ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ,
ਜਲੰਧਰ ਵਿਖੇ ਦਾਖ਼ਲੇ ਦੇ ਲਈ ਵਿਦਿਆਰਥਣਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਸਮੂਹ ਵਿਦਿਆਰਥਣਾਂ ਵੱਲੋਂ ਕੇ. ਐਮ. ਵੀ.
ਦੁਆਰਾ ਪ੍ਰਦਾਨ ਕੀਤੇ ਜਾ ਰਹੇ ਨਿਊ ਏਜ ਇਨੋਵੇਟਿਵ ਪ੍ਰੋਗਰਾਮਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਭਾਰੀ ਉਤਸ਼ਾਹ ਹੈ। ਵਰਨਣਯੋਗ
ਹੈ ਕਿ ਕੰਨਿਆ ਮਹਾਂਵਿਦਿਆਲਾ ਨੂੰ ਆਟੋਨੌਮਸ ਸਟੇਟਸ ਦੀ ਪ੍ਰਾਪਤੀ ਦੇ ਨਾਲ ਜਿੱਥੇ ਪੰਜਾਬ ਦਾ ਪਹਿਲਾ ਮਹਿਲਾ ਕਾਲਜ ਬਣਨ
ਦਾ ਮਾਣ ਪ੍ਰਾਪਤ ਹੋਇਆ ਹੈ ਉਥੇ ਨਾਲ ਹੀ ਇਸ ਸਟੇਟਸ ਦੇ ਅੰਤਰਗਤ ਇੱਕੀਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ
ਨਵੀਨਤਮ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਥੇ ਨਾਲ ਦੀ ਨਾਲ ਪੁਰਾਣੇ ਚੱਲ ਰਹੇ ਪ੍ਰੋਗਰਾਮਾਂ ਦੇ ਸਿਲੇਬਸ ਦੇ ਵਿੱਚ ਵੀ
ਲੋੜੀਂਦੇ ਅਤੇ ਮਹੱਤਵਪੂਰਨ ਬਦਲਾਅ ਕਰਕੇ ਇਨ੍ਹਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਲਈ
ਹਰੇਕ ਸਮੈਸਟਰ ਦੇ ਵਿੱਚ ਵੈਲਿਊ ਐਡਿਡ ਪ੍ਰੋਗਰਾਮਾਂ ਨੂੰ ਵੀ ਲਾਜ਼ਮੀ ਕੀਤਾ ਗਿਆ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ
ਦਿਵੇਦੀ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਤਿ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਸਟੇਟ- ਆਫ਼- ਦੀ-
ਆਰਟ ਇਨਫਰਾਸਟਰਕਚਰ ਕੇ.ਐਮ.ਵੀ. ਵਿਖੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅੰਡਰ ਗ੍ਰੈਜੂਏਟ
ਪੱਧਰ ਦੇ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਦੇ ਖਤਮ ਹੋਣ ਦੇ ਨਾਲ ਹੀ ਕੇ.ਐਮ.ਵੀ. ਵਿਖੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ
ਦਾਖਲਾ ਪ੍ਰਕਿਰਿਆ ਵੀ ਜ਼ੋਰ ਫੜ ਰਹੀ ਹੈ। ਐਮ. ਐਸ.ਸੀ. ਕੈਮਿਸਟਰੀ, ਐਮ. ਐਸ.ਸੀ. ਜੂਆਲੋਜੀ, ਐਮ. ਐੱਸ. ਸੀ. ਫਿਜ਼ਿਕਸ,
ਐਮ. ਐਸ.ਸੀ. ਬਾਟਨੀ, ਐਮ.ਐਸ.ਸੀ. ਮੈਥੇਮੈਟਿਕਸ, ਐੱਮ. ਐੱਸ. ਸੀ. ਕੰਪਿਊਟਰ ਸਾਇੰਸ, ਐਮ. ਐਸ.ਸੀ. ਆਈ. ਏ. ਐੱਨ.
