ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ
ਨਾਲ ਮਿਲ ਕੇ ਪੰਜਾਬ ਦਾ ਭਵਿੱਖ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਪਦਮਸ੍ਰੀ ਸ.ਪਰਗਟ ਸਿੰਘ, ਉੱਚ
ਸਿੱਖਿਆ ਅਤੇ ਯੂਥ ਅਫੇਅਰਜ਼ ਐਂਡ ਸਪੋਰਟਸ ਮੰਤਰੀ, ਪੰਜਾਬ ਸਰਕਾਰ ਅਤੇ ਸ. ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਸ੍ਰੀ ਕ੍ਰਿਸ਼ਨ
ਅਲਾਹੂ, ਮੈਡਮ ਅਲਕਾ ਲਾਂਬਾ, ਸ੍ਰੀ ਵਰਿੰਦਰ ਸਿੰਘ ਢਿੱਲੋਂ, ਸ੍ਰੀ ਗੌਤਮ ਸੇਠ ਆਦਿ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਮ੍ਹਾ
ਰੌਸ਼ਨ ਕਰਨ ਦੇ ਨਾਲ ਹੋਇਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ
ਕਰਦਿਆਂ ਹੋਇਆਂ ਵਿਦਿਆਲਾ ਦੇ ਸ਼ਾਨਾਮਤੇ ਇਤਿਹਾਸ ਤੋਂ ਸਭ ਨੂੰ ਵਾਕਿਫ਼ ਕਰਵਾਉਂਦੇ ਹੋਏ ਕਿਹਾ ਕਿ ਵਰਤਮਾਨ ਹਾਲਾਤਾਂ ਵਿਚ
ਪਬਲਿਕ ਲੀਡਰਸ਼ਿਪ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਆਮ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚ ਸਕੇ। ਉਨ੍ਹਾਂ ਸਰਕਾਰ ਦੁਆਰਾ
ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੀ ਵੀ ਭਰਪੂਰ ਸ਼ਲਾਘਾ ਕੀਤੀ। ਸ. ਨਵਜੋਤ ਸਿੰਘ ਸਿੱਧੂ ਨੇ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਵੱਖ-
ਵੱਖ ਸਵਾਲਾਂ ਦੇ ਜਵਾਬ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਸੰਘਰਸ਼ ਅਤੇ ਮਿਹਨਤ ਦੇ ਬਲ 'ਤੇ ਸਫਲਤਾ ਹਾਸਿਲ ਕਰਨ ਦੇ
ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜ਼ਿੱਦ, ਜਜ਼ਬਾ ਅਤੇ ਜਨੂੰਨ ਦੀ ਭਾਵਨਾ ਰੱਖਦਿਆਂ ਕਾਮਯਾਬੀ ਸਹਿਜੇ ਹੀ ਹਾਸਿਲ ਕੀਤੀ ਜਾ
ਸਕਦੀ ਹੈ। ਇਸ ਤੋਂ ਇਲਾਵਾ ਸ. ਪਰਗਟ ਸਿੰਘ ਨੇ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਦੇ ਖੇਤਰ ਵਿੱਚ ਹੋਣ
ਵਾਲੀਆਂ ਸਾਕਾਰਾਤਮਕ ਤਬਦੀਲੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਹ ਨੀਤੀ ਨੌਜਵਾਨ ਪੀਡ਼੍ਹੀ ਲਈ ਬਹੁਤ ਲਾਹੇਵੰਦ ਸਿੱਧ
ਹੋਵੇਗੀ ਜਿਸ ਨਾਲ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡਸਟਰੀ ਆਧਾਰਿਤ, ਸਕਿੱਲ ਐਜੂਕੇਸ਼ਨ
ਜਿਹੀਆਂ ਧਾਰਨਾਵਾਂ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੰਦੇ ਹੋਏ ਕੰਨਿਆ ਮਹਾਂ ਵਿਦਿਆਲਾ ਦੁਆਰਾ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ
ਬੇਮਿਸਾਲ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਵਿਦਿਆਲਾ ਨੂੰ 10 ਲੱਖ ਰੁਪਏ ਧਨਰਾਸ਼ੀ ਦੀ ਗਰਾਂਟ ਦਾ ਵੀ ਐਲਾਨ
ਕੀਤਾ । ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਮੈਡਮ ਅਲਕਾ ਲਾਂਬਾ ਨੇ ਕੰਨਿਆ ਮਹਾਂਵਿਦਿਆਲਾ ਦੁਆਰਾ ਵਿਦਿਆਰਥਣਾਂ ਦੇ
ਸਰਬਪੱਖੀ ਵਿਕਾਸ ਦੇ ਲਈ ਕੀਤੇ ਜਾਂਦੇ ਨਿਰੰਤਰ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੇ. ਐਮ.ਵੀ. ਇੱਕ ਸੰਸਥਾ
ਹੀ ਨਹੀਂ ਬਲਕਿ ਵਿਰਾਸਤ ਹੈ ਜੋ ਕਿ ਵਿਦਿਆਰਥੀਆਂ ਨੂੰ ਉੱਚੀ ਉਡਾਣ ਭਰਨ ਦੇ ਵਿਚ ਸਹਾਇਕ ਬਣਦੀ ਹੈ। ਸ੍ਰੀ ਗੌਤਮ ਸੇਠ ਨੇ
ਨੌਜਵਾਨਾਂ ਨੂੰ ਆਪਣੇ ਅੰਦਰਲੀ ਯੋਗਤਾ ਨੂੰ ਪਛਾਣਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਰਕਾਰ ਸਿਰਫ਼ ਸਾਡਾ ਮਾਰਗ ਦਰਸ਼ਨ ਕਰ
ਸਕਦੀ ਹੈ ਪਰ ਉਸ ਉੱਤੇ ਚੱਲਣਾ ਸਾਡੀ ਖੁਦ ਤੇ ਨਿਰਭਰ ਕਰਦਾ ਹੈ। ਸ੍ਰੀ ਵਰਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ
ਕਰਦਿਆਂ ਆਪਣੇ ਭਵਿੱਖ ਨੂੰ ਸੰਵਾਰਨ ਲਈ ਮਹੱਤਵਪੂਰਨ ਨੁਕਤਿਆਂ ਨੂੰ ਸਾਂਝਾ ਕੀਤਾ। ਵਿਦਿਆਰਥਣਾਂ ਅਗਮ ਗਰਗ, ਆਰਜ਼ੂ,

ਮਨਜੋਤ ਕੌਰ ਅਤੇ ਆਂਚਲ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਦੀ ਜ਼ਰੂਰਤ ਨਵੀਂ ਸਿੱਖਿਆ ਨੀਤੀ ਆਦਿ ਜਿਹੇ ਵੱਖ-ਵੱਖ
ਵਿਸ਼ਿਆਂ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਏ ਹੋਏ ਸਮੂਹ
ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ
ਭਰਪੂਰ ਸ਼ਲਾਘਾ ਕੀਤੀ ।