ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿਚੋਂ ਪੰਜਾਬ ਦੀ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ ਨੈਸ਼ਨਲ
ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਪਵਿੱਤਰ ਹਵਨ
ਆਯੋਜਿਤ ਕਰ ਕੇ ਸੈਸ਼ਨ 2021-22 ਦਾ ਸ਼ੁੱਭ ਆਰੰਭ ਕੀਤਾ ਗਿਆ । ਇਸ ਮੌਕੇ ਤੇ ਸ਼੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ
ਮੰਡਲ, ਸ੍ਰੀਮਤੀ ਨੀਰਜਾ ਚੰਦਰ ਮੋਹਨ, ਮੈਂਬਰ, ਕੇ.ਐਮ.ਵੀ. ਮੈਨੇਜਿੰਗ ਕਮੇਟੀ, ਡਾ. ਸੁਸ਼ਮਾ ਚਾਵਲਾ, ਵਾਈਸ ਪ੍ਰੈਜ਼ੀਡੈਂਟ,
ਕੇ.ਐਮ.ਵੀ. ਮੈਨੇਜਿੰਗ ਕਮੇਟੀ, ਸ਼੍ਰੀ ਧਰੁਵ ਮਿੱਤਲ, ਖਜ਼ਾਨਚੀ ਅਤੇ ਡਾ. ਸੱਤਪਾਲ ਗੁਪਤਾ, ਮੈਂਬਰ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ
ਨਾਲ-ਨਾਲ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਅਤੇ ਸਮੂਹ ਸਟਾਫ ਮੈਂਬਰ ਤੋਂ ਇਲਾਵਾ ਵਿਦਿਆਰਥੀਆਂ ਨੇ
ਸ਼ਿਰਕਤ ਕੀਤੀ। ਪਵਿੱਤਰ ਮੰਤਰ ਉਚਾਰਨ ਦੇ ਨਾਲ-ਨਾਲ ਸਰਬਵਿਆਪੀ ਪ੍ਰਮਾਤਮਾ ਅੱਗੇ ਨਤਮਸਤਕ ਹੁੰਦੇ ਹੋਏ ਹਵਨ ਵਿਚ
ਆਹੂਤੀਆਂ ਪਾ ਕੇ ਸਭ ਨੇ ਵਿਦਿਆਲਾ, ਵਿਦਿਆਰਥੀਆਂ, ਮਨੁੱਖਤਾ ਅਤੇ ਸੰਪੂਰਨ ਵਿਸ਼ਵ ਦੀ ਭਲਾਈ ਅਤੇ ਵਿਕਾਸ ਦੀ ਕਾਮਨਾ
ਕੀਤੀ। ਹਵਨ ਸਮਾਪਤੀ ਉਪਰੰਤ ਸ੍ਰੀ ਚੰਦਰ ਮੋਹਨ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮਹਾਂਮਾਰੀ ਦੀਆਂ ਚੁਣੌਤੀਪੂਰਨ
ਸਥਿਤੀਆਂ ਨੂੰ ਪਾਰ ਕਰਕੇ ਨਵੇਂ ਅਕਾਦਮਿਕ ਸੈਸ਼ਨ ਦੇ ਆਰੰਭ ਦੇ ਲਈ ਇਕੱਠੇ ਹੋਣਾ ਸੱਚਮੁੱਚ ਹੀ ਸਭ ਦੇ ਲਈ ਉਤਸ਼ਾਹ ਦਾ ਵਿਸ਼ਾ
ਹੈ ਪਰ ਪੂਰਨ ਤੌਰ ਤੇ ਚੁਣੌਤੀਆਂ ਨੂੰ ਖ਼ਤਮ ਕਰਨ ਦੇ ਲਈ ਸਾਨੂੰ ਸਭ ਨੂੰ ਮਜ਼ਬੂਤ ਹੋਣ ਦੀ ਬੇਹੱਦ ਜ਼ਰੂਰਤ ਹੈ ਅਤੇ ਨਵੇਂ ਹਾਲਾਤ
ਅਨੁਸਾਰ ਆਪਣੇ ਆਪ ਨੂੰ ਬਦਲਣ, ਆਪਣੇ ਕਾਰਜ ਖੇਤਰ ਨੂੰ ਸਮੇਂ ਅਨੁਸਾਰ ਪਰਿਵਰਤਨ ਵੱਲ ਲੈ ਕੇ ਜਾਣ ਦੇ ਲਈ ਨਵੇਂ ਵਿਚਾਰਾਂ
ਅਤੇ ਸੰਕਲਪਾਂ ਉੱਤੇ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਵੀ ਅਜਿਹੀਆਂ
ਅਣਸੁਖਾਵੀਆਂ ਸਥਿਤੀਆਂ ਦਾ ਹੋਰ ਬੇਹਤਰੀ ਦੇ ਨਾਲ ਸਾਹਮਣਾ ਕਰਨ ਵਿੱਚ ਮਨੁੱਖਤਾ ਸਮਰੱਥ ਬਣ ਸਕੇ। ਇਸ ਤੋਂ ਇਲਾਵਾ
ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਦੁਆਰਾ ਪੂਰੀ ਵਚਨਬੱਧਤਾ ਦੇ ਨਾਲ ਆਪਣਾ ਫਰਜ਼ ਨਿਭਾਏ ਜਾਣ ਦੀ ਵੀ
ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਸਭ ਵਿਦਿਆਰਥੀਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜੋ
ਕਿਸੇ ਵੀ ਆਰਥਿਕ ਸਾਧਨ ਦੀ ਘਾਟ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਮੈਡਮ ਪ੍ਰਿੰਸੀਪਲ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ
ਸਮੂਹ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਵੇਂ ਸੈਸ਼ਨ ਦੌਰਾਨ ਅਨੇਕ ਚੁਣੌਤੀਆਂ ਹੋ ਸਕਣਗੀਆਂ ਪ੍ਰੰਤੂ
ਸਮੂਹ ਕੰਨਿਆ ਮਹਾਂਵਿਦਿਆਲਾ ਪਰਿਵਾਰ ਆਪਣੇ ਸਾਂਝੇ ਯਤਨਾਂ ਦੇ ਨਾਲ ਹਰੇਕ ਹਾਲਾਤ ਨੂੰ ਪਾਰ ਕਰਦੇ ਹੋਏ ਨਿਰੰਤਰ ਅੱਗੇ ਵਧ
ਕੇ ਸਫ਼ਲਤਾ ਹਾਸਲ ਕਰਨ ਦੀ ਆਪਣੀ ਪਰੰਪਰਾ ਨੂੰ ਦਿਨ ਪ੍ਰਤੀ ਦਿਨ ਬਰਕਰਾਰ ਰੱਖੇਗਾ। ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ
ਟੀਕਾਕਰਨ ਕਰਵਾ ਚੁੱਕੇ ਵਿਦਿਆਰਥੀਆਂ ਦੀ ਕਾਲਜ ਵਿੱਚ ਆਮਦ ਸ਼ੁਰੂ ਹੋ ਚੁੱਕੀ ਹੈ । ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ
ਆਟੋਨੌਮਸ ਦਰਜਾ ਪ੍ਰਾਪਤ ਕਰਕੇ ਵਿਦਿਆਲਾ ਦੁਆਰਾ ਸਿਲੇਬਸ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਅਪਗ੍ਰੇਡ ਕਰਦੇ ਹੋਏ
ਵਿਕਾਸਮਈ ਅਤੇ ਗੁਣਵੱਤਾ ਭਰਪੂਰ ਸਿੱਖਿਆ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਵਿੱਚ ਹੋਰਨਾਂ ਵਿੱਦਿਅਕ ਅਦਾਰਿਆਂ ਦੇ ਲਈ
ਇਕ ਰੋਲ ਮਾਡਲ ਵਜੋਂ ਆਪਣੇ ਆਪ ਨੂੰ ਸਥਾਪਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ.
ਮਧੂਮੀਤ, ਮੁਖੀ, ਅੰਗਰੇਜ਼ੀ ਵਿਭਾਗ ਅਤੇ ਡਾ. ਨੀਰਜ ਸ਼ਰਮਾ, ਮੁਖੀ, ਸੰਸਕ੍ਰਿਤ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ

ਕੀਤੀ। ਇਸ ਤੋਂ ਇਲਾਵਾ ਇਸ ਮੌਕੇ ਤੇ ਵਿਦਿਆਲਾ ਦੀ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਮਿਊਜ਼ਿਕ ਦੁਆਰਾ ਪਵਿੱਤਰ ਭਜਨ
ਵੀ ਗਾਏ ਗਏ ।