ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਅਨੁਸਾਰ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ,
ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਸਾਇਕੋਲੌਜੀ
ਦੁਆਰਾ ਇੰਟਰਨੈਸ਼ਨਲ ਸੀਰੀਜ਼ (ਸਾਈਕੋਲੌਜੀ ਚੈਪਟਰ) ਦਾ ਸਫਲ ਆਯੋਜਨ ਕਰਵਾਇਆ ਗਿਆ। ਡਾ. ਰੌਬਰਟ ਅਰਬਨ, ਮੁਖੀ,
ਪਰਸਨੈਲਿਟੀ ਐਂਡ ਹੈਲਥ ਸਾਇਕੋਲੋਜੀ, ਈਟੋਵੌਸ ਲੋਰੈਂਡ ਯੂਨੀਵਰਸਿਟੀ, ਬੁੱਡਾਪੈਸਟ, ਹੰਗਰੀ ਵਿਦਿਆਰਥਣਾਂ ਦੇ ਰੂਬਰੂ ਹੋਏ।
ਆਨਲਾਈਨ ਆਯੋਜਿਤ ਹੋਏ ਇਸ ਪ੍ਰੋਗਰਾਮ 'ਚ ਡਾ. ਰੌਬਰਟ ਨੇ ਵ੍ਹੱਟ ਡੂ ਹੈਲਥ ਸਾਈਕੋਲੌਜਿਸਟ ਡੂ ਵਿਸ਼ੇ ਤੇ ਸੰਬੋਧਿਤ ਹੁੰਦੇ ਹੋਏ
ਸਭ ਤੋਂ ਪਹਿਲਾਂ ਹੈਲਥ ਸਾਈਕੋਲੌਜੀ ਦੇ ਖੇਤਰ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ਨੂੰ ਵਿਸਥਾਰ ਸਹਿਤ ਪ੍ਰਦਰਸ਼ਿਤ ਕੀਤਾ।
ਵਿਵਹਾਰ ਤੋਂ ਸਿਹਤ ਤੇ ਪੈਂਦੇ ਪ੍ਰਭਾਵਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਇਕ ਹੈਲਥ ਸਾਇਕੋਲੌਜਿਸਟ ਦੁਆਰਾ ਅਜਿਹੇ
ਵਿਅਕਤੀਆਂ ਨੂੰ ਠੀਕ ਹੋਣ ਲਈ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਬਾਰੇ ਵੀ ਗੱਲ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਮੌਜੂਦਗੀ,
ਇਲਾਜ ਅਤੇ ਸਿਹਤ ਦੇ ਵਿਭਿੰਨ ਹਾਲਾਤ 'ਤੇ ਮਾਨਸਿਕ ਅਸੰਤੁਲਨ ਦੇ ਪ੍ਰਭਾਵਾਂ ਬਾਰੇ ਚਰਚਾ ਕਰਨ ਤੋਂ ਇਲਾਵਾ ਹੈਲਥ
ਸਾਇਕੋਲੋਜੀ ਦਾ ਮਹੱਤਵ, ਇਸ ਦੀਆਂ ਕਿਸਮਾਂ ਅਤੇ ਜ਼ਰੂਰੀ ਪਹਿਲੂਆਂ ਬਾਰੇ ਵੀ ਵਿਦਿਆਰਥਣਾਂ ਨੂੰ ਬਾਖ਼ੂਬੀ ਸਮਝਾਇਆ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਰੌਬਰਟ ਦੁਆਰਾ ਵਿਸ਼ੇ ਸਬੰਧੀ ਮਹੱਤਵਪੂਰਨ ਜਾਣਕਾਰੀ
ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਦੇ ਲਈ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ
ਸਫ਼ਲਤਾਪੂਰਵਕ ਚਲਾਈ ਜਾ ਰਹੀ ਇੰਟਰਨੈਸ਼ਨਲ ਸੀਰੀਜ਼ ਦੌਰਾਨ ਵਿਭਿੰਨ ਵਿਭਾਗਾਂ ਦੁਆਰਾ ਆਯੋਜਿਤ ਕੀਤੇ ਜਾਂਦੇ ਵੱਖ-ਵੱਖ
ਵਿਸ਼ਿਆਂ ਤੇ ਵੈਬੀਨਾਰਾਂ ਰਾਹੀਂ ਵਿਦਿਆਰਥਣਾਂ ਨੂੰ ਪ੍ਰਾਪਤ ਹੋ ਰਹੀ ਜਾਣਕਾਰੀ ਯਕੀਨਨ ਹੀ ਉਨ੍ਹਾਂ ਦੀ ਸੋਚ ਦੇ ਦਾਇਰੇ ਨੂੰ ਵਿਸ਼ਾਲ
ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਪ੍ਰਦਾਨ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ
ਆਯੋਜਨ ਦੇ ਲਈ ਸਾਇਕੋਲੌਜੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।