ਐੱਸ., ਐੱਮ. ਐੱਸ. ਸੀ. ਫੈਸ਼ਨ ਡਿਜਾਈਨਿੰਗ, ਐਮ. ਏ. ਮਿਊਜ਼ਿਕ, ਇੰਸਟਰੂਮੈਂਟਲ,ਐਮ.ਏ. ਮਿਊਜ਼ਿਕ ਵੋਕਲ, ਐਮ. ਏ. ਡਾਂਸ,
ਐੱਮ.ਏ. ਸਾਈਕੋਲੋਜੀ, ਐੱਮ.ਏ. ਕਾਸਮੋਟੋਲੋਜੀ, ਐਮ. ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਐੱਮ. ਏ. ਇੰਗਲਿਸ਼, ਐੱਮ.
ਏ. ਫਾਈਨ ਆਰਟਸ, ਐੱਮ. ਏ. ਪੰਜਾਬੀ,ਐੱਮ. ਏ. ਹਿੰਦੀ, ਐਮ. ਏ. ਇਕਨਾਮਿਕਸ, ਐੱਮ. ਕਾਮ ਆਦਿ ਜਿਹੇ ਪੋਸਟ ਗ੍ਰੈਜੂਏਟ
ਪ੍ਰੋਗਰਾਮਾਂ ਵਿਚ ਦਾਖਲੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਵਰਨਣਯੋਗ ਹੈ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਪਹਿਲਕਦਮੀ
ਕਰਦੇ ਹੋਏ ਵਿਦਿਆਰਥਣਾਂ ਲਈ ਬੀ.ਏ. ਦੇ ਵਿਚ ਆਫਿਸ ਮੈਨੇਜਮੈਂਟ, ਰਿਟੇਲ ਮੈਨੇਜਮੈਂਟ, ਟੂਰਿਜ਼ਮ, ਨਿਊਟ੍ਰੀਸ਼ੀਅਨ ਐਂਡ
ਵੈਲਨੈਸ ਅਤੇ ਵਿਜੂਅਲ ਕਮਿਊਨੀਕੇਸ਼ਨ ਜਿਹੇ ਰੁਜ਼ਗਾਰਮੁਖੀ ਵਿਸ਼ਿਆਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ । ਇਸ ਦੇ ਨਾਲ ਹੀ ਕੇ.
ਐਮ. ਵੀ. ਨੂੰ ਭਾਰਤ ਸਰਕਾਰ ਦੁਆਰਾ ਪ੍ਰਾਪਤ ਡੀ. ਡੀ. ਯੂ. ਕੌਸ਼ਲ ਕੇਂਦਰ ਦੇ ਅੰਤਰਗਤ ਚੱਲ ਰਹੇ ਬੀ. ਵਾਕ ਅਤੇ ਐਮ.ਵਾਕ
ਸਕਿੱਲ ਡਿਵੈਲਮੈਂਟ ਪ੍ਰੋਗਰਾਮ ਵੀ ਵਿਦਿਆਰਥਣਾਂ ਦੇ ਲਈ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਕੇਂਦਰ ਦੇ ਅੰਤਰਗਤ ਚੱਲ
ਰਹੇ 7 ਬੀ. ਵਾਕ ਕੋਰਸਾਂ ਐਨੀਮੇਸ਼ਨ, ਰਿਟੇਲ ਮੈਨੇਜਮੈਂਟ, ਫੋਟੋਗ੍ਰਾਫੀ ਐਂਡ ਜਰਨਲਿਜ਼ਮ, ਮੈਨੇਜਮੈਂਟ ਐਂਡ ਸੈਕਰੇਟੇਰਿਅਲ
ਪ੍ਰੈਕਟਿਸਿਜ਼, ਟੈਕਸਟਾਈਲ ਡਿਜ਼ਾਈਨ ਐਂਡ ਅਪੈਰਲ ਟੈਕਨਾਲੋਜੀ, ਨਿਊਟ੍ਰੀਸ਼ਨ ਐਕਸਰਸਾਈਜ਼ ਐਂਡ ਹੈਲਥ, ਬਿਊਟੀ ਐਂਡ
ਵੈਲਨੈੱਸ ਤੋਂ ਇਲਾਵਾ 3 ਐਮ.ਵਾਕ ਪ੍ਰੋਗਰਾਮਾਂ ਐਨੀਮੇਸ਼ਨ ਐਂਡ ਵੀ.ਐਫ.ਐਕਸ., ਰਿਟੇਲ ਮੈਨੇਜਮੈਂਟ ਅਤੇ ਟੈਕਸਟਾਈਲ
