ.ਏ. ਅਤੇ ਮੁਖੀ ਇਤਿਹਾਸ ਵਿਭਾਗ ਦੇ ਨਾਲ-ਨਾਲ ਸਮੂਹ ਆਯੋਜਕ ਮੰਡਲ ਨੂੰ
ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।