ਜਲੰਧਰ :ਕੇ.ਐਮ.ਵੀ. ਵਿਖੇ ਗਲੋਬਲ ਪਰਸਪੈਕਟਿਵਜ਼ ਆਫ ਐਜੂਕੇਸ਼ਨ ਇੰਨ ਕੋਵਿਡ-19 ਟਾਈਮਜ਼-ਚੈਲੇਂਜਿਸ ਐਂਡ ਆਪਰਚੁਨਿਟਿਜ਼ ਵਿਸ਼ੇ ’ਤੇ ਸੱਤ ਰੋਜ਼ਾ ਆਨਲਾਈਨ ਅੰਤਰਰਾਸ਼ਟਰੀ ਕੰਨਕਲੇਵ ਸਫਲਤਾਪੂਰਵਕ ਸੰਪੰਨ ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਨਾਰੀ ਸਿੱਖਿਆ ਵਿੱਚ ਮੋਹਰੀ ਅਤੇ ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ ’ਚ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਜਲੰਧਰ ਵਿਖੇ ਗਲੋਬਲ ਪਰਸਪੈਕਟਿਵਜ਼ ਆਫ ਐਜੂਕੇਸ਼ਨ ਇੰਨ ਕੋਵਿਡ-19 ਟਾਈਮਜ਼-ਚੈਲੇਂਜਿਸ ਐਂਡ ਆਪਰਚੁਨਿਟਿਜ਼ ਵਿਸ਼ੇ ’ਤੇ ਸੱਤ ਰੋਜ਼ਾ ਅੰਤਰਰਾਸ਼ਟਰੀ ਕੰਨਕਲੇਵ ਸਫਲਤਾਪੂਰਵਕ ਸੰਪੰਨ ਹੋਇਆ। ਕੰਨਕਲੇਵ ਦੇ ਆਖਿਰੀ ਦਿਨ ਆਯੋਜਿਤ ਹੋਏ ਸਮਾਪਤੀ ਸੱਤਰ ਵਿੱਚ ਚੰਦਰਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਬਾਸਟਨ ਯੂਨੀਵਰਸਿਟੀ, ਯੂ.ਐਸ.ਏ. ਤੋਂ ਪ੍ਰੋ. ਜਾੱਨ ਬੈਟਲਿਨੋ, ਡੀਨ ਸਟੂਡੈਂਟ ਅਫੇਅਰਜ਼, ਬੀਜ ਵਕਤਾ ਦੇ ਤੌਰ ’ਤੇ ਹਾਜਿਰ ਹੋਏ। ਇਸਦੇ ਨਾਲ ਹੀ ਆਲੋਕ ਸੌਂਧੀ, ਜਨਰਲ ਸੈਕਟਰੀ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਡਾ. ਸੁਸ਼ਮਾ ਚਾਵਲਾ, ਵਾਈਸ ਪ੍ਰੈਜੀਡੈਂਟ, ਡਾ. ਸੁਸ਼ਮਾ ਚੌਪੜਾ, ਸੈਕਟਰੀ, ਧਰੁਵ ਮਿੱਤਲ, ਖਜਾਨਚੀ, ਸ਼੍ਰੀਮਤੀ ਸੁਸ਼ੀਲਾ ਭਗਤ, ਮੈਂਬਰ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਇਸ ਮੌਕੇ ’ਤੇ ਹਾਜਿਰ ਸਨ। ਜਯੋਤੀ ਪ੍ਰਜਵਲਨ ਅਤੇ ਗਾਇਤ੍ਰੀ ਮੰਤਰ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਹਾਜਿਰ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਇਸ ਕਨਕਲੇਵ ਰਾਹ ਵਿਸ਼ਵ ਭਰ ਦੇ ਸਿੱਖਿਆ ਵਿਦਵਾਨਾਂ ਨੂੰ ਕੋਰੋਨਾ ਮਹਾਮਾਰੀ ਕਾਲ ਦੇ ਦੌਰਾਨ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਆਪਣੇ ਵਿਚਾਰਾਂ ਅਤੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਲਈ ਇੱਕ ਉੱਤਮ ਮੰਚ ਪ੍ਰਦਾਨ ਕੀਤਾ ਗਿਆ ਹੈ। ਅੱਗੇ ਗੱਲ ਕਰਦੇ ਹੋਏ ਉਹਨਾਂ ਦੱਸਿਆ ਕਿ ਇਸ ਨਾਜ਼ੁਕ ਸਥਿਤੀ ਵਿੱਚ ਅਸ ਸਾਰਿਆਂ ਨੇ ਇੱਕ ਸੰਯੁਕਤ ਪਰਿਵਾਰ ਦੀ ਤਰ੍ਹਾਂ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਨੇ ਸਾਰੇ ਬੁਲਾਰਿਆਂ ਦੁਆਰਾ ਇਸ ਕਨਕਲੇਵ ਵਿੱਚ ਸਾਂਝੇ ਕੀਤੇ ਆਪਣੇ ਵਿਚਾਰਾਂ ਦੇ ਲਈ ਧੰਨਵਾਦ ਕੀਤਾ। ਪਿ੍ਰੰਸੀਪਲ, ਕੇ.