ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਚੱਲ ਰਹੇ 2 ਪੀ.ਬੀ. ਬੀ.ਐੱਨ.
ਐੱਨ.ਸੀ.ਸੀ., ਜਲੰਧਰ ਦੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਇੱਕ ਵਿਸ਼ੇਸ਼ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕਰਵਾਇਆ
ਗਿਆ। ਇਸ ਸੈਸ਼ਨ ਦੇ ਵਿੱਚ ਗਰੁੱਪ ਕਮਾਂਡਰ ਬ੍ਰਿਗੇਡੀਅਰ ਇੰਦਰਬੀਰ ਪਾਲ ਭੱਲਾ ਕੈਡਿਟਸ ਦੇ ਰੂਬਰੂ ਹੋਏ। ਕੈਂਪ ਦਾ ਨਿਰੀਖਣ
ਕਰਨ ਤੋਂ ਇਲਾਵਾ 23 ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ 450 ਤੋਂ ਵੀ ਵੱਧ ਕੈਡਿਟਸ ਨੂੰ ਸੰਬੋਧਿਤ ਹੁੰਦੇ ਹੋਏ ਬ੍ਰਿਗੇਡੀਅਰ ਭੱਲਾ ਨੇ
ਸਮੂਹ ਕੈਡਿਟਸ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋਏ ਪੂਰੀ ਮਿਹਨਤ ਅਤੇ ਲਗਨ ਨਾਲ ਨਿਰੰਤਰ ਅੱਗੇ ਵਧਦੇ ਰਹਿਣ ਲਈ
ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਡਿਟਸ ਨੂੰ ਸਮੇਂ ਦੇ ਪਾਬੰਦ, ਅਨੁਸ਼ਾਸਿਤ ਅਤੇ ਜੀਵਨ ਵਿੱਚ ਇੱਕ ਸਾਰਥਕ ਉਦੇਸ਼
ਧਾਰਨ ਕਰਦੇ ਹੋਏ ਉਸ ਦੀ  ਲਈ ਪੂਰੀ ਗੰਭੀਰਤਾ ਨਾਲ ਕੇਂਦਰਿਤ ਰਹਿਣ ਦੇ ਮਹੱਤਵ ਬਾਰੇ ਵੀ ਦੱਸਿਆ ਅਤੇ ਨਾਲ ਹੀ
ਕੈਡਿਟਸ ਦੁਆਰਾ ਪੁੱਛੇ ਗਏ ਵਿਭਿੰਨ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਵੀ ਦੂਰ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਬ੍ਰਿਗੇਡੀਅਰ ਭੱਲਾ ਦੁਆਰਾ ਕੈਡਿਟਸ ਨੂੰ ਪ੍ਰਦਾਨ ਕੀਤੀ ਗਈ ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ
ਵਿਅਕਤ ਕੀਤਾ ਅਤੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਲੈਫਟੀਨੈਂਟ ਸੀਮਾ ਅਰੋੜਾ,  ਸੁਫਾਲਿਕਾ ਕਾਲੀਆ ਅਤੇ
ਸਮੂਹ ਆਯੋਜਕ ਮੰਡਲ ਨੂੰ ਮੁਬਾਰਕਬਾਦ ਦਿੱਤੀ। ਯੂਨਿਟ ਦੇ ਏ.ਐੱਨ.ਓ. ਅਤੇ ਸੀ.ਟੀ. ਓ. ਵੀ ਇਸ ਮੌਕੇ ਤੇ ਹਾਜ਼ਰ ਰਹੇ ।