ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਉਟਲੁਕ
ਮੈਗਜ਼ੀਨ ਦੇ ਸਰਵੇਖਣ ਵਿਚੋਂ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ
ਵਿਦਿਆਲਾ, ਜਲੰਧਰ ਦੁਆਰਾ ਅੰਤਰਰਾਸ਼ਟਰੀ ਉਲੰਪਿਕ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਵਿਭਾਗ ਦੁਆਰਾ ਆਯੋਜਿਤ
ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਗਤੀਵਿਧੀਆਂ ਵਿਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਜੀਵਨ ਵਿੱਚ ਖੇਡਾਂ
ਦੇ ਮਹੱਤਵ ਨੂੰ ਦਰਸਾਉਣ ਦੇ ਨਾਲ-ਨਾਲ ਤੰਦਰੁਸਤ ਜੀਵਨ ਸ਼ੈਲੀ ਵਿੱਚ ਕਸਰਤ ਦੀ ਭੂਮਿਕਾ ਤੋਂ ਇਲਾਵਾ ਮਹਾਨ ਖਿਡਾਰੀਆ ਦੇ
ਪ੍ਰੇਰਣਾਦਾਇਕ ਸ਼ਬਦਾਂ ਨੂੰ ਵੀ ਵਿਦਿਆਰਥਣਾਂ ਨੇ ਪੂਰਨ ਰਚਨਾਤਮਕਤਾ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ
ਦੁਆਰਾ ਵਿਭਿੰਨ ਖੇਡਾਂ ਤੇ ਅਧਾਰਿਤ ਵੀਡੀਓ ਬਣਾ ਕੇ ਵੀ ਸਾਂਝੀਆਂ ਕੀਤੀਆਂ ਗਈਆਂ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ
ਇਸ ਮੌਕੇ ਸੰਬੋਧਿਤ ਹੁੰਦੇ ਹੋਏ ਵਿਦਿਆਰਥਣਾਂ ਨਾਲ ਜਿੱਥੇ ਖੇਡਾਂ ਦੇ ਮਹੱਤਵ ਬਾਰੇ ਗੱਲ ਕੀਤੀ ਉਥੇ ਨਾਲ ਹੀ ਉਨ੍ਹਾਂ ਕਿਹਾ ਕਿ ਖੇਡਾਂ
ਜਿੱਥੇ ਇਨਸਾਨ ਨੂੰ ਅਨੁਸ਼ਾਸਨ, ਇਕੱਠੇ ਮਿਲ ਕੇ ਕੰਮ ਕਰਨ, ਲੀਡਰਸ਼ਿਪ ਦੇ ਗੁਣਾਂ ਨੂੰ ਪੈਦਾ ਕਰਨ ਆਦਿ ਵਿਚ ਸਹਾਈ ਹੁੰਦੀਆਂ
ਹਨ ਉੱਥੇ ਨਾਲ ਹੀ ਸਪੋਰਟਸਮੈਨਸਿਪ ਦੀ ਭਾਵਨਾ ਪੈਦਾ ਕਰਨ ਵਿਚ ਵੀ ਕਾਰਗਰ ਬਣਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ
ਵਿਦਿਆਲਾ ਦੁਆਰਾ ਵੱਖ-ਵੱਖ ਖੇਡਾਂ ਦੇ ਪ੍ਰਸਾਰ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ
ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਦਾ ਉਤਸ਼ਾਹਿਤ ਕੀਤਾ ਜਾਂਦਾ ਰਹਿੰਦਾ ਹੈ। ਖਿਡਾਰੀਆਂ ਦੇ ਹਰੇਕ ਸਹੂਲਤ
ਦਾ ਖਿਆਲ ਰੱਖਦੇ ਹੋਏ ਜਿੱਥੇ ਉਨ੍ਹਾਂ ਨੂੰ ਮੁਫ਼ਤ ਰਹਿਣ-ਸਹਿਣ ਅਤੇ ਸਿੱਖਿਆ ਮੁਹਈਆ ਕਰਵਾਈ ਜਾਂਦੀ ਹੈ ਉਥੇ ਨਾਲ ਹੀ ਬਹੁਪੱਖੀ
ਸਹੂਲਤਾਂ ਨਾਲ ਲਬਰੇਜ਼ ਜਿਮਨੇਜ਼ੀਅਮ ਅਤੇ ਖੁੱਲ੍ਹੀਆਂ ਪਲੇਗਰਾਉੰਡਜ਼ ਤੋਂ ਇਲਾਵਾ ਉੱਤਮ ਕੋਚਿੰਗ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ
ਆਪਣਾ ਨਾਮਣਾ ਖੱਟਣ ਲਈ ਸਦਾ ਪ੍ਰੇਰਿਤ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗਤੀਵਿਧੀ ਦੇ ਸਫਲ ਆਯੋਜਨ ਦੇ ਲਈ ਡਾ.
ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।