ਡਿਜ਼ਾਈਨ ਐਂਡ ਅਪੈਰਲ ਟੈਕਨਾਲੋਜੀ ਦੇ ਨਾਲ-ਨਾਲ 2 ਨਵੇਂ ਪ੍ਰੋਗਰਾਮ ਬੀ. ਵਾਕ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ
ਅਤੇ ਬੀ. ਵਾਕ ਟੂਰਿਜ਼ਮ ਐਂਡ ਹਾਸਪੀਟੈਲਿਟੀ/ ਹਾਸਪਿਟੈਲਿਟੀ ਐਂਡ ਟੂਰਿਜ਼ਮ ਨੂੰ ਵੀ ਸ਼ੁਰੂ ਕੀਤਾ ਗਿਆ ਹੈ। ਗੌਰਤਲਬ ਹੈ ਕਿ
ਵਿਦਿਆਲਾ ਦੁਆਰਾ ਹੋਣਹਾਰ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣਾਂ ਦੀ ਪੜ੍ਹਾਈ ਨੂੰ ਯਕੀਨਨ ਬਣਾਉਣ ਦੇ ਲਈ ਇੱਕ
ਕਰੋੜ ਰੁਪਏ ਤੱਕ ਦੀਆਂ ਸਕਾਲਰਸ਼ਿਪਸ ਵੀ ਰੱਖੀਆਂ ਗਈਆਂ ਹਨ। ਵਿਦਿਆਰਥਣਾਂ ਦੇ ਦਾਖਲੇ ਵੇਲੇ ਉਨ੍ਹਾਂ ਦੀ ਕਰੀਅਰ
ਕਾਊਂਸਲਿੰਗ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਉਨ੍ਹਾਂ ਦੇ ਸਬੰਧਤ ਖੇਤਰ ਦੇ ਵਿੱਚ ਰੁਚੀ ਅਤੇ ਯੋਗਤਾ ਨੂੰ ਧਿਆਨ ਵਿੱਚ
ਰੱਖਦੇ ਹੋਏ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾਂਦੀ ਹੈ। ਅਗਾਂਹ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਨੌਜਵਾਨ ਪੀੜ੍ਹੀ
ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮਹੱਤਵਪੂਰਨ ਅਤੇ ਸਾਰਥਕ ਕਰਨ ਦੇ ਲਈ ਵਚਨਬੱਧ ਹੈ ਅਤੇ ਉਹ ਵਿਸ਼ਵ ਪੱਧਰੀ ਐਕਸਪੋਜ਼ਰ
ਪ੍ਰਾਪਤ ਕਰਨ ਦੇ ਲਈ ਨਿਊ ਏਜ ਇਨੋਵੇਟਿਵ ਪ੍ਰੋਗਰਾਮਾਂ ਵਿੱਚ ਦਾਖ਼ਲਾ ਲੈਣ ਦੇ ਲਈ ਜ਼ਿਆਦਾ ਦਿਲਚਸਪੀ ਰੱਖਦੇ ਹਨ।
ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਲਈ ਵਚਨਬੱਧ ਸੰਸਥਾ ਕੇ. ਐਮ. ਵੀ. ਦੁਆਰਾ ਉਨ੍ਹਾਂ ਨੂੰ ਆਪਣੀ ਗਿਆਨ ਦੇ ਦਾਇਰੇ ਨੂੰ
ਹੋਰ ਵਿਸ਼ਾਲ ਕਰਨ ਦੇ ਨਾਲ-ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਦੇ ਲਈ ਬੇਸ਼ੁਮਾਰ ਮੌਕੇ ਪ੍ਰਦਾਨ ਕਰਵਾਏ ਜਾਂਦੇ ਹਨ ।