ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਸਰਵੇਖਣ 2021 ਵਿੱਚੋਂ ਟਾਪ ਨੈਸ਼ਨਲ
ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਸ਼ਾਨਦਾਰ ਅੰਤਰਰਾਸ਼ਟਰੀ
ਪ੍ਰੋਗਰਾਮਾਂ ਦੇ ਨਾਲ ਗਲੋਬਲ ਪੱਧਰ ਤੇ ਪਛਾਣੀ ਜਾਣ ਵਾਲੀ ਸੰਸਥਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਦੀਆਂ ਯੂ.ਐਸ.ਏ. ਦੀਆਂ ਪ੍ਰਸਿੱਧ
ਯੂਨੀਵਰਸਿਟੀਆਂ ਚੈਥਮ ਯੂਨੀਵਰਸਿਟੀ, ਲੈਸਲੀ ਯੂਨੀਵਰਸਿਟੀ, ਬੋਸਟਨ ਯੂਨੀਵਰਸਿਟੀ ਆਦਿ ਦੇ ਨਾਲ-ਨਾਲ ਇਹ ਇਟੋਵੌਸ
ਲੋਰੈਂਡ ਯੂਨੀਵਰਸਿਟੀ, ਹੰਗਰੀ, ਕਾਲਜ ਆਫ ਰੌਕੀਜ਼, ਕਰੇਨਬਰੁੱਕ ਕੈਂਪਸ, ਕੈਨੇਡਾ ਆਦਿ ਦੇ ਨਾਲ ਕੁਲੈਬਰੇਸ਼ਨਜ਼ ਹਨ ਅਤੇ
ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਸਹਿਯੋਗੀ ਪ੍ਰੋਗਰਾਮਾਂ ਤੋਂ ਵਿਦਿਆਰਥੀਆਂ ਨੇ ਲਾਭ ਪ੍ਰਾਪਤ ਕੀਤਾ ਹੈ। ਐਕਸਚੇਂਜ ਪ੍ਰੋਗਰਾਮਾਂ ਦੇ
ਅੰਤਰਗਤ ਕੰਨਿਆ ਮਹਾਵਿਦਿਆਲਿਆ ਦੀਆਂ ਵਿਦਿਆਰਥਣਾਂ ਲਗਾਤਾਰ ਹਾਵਰਡ ਯੂਨੀਵਰਸਿਟੀ, ਚੈਥਮ ਯੂਨੀਵਰਸਿਟੀ ਅਤੇ
ਬੋਸਟਨ ਯੂਨੀਵਰਸਿਟੀ ਦੇ ਦੌਰੇ ਕਰਨ ਦੇ ਨਾਲ-ਨਾਲ ਪ੍ਰਸਿੱਧ ਯੂ.ਐੱਸ. ਯੂਨੀਵਰਸਿਟੀਆਂ ਵਿਚ ਦਾਖਲੇ ਵੀ ਲੈ ਚੁੱਕੀਆਂ ਹਨ।
ਲੇਜ਼ਲੀ ਯੂਨੀਵਰਸਿਟੀ ਯੂ.ਐੱਸ. ਦੇ ਨਾਲ ਕੇ.ਐਮ.ਵੀ. ਦੇ ਹੋਏ ਐਮ.ਓ.ਯੂ. ਦੇ ਅੰਤਰਗਤ ਕੰਨਿਆ ਮਹਾਂ ਵਿਦਿਆਲਾ ਦੇ ਅੰਡਰ
ਗਰੈਜੂਏਟ ਪੱਧਰ ਦੇ ਵਿਦਿਆਰਥੀ ਆਪਣੀ ਇਕ ਸਾਲ ਦੀ ਵਿੱਦਿਆ ਇੱਥੋਂ ਗ੍ਰਹਿਣ ਕਰਨ ਤੋਂ ਬਾਅਦ ਲੇਜ਼ਲੀ ਯੂਨੀਵਰਸਿਟੀ,
