ਜਲੰਧਰ :-ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ,ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ
ਵਿਦਿਆਲਾ, ਜਲੰਧਰ ਵਿਦਿਆਰਥਣਾਂ ਨੂੰ ਬੇਰੋਕ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਲਗਾਤਾਰ ਯਤਨਸ਼ੀਲ
ਹੈ। ਵਿਦਿਆਲਾ ਦੁਆਰਾ ਜਿੱਥੇ ਆਪਣੇ ਆਨਲਾਈਨ ਟੀਚਿੰਗ ਲਰਨਿੰਗ ਮੈਨੇਜਮੈਂਟ ਸਿਸਟਮ ਰਾਹੀਂ ਵੱਧ ਤੋਂ ਵੱਧ ਡਿਜੀਟਲ
ਟੈਕਨਾਲੋਜੀ ਦੀ ਵਰਤੋਂ ਨਾਲ ਅਧਿਆਪਨ ਅਤੇ ਸਿੱਖਿਆ ਪ੍ਰਾਪਤੀ ਦੇ ਕਾਰਜ ਨੂੰ ਸਰਲ ਬਣਾਇਆ ਜਾ ਰਿਹਾ ਹੈ ਉੱਥੇ ਨਾਲ ਹੀ
ਕੇ.ਐਮ. ਵੀ. ਦੀ ਵਿਸ਼ਵ ਪੱਧਰੀ ਲਾਇਬ੍ਰੇਰੀ ਵੀ ਵਿਦਿਆਰਥਣਾਂ ਦੀ ਚੰਗੀ ਸਿੱਖਿਆ ਪ੍ਰਾਪਤੀ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਪੂਰੀ
ਤਰ੍ਹਾਂ ਸਮਰੱਥ ਹੈ। ਇਸ ਸਬੰਧ ਵਿੱਚ ਗੱਲ ਕਰਦੇ ਹੋਏ ਵਿਦਿਆਲਾ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ
ਆਪਣੀਆਂ ਵਿਦਿਆਰਥਣਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਕੇ ਵਿਸ਼ਵ ਪੱਧਰੀ ਨਾਗਰਿਕ ਤਿਆਰ ਕਰਨ ਵਾਲੀ ਸੰਸਥਾ
ਕੇ. ਐਮ. ਵੀ. ਦੁਆਰਾ ਵਿਦਿਆਰਥਣਾਂ ਦੀ ਨਿਰਵਿਘਨ ਪੜ੍ਹਾਈ ਨੂੰ ਯਕੀਨੀ ਬਣਾ ਕੇ ਵਿਸ਼ਵ ਪੱਧਰੀ ਗਿਆਨ ਮੁਹੱਈਆ
ਕਰਵਾਉਣ ਦੇ ਲਈ ਵਿਸ਼ੇਸ਼ ਉੱਦਮ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਕੇ. ਐੱਮ. ਵੀ. ਦੀ ਲਾਇਬ੍ਰੇਰੀ ਵੱਲੋਂ ਵੀ ਖਾਸ ਰੋਲ ਅਦਾ ਕੀਤਾ
ਜਾ ਰਿਹਾ ਹੈ । ਇੱਕ ਲੱਖ ਤੋਂ ਵੀ ਵੱਧ ਪੁਸਤਕਾਂ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਕੇ. ਐੱਮ.ਵੀ. ਦੀ ਲਾਇਬ੍ਰੇਰੀ
ਵਿਦਿਆਰਥਣਾਂ ਨੂੰ ਹਰ ਡਿਜੀਟਲ ਸਹਾਇਤਾ ਪ੍ਰਦਾਨ ਕਰ ਰਹੀ ਹੈ ।ਅਗਾਂਹ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਆਨਲਾਈਨ
ਐਕਸੈੱਸ ਕੈਟਾਲਾਗ ਦੀ ਮਦਦ ਨਾਲ ਵਿਦਿਆਰਥਣਾਂ ਲਾਇਬ੍ਰੇਰੀ ਵਿੱਚ ਉਪਲੱਬਧ ਪੁਸਤਕਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ
ਆਪਣੀ ਜ਼ਰੂਰਤ ਅਨੁਸਾਰ ਆਪਣੀ ਪੜ੍ਹਾਈ ਸਬੰਧੀ ਸਮੱਗਰੀ ਹਾਸਿਲ ਕਰ ਸਕਦੀਆਂ ਹਨ। ਇੱਥੇ ਹੀ ਬੱਸ ਨਹੀਂ ਲਾਇਬ੍ਰੇਰੀ ਵਿੱਚ
ਮੌਜੂਦ ਐੱਨ-ਲਿਸਟ, ਡੈੱਲਨੈੱਟ, ਐਨ.ਡੀ.ਐੱਲ. ਆਈ. ਅਤੇ ਐੱਮ. ਐੱਚ. ਆਰ. ਡੀ. ਵੱਲੋਂ ਪ੍ਰਭਾਸ਼ਿਤ ਬਹੁਤ ਸਾਰੇ ਵੈਬ ਪੋਰਟਲਜ਼
ਜਿਹੇ ਆਨਲਾਈਨ ਸਰੋਤ ਵਿਦਿਆਲਾ ਦੀ ਵੈੱਬਸਾਈਟ ਤੇ ਵੀ ਉਪਲੱਬਧ ਹਨ। ਇਨ੍ਹਾਂ ਸਭ ਦੇ ਨਾਲ ਨਾਲ ਕੇ.ਐਮ.ਵੀ. ਦੀ
ਲਾਇਬ੍ਰੇਰੀ ਦੁਆਰਾ ਹਰੇਕ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਆਨਲਾਈਨ ਰਿਸੋਰਸਿਜ਼ ਤੇ ਰਜਿਸਟਰ ਵੀ ਕੀਤਾ ਗਿਆ ਹੈ।
ਅੰਤ ਵਿੱਚ ਉਨ੍ਹਾਂ ਨੇ ਹੇਮਾ, ਲਾਇਬ੍ਰੇਰੀਅਨ ਅਤੇ ਸਮੂਹ ਲਾਇਬ੍ਰੇਰੀ ਸਟਾਫ਼ ਵੱਲੋਂ ਕੀਤੇ ਜਾਂਦੇ ਯਤਨਾਂ ਲਈ ਉਨ੍ਹਾਂ ਨੂੰ
ਮੁਬਾਰਕਬਾਦ ਦਿੱਤੀ ।