ਐਮ.ਵੀ. ਦੇ ਸੰਬੋਧਨ ਦੌਰਾਨ ਕੇ.ਐਮ.ਵੀ. ਵਿੱਚ ਆਯੋਜਿਤ ਹੋਏ ਵਿਭਿੰਨ ਅੰਤਰਰਾਸ਼ਟਰੀ ਕਾਂਨਫ੍ਰੰਸਾਂ ਨਾਲ ਸੰਬੰਧਿਤ ਇੱਕ ਵੀਡੀਓ ਵੀ ਦਰਸਾਈ ਗਈ। ਇਸ ਤੋਂ ਬਾਅਦ ਪ੍ਰੋ. ਜਾੱਨ ਬੈਟਲਿਨੋ ਨੇ ਸੰਬੋਧਿਤ ਹੁੰਦੇ ਹੋਏ ਕੇ.ਐਮ.ਵੀ. ਦੁਆਰਾ ਇਸ ਸਮੇਂ ਵਿੱਚ ਆਯੋਜਿਤ ਕੀਤੇ ਗਏ ਇਸ ਮਹੱਤਵਪੂਰਨ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੰਸਾਰ ਨੂੰ ਵਿਦਵਾਨਾਂ ਅਤੇ ਸੋਚਣ ਵਾਲਿਆਂ ਦੀ ਜਰੂਰਤ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਪਛਾਣਨ ਦੀ ਲੋੜ ਹੈ ਕਿ ਸਾਡੇ ਲੀਡਰਜ਼ ਕਿੱਥੇ ਹਨ ਅਤੇ ਕੌਣ ਹਨ? ਵਿਦਿਆਰਥਣਾਂ ਨਾਲ ਸੰਬੋਧਿਤ ਹੁੰਦੇ ਹੋਏ ਪ੍ਰੋ. ਜਾੱਨ ਨੇ ਕਿਹਾ ਕਿ ਕਦੇ ਵੀ ਉਮੀਦ ਨੂੰ ਨਹ ਛੱਡਣਾ ਚਾਹੀਦਾ ਕਿਉਂਕਿ ਸਦਾ ਹੀ ਹੋਰਨਾਂ ਨਾਲ ਵਿਹਾਰ ਦੇ ਲਈ ਚੰਗੇ ਰਸਤੇ ਹੁੰਦੇ ਹਨ ਅਤੇ ਨੌਜਵਾਨ ਵਰਗ ਦਾ ਕਰਤੱਵ ਹੈ ਕਿ ਉਹ ਇਹਨਾਂ ਸੱਭ ਦੇ ਲਈ ਆਪਸੀ ਪ੍ਰੇਮ ਪਿਆਰ ’ਤੇ ਆਧਾਰਿਤ ਵਾਤਾਵਰਨ ਦੀ ਰਚਨਾ ਕਰਨ। ਉਹਨਾਂ ਨੇ ਇਹ ਉਮੀਦ ਵੀ ਜਤਾਈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਖੋਜਣਾ ਚਾਹੀਦਾ ਹੈ ਤਾਕਿ ਅਸ ਜਾਣ ਸਕੀਏ ਕਿ ਸਾਡੇ ਲਈ ਕੀ ਸਹੀ ਹੈ। ਇਸ ਮੌਕੇ ’ਤੇ ਚੰਦਰਮੋਹਨ ਜੀ ਨੇ ਸੰਬੋਧਿਤ ਹੁੰਦੇ ਹੋਏ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਹਾਲੇ ਵੀ ਭਾਰਤ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਦਿਆਰਥੀ ਹਨ ਜਿਹਨਾਂ ਦੇ ਕੋਲ ਇੰਟਰਨੈਟ ਜਾਂ ਡਿਜੀਟਲ ਟੈਕਨਾਲੋਜੀ ਦੀ ਸਹੂਲੀਅਤ ਨਹ ਹੈ ਅਤੇ ਇਸ ਦੇ ਨਾਲ ਹੀ ਆਪਣੀ ਚਿੰਤਾ ਪ੍ਰਗਟ ਕੀਤੀ ਕਿ ਅਸ ਆਪਣੇ ਸਮਾਜ ਵਿੱਚ ਡਿਜੀਟਲ ਡਿਵਾਈਡ ਵੱਲ ਲੈ ਕੇ ਜਾ ਰਹੇ ਹਾਂ। ਉਹਨਾਂ ਨੇ ਇਹ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਹਰੇਕ ਵਿਦਿਆਰਥੀ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਬਰਾਬਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਉਸ ਸਾਰੇ ਪਰਿਵਾਰਾਂ ਦੇ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ ਜੋ ਇਸ ਮਹਾਮਾਰੀ ਕਾਲ ਵਿੱਚ ਆਪਣੇ ਬੱਚਿਆਂ ਦੀ ਸਿੱਖਿਆ ਦੇ ਲਈ ਫੀਸ ਭਰਨ ਵਿੱਚ ਅਸਮਰਥ ਹਨ। ਇਹ ਮਹਾਮਾਰੀ ਅਸਾਧਾਰਨ ਅਤੇ ਦਰਦਨਾਕ ਹੈ ਅਤੇ ਕੇ.