ਯੂ.ਐਸ.ਏ. ਵਿੱਚ ਆਪਣੇ ਗ੍ਰੇਡਜ਼ ਨੂੰ ਤਬਦੀਲ ਕਰ ਸਕਦੇ ਹਨ। ਬੌਸਟਨ ਯੂਨੀਵਰਸਿਟੀ ਦੀ ਫੈਕਲਟੀ ਦੁਆਰਾ ਲਗਾਤਾਰ
ਕੇ.ਐੱਮ.ਵੀ. ਦੀਆਂ ਵਿਦਿਆਰਥਣਾਂ ਨਾਲ ਸੰਵਾਦ ਰਚਾਇਆ ਜਾਂਦਾ ਹੈ। ਪ੍ਰੋ. ਜੌਹਨ ਬੈਟਲੀਨੋ, ਡੀਨ, ਸਟੂਡੈਂਟ ਵੈੱਲਫੇਅਰ,
ਬੌਸਟਨ ਯੂਨੀਵਰਸਿਟੀ ਦੀਆਂ ਫੇਰੀਆਂ ਵੀ ਕੇ.ਐਮ.ਵੀ. ਦੇ ਹਿੱਸੇ ਹਨ। ਕੇ.ਐਮ.ਵੀ. ਦਾ ਸਟੂਡੈਂਟ ਵੈੱਲਫੇਅਰ ਵਿਭਾਗ ਬੌਸਟਨ
ਯੂਨੀਵਰਸਿਟੀ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਦੀ ਤਰਜ਼ 'ਤੇ ਹੀ ਬਣਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਵਿਦਿਆਲਾ ਦੀਆਂ
ਵਿਦਿਆਰਥਣਾਂ ਬੌਸਟਨ ਯੂਨੀਵਰਸਿਟੀ ਦੇ ਸਮਰ ਇੰਟਰਨਸ਼ਿਪ ਪ੍ਰੋਗਰਾਮ ਲਈ ਵੀ ਚੁਣੀਆਂ ਜਾ ਚੁੱਕੀਆਂ ਹਨ। ਕੇ. ਐੱਮ.ਵੀ.
ਦੁਆਰਾ ਇਕ ਐਮ.ਓ.ਯੂ. 'ਤੇ ਵੀ ਹਸਤਾਖਰ ਕੀਤੇ ਗਏ ਹਨ ਜੋ ਵਿਸ਼ਵ ਵਿਆਪੀ ਤੌਰ ਤੇ ਪ੍ਰਸਿੱਧ ਦੋ ਸੰਸਥਾਵਾਂ ਦੇ ਵਿੱਚ ਇੱਕ
ਮਹੱਤਵਪੂਰਨ ਅੰਤਰਰਾਸ਼ਟਰੀ ਸਿੱਖਿਆ ਦੀ ਸਾਂਝੇਦਾਰੀ ਹੈ ਅਤੇ ਇਸ ਸਾਂਝੇਦਾਰੀ ਦੇ ਅੰਤਰਗਤ ਕੇ. ਐਮ.ਵੀ. ਦੀਆਂ
ਵਿਦਿਆਰਥਣਾਂ ਈਟੋਵੌਸ ਲੋਰੈਂਡ ਯੂਨੀਵਰਸਿਟੀ ਵਿਖੇ ਆਪਣੇ ਮਾਸਟਰਜ਼ ਪ੍ਰੋਗਰਾਮ ਦੌਰਾਨ ਇਕ ਸਮੈਸਟਰ ਦੀ ਸਿੱਖਿਆ ਹਾਸਿਲ
ਕਰ ਸਕਣਗੀਆਂ। ਇਸ ਹੀ ਯੂਨੀਵਰਸਿਟੀ ਤੋਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਵਿਦਿਆਲਾ ਵਿਖੇ ਆਪਣੀਆਂ ਫੇਰੀਆਂ ਦੌਰਾਨ ਸਾਂਝੇ
ਕੀਤੇ ਹੋਏ ਅਨੁਭਵਾਂ ਦੇ ਨਾਲ ਵਿਦਿਆਰਥੀਆਂ ਦੇ ਗਿਆਨ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਵਿਚ ਮਦਦ ਕੀਤੀ ਹੈ ਜਿਨ੍ਹਾਂ ਵਿਚ ਡਾ.