ਐਮ.ਵੀ. ਵਿੱਚ ਅਸ ਇਸ ਤਰ੍ਹਾਂ ਦੀ ਚੁਣੌਤਿਆਂ ਨੂੰ ਸਦਾ ਗੰਭੀਰਤਾ ਨਾਲ ਮਹਿਸੂਸ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਤਕਨੀਕ ਕਦੇ ਵੀ ਵਿਅਕਤੀਗਤ ਟੀਚਿੰਗ ਦੀ ਜਗ੍ਹਾ ਨਹ ਲੈ ਸਕਦੇ ਕਿਉਂਕਿ ਇਸ ਵਿੱਚ ਹਮੇਸ਼ਾਂ ਭਾਵਨਾਤਮਕ ਸਾਂਝੇਦਾਰੀ ਦੀ ਕਮੀ ਰਹਿੰਦੀ ਹੈ। ਸ਼੍ਰੀ ਆਲੋਕ ਸੌਂਧੀ ਨੇ ਇਸ ਮੌਕੇ ਸਾਰੇ ਬੁਲਾਰਿਆਂ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਸੰਸਥਾ ਦੁਆਰਾ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਕੰਨਕਲੇਵ ਦੀ ਸਫਲਤਾ ਇਸ ਕਾਲਜ ਦੀੇ ਸਿੱਖਿਆ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਸਦੇ ਨਾਲ ਹੀ ਲਾਕਡਾਊਨ ਦੇ ਸਮੇਂ ਦੌਰਾਨ ਕੇ.ਐਮ.ਵੀ. ਦੁਆਰਾ ਕੀਤੇ ਗਏ ਵਿਭਿੰਨ ਸਮਾਜ ਭਲਾਈ ਦੇ ਕੰਮਾਂ ਨੂੰ ਦਰਸਾਉਂਦੀ ਵੀਡੀਓ ਨੂੰ ਪੇਸ਼ ਕੀਤਾ ਗਿਆ। ਡਾ. ਗੋਪੀ ਸ਼ਰਮਾ, ਡੀਨ, ਇੰਟਰਨੈਸ਼ਨਲ ਅਫੇਅਰਜ਼ ਨੇ ਇਸ ਕੰਨਕਲੇਵ ਵਿੱਚ ਆਯੋਜਿਤ ਹੋਏ ਵਿਭਿੰਨ ਸਤਰਾਂ ਦੀ ਰਿਪੋਰਟ ਵੀ ਪੇਸ਼ ਕੀਤੀ। ਇਸ ਤੋਂ ਇਲਾਵਾ ਕੰਨਕਲੇਵ ਵਿੱਚ ਹਾਜਿਰ ਹੋਏ ਸਾਰੇ ਬੁਲਾਰਿਆਂ ਪ੍ਰੋ. ਜਾੱਨ ਬੈਟਲਿਨੋ, ਡੀਨ, ਸਟੂਡੈਂਟ ਅਫੇਅਰਜ਼, ਬਾਸਟਨ ਯੂਨੀਵਰਸਿਟੀ, ਯੂ.ਐਸ.ਏ., ਡਾ. ਮਾਰਤਾ ਫੁਲੋਪ, ਡਾ. ਜਾਨੋਸ ਗਯੋਰੀ, ਇਟਾਵਾਸ ਲੋਰੇਂਡ ਯੂਨੀਵਰਸਿਟੀ, ਹੰਗਰੀ, ਡਾ. ਐਡਵਰਡ ਡਾਊਂਸ, ਡਾ. ਮਾਰੀਆ ਜਲਾਟਿਵਾ, ਡਾ. ਮਾਲਵਿਕਾ ਸ਼ੈੱਟੀ, ਬਾਸਟਨ ਯੂਨੀਵਰਸਿਟੀ, ਡਾ. ਸਿਵਾ ਕੁਮਾਰ ਸਿਵਾਸੁਬਰਾਮਣਿਅਮ, ਸਾਊਥ ਅਫ੍ਰੀਕਾ, ਪ੍ਰੋ. ਵਿਜਯ ਸਿੰਘ ਠਾਕੁਰ, ਓਮਾਨ, ਡਾ. ਨਾਈਮਾ ਹਾਨ, ਯੂ.ਕੇ. ਪ੍ਰਤੀ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਧੰਨਵਾਦ ਵਿਅਕਤ ਕੀਤਾ। ਇਸਦੇ ਨਾਲ ਹੀ ਉਹਨਾਂ ਇਸ ਕੰਨਕਲੇਵ ਦੇ ਸਫਲ ਆਯੋਜਨ ਲਈ ਡਾ. ਮਧੂਮੀਤ, ਮੁੱਖੀ, ਅੰਗਰੇਜੀ ਵਿਭਾਗ, ਡਾ. ਗੋਪੀ ਸ਼ਰਮਾ, ਸ਼੍ਰੀਮਤੀ ਸੁਮਨ ਖੁਰਾਨਾ, ਡਾ. ਰਵੀ ਅਤੇ ਪੂਰੀ ਟੀਮ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।