ਰੌਬਰਟ ਅਰਬਨ, ਇੰਸਟੀਟਿਊਟ ਆਫ਼ ਸਾਈਕਾਲੋਜੀ, ਈਟੋਵੌਸ ਲੋਰੈਂਡ ਯੂਨੀਵਰਸਿਟੀ, ਹੰਗਰੀ ਅਤੇ ਮੈਡਮ ਕੈਥਲੀਨ ਫੇਲਵਿੰਜ਼ੀ

ਦੇ ਨਾਮ ਪ੍ਰਮੁੱਖ ਹਨ। ਕੰਨਿਆ ਮਹਾਂਵਿਦਿਆਲਾ ਦੀ ਫੈਕਲਟੀ ਦੁਆਰਾ ਈ.ਐੱਨ.ਈ.ਏ., ਇਟਲੀ ਅਤੇ ਕੋ ਕਾਲਜ, ਯੂ.ਐਸ.ਏ. ਦੇ
ਨਾਲ ਮਿਲ ਕੇ ਰਿਸਰਚ ਪ੍ਰੋਜੈਕਟਸ ਉੱਤੇ ਵੀ ਕੰਮ ਕੀਤਾ ਜਾ ਚੁੱਕਾ ਹੈ। ਫਿਜ਼ਿਕਸ ਵਿਭਾਗ ਦੀਆਂ ਵਿਦਿਆਰਥਣਾਂ ਨੂੰ
ਆਈ.ਸੀ.ਟੀ.ਪੀ., ਇਟਲੀ ਤੋਂ ਈ. ਐੱਨ. ਈ. ਏ. ਵਿਖੇ ਖੋਜ ਕਾਰਜ ਕਰਨ ਦੇ ਲਈ ਸਾਲ 2011 ਅਤੇ 2020 ਵਿਚ ਫੈਲੋਸ਼ਿਪ ਵੀ
ਪ੍ਰਾਪਤ ਹੋਈ ਹੈ। ਵਿਦਿਆਲਾ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਹਾਲ ਹੀ ਦੇ ਵਿੱਚ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਅਤੇ
ਫੈਕਲਟੀ ਮੈਬਰਾਂ ਨੂੰ ਹੰਗਰੀ ਦੀ ਸਰਕਾਰ ਦੁਆਰਾ ਸਮਰ ਯੂਨੀਵਰਸਿਟੀ ਕੋਰਸਾਂ ਦੇ ਲਈ ਬਾਈਲੇਟਰਲ ਸਟੇਟ ਸਕਾਲਰਸ਼ਿਪ ਵੀ
ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਵਿਚ ਐਮ. ਏ. (ਸਾਇਕੋਲੌਜੀ) ਦੀਆਂ ਚਾਰ ਵਿਦਿਆਰਥਣਾਂ ਦੇ ਨਾਲ-ਨਾਲ ਇਕ ਫੈਕਲਟੀ ਮੈਂਬਰ
ਸ਼ਾਮਲ ਹਨ। ਸਾਲ ਦਰ ਸਾਲ ਕਈ ਵਿਦੇਸ਼ੀ ਅਧਿਆਪਕ ਕੰਨਿਆ ਮਹਾਂਵਿਦਿਆਲਾ ਵਿਖੇ ਵਿਦੇਸ਼ੀ ਭਾਸ਼ਾਵਾਂ ਵਿਦਿਆਰਥੀਆਂ ਨੂੰ
ਪੜ੍ਹਾਉਣ ਦੇ ਲਈ ਆਏ ਹਨ। ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ, ਭਵਿੱਖਵਾਦੀ ਦ੍ਰਿਸ਼ਟੀਕੋਣ ਅਤੇ
ਵਿਦਿਆਰਥੀਆਂ ਨੂੰ ਕਰੀਅਰ ਦੇ ਬੇਸ਼ੁਮਾਰ ਰਸਤੇ ਪ੍ਰਦਾਨ ਕਰਨ ਦੀ ਵਚਨਬੱਧਤਾ ਉੱਤੇ ਹਮੇਸ਼ਾਂ ਸੱਚਾ ਪਹਿਰਾ ਦੇਣ ਵਾਲੇ ਕੇ.
ਐਮ.ਵੀ. ਦੀ ਗਲੋਬਲ ਸਿੱਖਿਆ ਸੱਚਮੁੱਚ ਹੀ ਵਿਦਿਆਰਥੀਆਂ ਨੂੰ ਹੋਰਨਾਂ ਨਾਲੋਂ ਅਲੱਗ ਅਤੇ ਉੱਚਾ ਖੜ੍ਹਾ ਹੋਣ ਦੇ ਵਿਚ ਸਹਾਇਤਾ ਦੇ
ਲਈ ਇਕ ਗੇਮ ਚੇਂਜਰ ਹੈ।